ਅਮ੍ਰਿਤਪਾਲ ਦਾ ਖਾਸ ਗੰਨਮੈਨ ਗ੍ਰਿਫਤਾਰ ,ਲਗਾਇਆ ਗਿਆ NSA ( ਨੈਸ਼ਨਲ ਸਕਿਉਰਿਟੀ ਐਕਟ )

Amritpal's special gunman arrested

Amritpal’s special gunman arrested ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਫਰਾਰ ਚੱਲ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਬੇਹੱਦ ਕਰੀਬੀ ਸਾਥੀ ਅਤੇ ਗੰਨਮੈਨ ਵਰਿੰਦਰ ਸਿੰਘ ਜੌਹਲ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਰਿੰਦਰ ਜੌਹਲ ’ਤੇ ਐੱਨ. ਐੱਸ. ਏ. (ਨੈਸ਼ਨਲ ਸਕਿਓਰਿਟੀ ਐਕਟ) ਲਗਾਇਆ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਜੌਹਲ ਸਮੇਤ ਹੁਣ ਤਕ 8 ਮੁਲਜ਼ਮਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾ ਚੁੱਕਾ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੇ ਦੂਜੇ ਗੰਨਮੈਨ ਗੋਰਖਾ ਬਾਬਾ ਤੋਂ ਵੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਤੋਂ ਇਲਾਵਾ ਕੇਂਦਰੀ ਖ਼ੁਫ਼ੀਆਂ ਏਜੰਸੀ ਇੰਟੈਲੀਜੈਂਸ ਬਿਊਰੋ (ਆਈ. ਬੀ) ਨੇ ਵੀ ਉਸ ਤੋਂ ਪੁੱਛਗਿੱਛ ਕੀਤੀ ਹੈ। ਉਸ ਦੇ ਫੋਨ ਤੋਂ ਪੁਲਸ ਨੂੰ ਅਹਿਮ ਸੁਰਾਗ ਮਿਲੇ ਹਨ।Amritpal’s special gunman arrested

‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਜਾਰੀ ਛਾਪੇਮਾਰੀ ਦਰਮਿਆਨ ਪੁਲਸ ਨੇ ਜੰਮੂ ਦੇ ਬਾਹਰੀ ਇਲਾਕੇ ‘ਚ ਰਣਬੀਰ ਸਿੰਘ ਪੁਰਾ ਤੋਂ ਉਸ ਦੇ ਕਰੀਬੀ ਸਹਿਯੋਗੀ ਦੇ ਸੰਬੰਧਾਂ ਦੇ ਦੋਸ਼ ‘ਚ ਜੋੜੇ ਨੂੰ ਹਿਰਾਸਤ ‘ਚ ਲਿਆ ਹੈ। ਜੰਮੂ ਪੁਲਸ ਨੇ ਇਕ ਸੰਦੇਸ਼ ‘ਚ ਕਿਹਾ ਕਿ ਆਰ. ਐੱਸ. ਪੁਰਾ ਵਾਸੀ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਨਾਲ ਹੀ ਦੋਹਾਂ ਨੂੰ ਅੱਗੇ ਕਾਰਵਾਈ ਲਈ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਗਿਆ। ਜੋੜੇ ਨੂੰ ਪਪਲਪ੍ਰੀਤ ਸਿੰਘ (ਅੰਮ੍ਰਿਤਪਾਲ ਦੇ ਕਰੀਬੀ ਸਹਿਯੋਗੀ) ਨਾਲ ਸੰਬੰਧ ਹੋਣ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਗਿਆ ਹੈ। ਪੁਲਸ ਸੂਤਰਾਂ ਅਨੁਸਾਰ ਜਾਂਚ ਲਈ ਜੋੜੇ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹ ਇਸ ਮਾਮਲੇ ‘ਚ ਜੋੜੇ ਤੋਂ ਪੁੱਛ-ਗਿੱਛ ਵੀ ਕਰਨਗੇ।” ਪਪਲਪ੍ਰੀਤ ਕਥਿਤ ਤੌਰ ‘ਤੇ ਅੰਮ੍ਰਿਤਪਾਲ ਨਾਲ ਕੰਮ ਕਰ ਰਿਹਾ ਸੀ, ਕਿਉਂਕਿ ਉਹ ਪਿਛਲੇ ਸਾਲ ਭਾਰਤ ਆਇਆ ਸੀ ਅਤੇ ਅਦਾਕਾਰ ਦੀਪ ਸਿੱਧੂ ਵਲੋਂ ਸਥਾਪਤ ਸੰਗਠਨ ‘ਵਾਰਿਸ ਪੰਜਾਬ ਦੇ’ ਦੀ ਵਾਗਡੋਰ ਸੰਭਾਲੀ ਸੀ। ਦੱਸਣਯੋਗ ਹੈ ਕਿ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਇਕ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। Amritpal’s special gunman arrested

[wpadcenter_ad id='4448' align='none']