Saturday, January 18, 2025

ਥਾਣੇ ਅੰਦਰ ਬੈਠੇ ਅੰਮ੍ਰਿਤਪਾਲ ਦੀ SSP ਨੂੰ ਚੁਣੌਤੀ, ‘ਤੁਸੀਂ ਮੇਰੇ ਬੰਦੇ ਨੂੰ ਹੱਥ ਲਾਇਆ, ਹਿੰਮਤ ਹੈ ਤਾਂ ਮੈਨੂੰ ਪਾਓ

Date:

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਸਮਰਥਕਾਂ ਦੀ ਕੱਲ੍ਹ ਅਜਨਾਲਾ ’ਚ ਪੁਲਿਸ ਨਾਲ ਝੜਪ ਹੋ ਗਈ। ਪ੍ਰਦਰਸ਼ਨਕਾਰੀ ਥਾਣੇ ਅੰਦਰ ਜਬਰੀ ਦਾਖ਼ਲ ਹੋ ਗਏ ਜਿਸ ਕਾਰਨ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।

Amritpal’s challenge to SSP ਹੁਣ ਅੰਮ੍ਰਿਤਪਾਲ ਦੀ ਐਸਐਸਪੀ ਨਾਲ ਮੀਟਿੰਗ ਦੀ ਇਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਉਹ ਪੁਲਿਸ ਨੂੰ ਸਵਾਲ ਕਰਦਾ ਨਜ਼ਰ ਆ ਰਿਹਾ ਹੈ। ਉਹ ਆਖ ਰਿਹਾ ਹੈ ਕਿ ਨਿੱਜੀ ਰੰਜ਼ਿਸ਼ ਤਹਿਤ ਸਾਡੇ ਉਤੇ ਪਰਚਾ ਦਰਜ ਕਰਵਾਇਆ ਗਿਆ ਹੈ। ਇਕ ਮਾਨਸਿਕ ਤੌਰ ਉਤੇ ਬਿਮਾਰ ਵਿਅਕਤੀ ਦੀ ਸ਼ਿਕਾਇਤ ਉਤੇ ਪਰਚਾ ਕਰਜ ਕੀਤਾ ਗਿਆ ਹੈ।

ਅੰਮ੍ਰਿਤਪਾਲ ਐਸਐਸਪੀ ਨੂੰ ਆਖ ਰਿਹਾ ਹੈ ਕਿ ਏਜੰਸੀਆਂ ਨੇ ਰਿਪੋਰਟ ਦਿੱਤੀ ਸੀ ਕਿ ਸਾਡੇ ਸੱਦੇ ਉਤੇ ਬੰਦੇ ਨਹੀਂ ਇਕੱਠੇ ਹੁੰਦੇ, ਇਸ ਲਈ ਮੈਨੂੰ ਇਹ ਕੰਮ ਕਰਨਾ ਪਿਆ ਹੈ। ਉਨ੍ਹਾਂ ਆਖਿਆ ਕਿ ਮੈਂ ਸਾਫ ਕਹਿੰਦਾ ਹਾਂ ਕਿ ਮੈਂ ਮਰਨੋਂ ਨਹੀਂ ਡਰਦਾ, ਜੇ ਕਿਸੇ ਵਿਚ ਹਿੰਮਤ ਹੈ ਤਾਂ ਇਥੇ ਪਿਸਤੌਲ ਕੱਢ ਕੇ ਮਾਰੋ ਮੈਨੂੰ ਗੋਲੀ। ਤੁਸੀਂ ਇਹ ਕੰਮ ਕਰਦੇ ਹੀ ਹੋ। Amritpal’s challenge to SSP

ਉਨ੍ਹਾਂ ਆਖਿਆ ਕਿ ਤੁਹਾਡੇ ਬੱਚੇ ਨਸ਼ਿਆਂ ਵਿਚ ਲੱਗ ਗਏ, ਮੈਂ ਗਲਤ ਕੀ ਕਰ ਰਿਹਾ ਹਾਂ, ਉਨ੍ਹਾਂ ਨੂੰ ਨਸ਼ਾ ਛੁਡਾ ਰਿਹਾ ਹਾਂ। ਤੁਹਾਡੇ ਬੰਦੇ ਧਮਕੀਆਂ ਦੇ ਰਹੇ ਹਨ, ਸਾਡੇ ਹਥਿਆਰ ਜ਼ਬਤ ਕਰ ਰਹੇ ਹਨ। ਤੁਸੀਂ ਸਾਡੇ ਬੰਦੇ ਨੂੰ ਹੱਥ ਪਾਇਐ, ਹੁਣ ਮੈਂ ਥਾਣੇ ਵਿਚ ਤੁਹਾਡੇ ਸਾਹਮਣੇ ਬੈਠਾ ਹਾਂ, ਪਾਓ ਫਿਰ ਹੱਥ ਮੈਨੂੰ, ਮੈਨੂੰ ਗ੍ਰਿਫਤਾਰ ਕਰੋ ਹੁਣ।Amritpal’s challenge to SSP

ਦੱਸ ਦਈਏ ਕਿ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਲਵਪ੍ਰੀਤ ਸਿੰਘ ਉਰਫ਼ ਤੂਫਾਨ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਸ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਧਰਨਾ ਦੇਣਗੇ। ਅਜਨਾਲਾ ਪੁਲ੍ਸ ਨੇ ਛੇ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਖ਼ਿਲਾਫ਼ ਚਮਕੌਰ ਸਾਹਿਬ ਦੇ ਵਸਨੀਕ ਵਰਿੰਦਰ ਸਿੰਘ ਨੂੰ ਅਗਵਾ ਕਰਕੇ ਉਸ ਨੂੰ ਕੁੱਟਣ ਦਾ ਕੇਸ ਦਰਜ ਕੀਤਾ ਸੀ।

Also read: ਵਿਜੀਲੈਂਸ ਬਿਊਰੋ ਨੇ ਜ਼ਮੀਨ ਐਕਵਾਇਰ ਕਰਨ ਦੌਰਾਨ ਇੱਕ ਕਰੋੜ ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਪਟਵਾਰੀ ਨੂੰ ਕੀਤਾ ਗ੍ਰਿਫਤਾਰ

Share post:

Subscribe

spot_imgspot_img

Popular

More like this
Related