ਹੁਣ ਅਮ੍ਰਿਤਪਾਲ ਦੀ ਨਵੀਂ ਆਡੀਓ ਆਈ ਸਾਹਮਣੇ, ਜਥੇਦਾਰ ਨੂੰ ਕਰਤਾ ਚੈਲੇਂਜ

Amritpal’s new audio has come out ਅੰਮ੍ਰਿਤਪਾਲ ਸਿੰਘ ਦੀ ਇਕ ਹੋਰ ਕਥਿਤ ਆਡੀਓ ਸਾਹਮਣੇ ਆਈ ਹੈ। ਜਿਸ ਵਿਚ ਉਸ ਨੇ ਕੱਲ੍ਹ ਜਾਰੀ ਆਪਣੀ ਵੀਡੀਓ ਉਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੱਤਾ ਹੈ। ਕਥਿਤ ਆਡੀਓ ਵਿਚ ਉਸ ਨੇ ਆਖਿਆ ਹੈ ਕਿ ਕਈ ਲੋਕ ਸਵਾਲ ਚੁੱਕ ਰਹੇ ਹਨ ਕਿ ਵੀਡੀਓ ਪੁਲਿਸ ਨੇ ਬਣਵਾਈ ਹੈ।

ਉਸ ਨੇ ਕਿਹਾ ਕਿ ਕੈਮਰੇ ਵੱਲ ਵੇਖ ਕੇ ਵੀਡੀਓ ਬਣਾਉਣਾ ਮੇਰੀ ਆਦਤ ਨਹੀਂ ਹੈ।Amritpal’s new audio has come out
ਮੇਰੀ ਸਿਹਤ ਵੀ ਉਸ ਦਿਨ ਢਿੱਲੀ ਸੀ। ਉਸ ਨੇ ਆਖਿਆ ਕਿ ਮੇਰਾ ਸੰਗਤ ਤੱਕ ਮੈਸੇਜ ਪਹੁੰਚਾਓ ਕਿ ਮੈਂ ਚੜ੍ਹਦੀ ਕਲਾ ਵਿਚ ਹਾਂ। ਮੈਂ ਜਥੇਦਾਰ ਨੂੰ ਆਖਿਆ ਹੈ ਕਿ ਸਰਬੱਤ ਖਾਲਸਾ ਸੱਦ ਕੇ ਆਪਣਾ ਜਥੇਦਾਰ ਹੋਣ ਦਾ ਸਬੁੂਤ ਦਿਓ।

ਜੇ ਅੱਜ ਵੀ ਸਿਆਸਤ ਕਰਨੀ ਹੈ ਤਾਂ ਫਿਰ ਆਪਾਂ ਭਵਿੱਖ ਵਿਚ ਜਥੇਦਾਰੀ ਕਰ ਕੇ ਵੀ ਕੀ ਲੈਣਾ ਹੈ। ਅੱਜ ਸਮਾਂ ਹੈ ਜਦੋਂ ਸਾਰੀਆਂ ਧਿਰਾਂ ਨੂੰ ਇਕ ਹੋਣਾ ਚਾਹੀਦਾ ਹੈ। ਮੈਂ ਨਾ ਜੇਲ੍ਹ ਜਾਣ ਤੋਂ ਘਬਰਾਉਂਦਾ ਹਾਂ ਤੇ ਨਾ ਪੁਲਿਸ ਦੇ ਤੱਸ਼ਦਦ ਤੋਂ ਘਬਰਾਉਂਦਾ ਹਾਂ। ਕੋਈ ਨਹੀਂ, ਕਰ ਲੈਣ ਜੋ ਕੁਝ ਕਰਨਾ ਹੈ।Amritpal’s new audio has come out

read also : ਵਿਦੇਸ਼ ਜਾਕੇ ਪੜਾਈ ਕਰਨ ਵਾਲੇ ਸਟੂਡੈਂਟਸ ਲਈ ਖਾਸ ਸੈਂਟਰ ਦਾ ਹੋਇਆ ਉਦਘਾਟਨ , ਪੜੋ ਇਹ ਖਾਸ ਖਬਰ

[wpadcenter_ad id='4448' align='none']