- ਅੰਮ੍ਰਿਤਸਰ ਕਟੜਾ ਆਹਲੂਵਾਲੀਆ ਲਾਲਿਆ ਵਾਲ਼ੀ ਗਲੀ ‘ਚ 100 ਸਾਲ ਪੁਰਾਣੀ ਇਮਾਰਤ ਹੇਠਾਂ ਡਿੱਗੀ
- ਕਿਹਾ ਜਾਂਦਾ ਹੈ ਕਿ ਇਹ ਪੰਜ ਮੰਜ਼ਿਲਾ ਇਮਾਰਤ ਸੀ ਅਤੇ ਇਸ ਦਾ ਮਾਲਕ ਕਲਕੱਤਾ ਵਿੱਚ ਰਹਿੰਦਾ ਹੈ।
- ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਇਮਾਰਤ ਦੇ ਡਿੱਗਣ ਦੇ ਨਾਲ-ਨਾਲ ਬਾਕੀ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ।
- ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਹੇਠਾਂ ਖੜ੍ਹੇ ਵਾਹਨਾਂ ਦਾ ਹੋਈਆ ਨੁਕਸਾਨ
- ਪ੍ਰਸ਼ਾਸਨ ਨੇ ਨੋਟਿਸ ਲਾਇਆ ਸੀ ਪਰ ਫਿਰ ਵੀ ਇਮਾਰਤ ਵੱਲ ਧਿਆਨ ਨਹੀਂ ਦਿੱਤਾ
- ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਮਾਰਤ ਡਿੱਗਣ ਕਾਰਨ ਗਲੀ ਵਿੱਚ ਬਿਜਲੀ ਵੀ ਬੰਦ ਹੋ ਗਈ ਹੈ।
Amritsar Breaking News ਅੰਮ੍ਰਿਤਸਰ ਦੀ ਕਟੜਾ ਆਹਲੂਵਾਲੀਆ ਲਾਲਿਆ ਵਾਲ਼ੀ ਗਲੀ ਵਿੱਚ ਜਦੋਂ ਇੱਕ 100 ਸਾਲ ਪੁਰਾਣੀ ਇਮਾਰਤ ਪੂਰੀ ਤਰ੍ਹਾਂ ਨਾਲ ਢਹਿ ਗਈ, ਜਿਸ ਦੌਰਾਨ ਕੋਈ ਵੀ ਵਿਅਕਤੀ ਓਸ ਜਗਹਾ ਤੇ ਮੌਜੂਦ ਨਹੀਂ ਸੀ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਇਮਾਰਤ ਡਿੱਗਣ ਕਾਰਨ ਹੇਠਾਂ ਖੜ੍ਹੇ ਵਾਹਨਾਂ ਦਾ ਨੁਕਸਾਨ ਜਰੂਰ ਹੋਇਆ ਹੈ, ਇਸ ਬਾਰੇ ਪ੍ਰਸ਼ਾਸਨ ਨੂੰ ਕਈ ਵਾਰ ਦੱਸਿਆ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਇਸ ਇਮਾਰਤ ਦੀ ਹਾਲਤ ਬਹੁਤ ਮਾੜੀ ਹੈ, ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਕੱਲ੍ਹ ਨੂੰ ਇਸ ਗਲੀ ਦੇ ਵਿੱਚ ਹੌਰ ਕੁੱਝ ਇਮਾਰਤਾਂ ਬਹੁਤ ਹੀ ਖਸਤਾ ਹਾਲਤ ਵਿੱਚ ਕੰਡਮ ਹੋਇਆ ਪਈਆ ਹਨ ਦੀ ਉਣਾ ਦਾ ਵੀ ਕੋਇ ਪਤਾ ਨਹੀਂ ਕਦ ਹੇਠਾਂ ਡਿੱਗ ਪੈਣ, ਇਸ ਲਈ ਅਸੀ ਇਸ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਅਪੀਲ ਕਰਦੇ ਹਾਂ ਕਿ ਇਸ ਗਲੀ ਦੇ ਵਿੱਚ ਜੌ ਖਸਤਾ ਹਾਲਤ ਵਿੱਚ ਇਮਾਰਤਾਂ ਹਣ ।Amritsar Breaking News
ਇਹ ਵੀ ਪੜ੍ਹੋ: ਪੰਜਾਬ ਸਰਕਾਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਵਾਲਿਆਂ ਨੂੰ 5-5 ਹਜ਼ਾਰ ਰੁਪਏ ਇਨਾਮ ਦੇਣ ਦੀ ਸਕੀਮ ਕਰੇਗੀ ਲਾਗੂ
ਉਨ੍ਹਾਂ ਦੱਸਿਆ ਕਿ ਇਹ ਪੰਜ ਮੰਜ਼ਿਲਾ ਇਮਾਰਤ ਸੀ ਅਤੇ ਇਸ ਇਮਾਰਤ ਦਾ ਮਾਲਕ ਕਲਕੱਤਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਦੇ ਢਹਿ ਜਾਣ ਕਾਰਨ ਇਸ ਦੇ ਨਾਲ ਲੱਗਦੀਆਂ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਜ਼ਿਆਦਾਤਰ ਪੁਰਾਣੇ ਮਕਾਨਾਂ ਦੀਆਂ ਸਾਂਝੀਆਂ ਕੰਧਾਂ ਹੋਣ ਕਾਰਨ ਬਾਕੀ ਇਮਾਰਤਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ।Amritsar Breaking News