ਅੰਮ੍ਰਿਤਸਰ ਦੇ ਪੁਲੀਸ ਅਧੀਕਾਰੀ ਦੀ ਧੀ ਬਣੀ ਜੱਜ

Amritsar City News:

ਅੰਮ੍ਰਿਤਸਰ ਤੋਂ ਪੱਤਰਕਾਰ ਹਰਜੀਤ ਗਰੇਵਾਲ ਦੀ ਖ਼ਾਸ ਰਿਪੋਰਟ

ਅੰਮ੍ਰਿਤਸਰ ਦੇ ਕੋਟ ਖ਼ਾਲਸਾ ਇਲਾਕ਼ੇ ਦੇ ਵਿੱਚ ਪੁਲੀਸ ਅਧੀਕਾਰੀ ਦੀ ਧੀ ਨੇ ਸੂਬੇ ਚੋ 16ਵਾਂ ਰੈਂਕ ਹਾਸਿਲ ਕਰ ਜੱਜ ਬਣੀ ਹੈ ਪਹਿਲੀ ਵਾਰ ਵਿੱਚ ਹੈ ਅਮਾਨਤਬੀਰ ਕੋਰ ਵੱਲੋ ਜੱਜ ਦਾ ਇਗਜਾਮ ਪਾਸ ਕੀਤਾ ਹੈ। ਉਥੇ ਹੀ ਓਸਦੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਸੀ ਸਾਰਾ ਪਰਿਵਾਰ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਮਾਨਤਬੀਰ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜ਼ਿੰਦਗੀ ਵਿੱਚ ਸ਼ੋਰਟਕੱਟ ਕੋਈ ਨਹੀਂ ਮਿਹਨਤ ਬਹੁਤ ਜਿਆਦਾ ਕਰਨੀ ਪੈਂਦੀ ਹੈ ਮਿਹਨਤ ਕਰੋ ਕਿਤੇ ਨਾ ਕੀਤੇ ਫਲ ਜਰੂਰ ਮਿਲੇਗਾ। ਉਨ੍ਹਾਂ ਨੇ ਕਿਹਾ ਲੋਕ ਧੀਆਂ ਨੂੰ ਚਾਹੇ ਬੋਝ ਸਮਝਦੇ ਹਨ ਪਰ ਮੈਂ ਤੇ ਮੇਰਾ ਭਰਾ ਦੋਵੇਂ ਜੁੜਵਾ ਹਾਂ ਮੈਨੂੰ ਮੇਰੇ ਘਰ ਦਿਆਂ ਕੋਲੋਂ ਮੇਰੇ ਭਰਾ ਤੋਂ ਵੱਧ ਪਿਆਰ ਮਿਲਿਆ ਹੈ

ਇਹ ਵੀ ਪੜ੍ਹੋ: ਰਾਜ ਕੁਮਾਰ ਵੇਰਕਾ ਤੋਂ ਬਾਅਦ ਹੁਣ ਇਨ੍ਹਾਂ ਵੱਡੇ ਆਗੂਆਂ ਦੀ ਕਾਂਗਰਸ ‘ਚ ਘਰ ਵਾਪਸੀ

ਉਨ੍ਹਾਂ ਕਿਹਾ ਕਿ ਜਾਗੋ ਧੀਆਂ ਬਹੁਤ ਵੱਡੀ ਨਿਹਮਤ ਹੁੰਦੀਆਂ ਹਨ ਹਰ ਇੱਕ ਦੇ ਨਸੀਬ ਵਿੱਚ ਨਹੀਂ ਹੁੰਦੀਆਂ ਜਿਨਾਂ ਨੂੰ ਮਿਲੀਆਂ ਹਨ ਉਹ ਸੰਭਾਲੋ ਤੇ ਅੱਗੇ ਵਧਣ ਦਾ ਮੌਕਾ ਜਰੂਰ ਦੋ ਉਣਾ ਨੇ ਕਿਹਾ ਮਿਹਨਤ ਕਰੋਗੇ ਤੇ ਇੱਕ ਦਿਨ ਮੰਜਿਲ ਜਰੂਰ ਪ੍ਰਾਪਤ ਕਰੋਗੇ ਇੱਸ ਮੋਕੇ ਅਮਾਨਤਬੀਰ ਕੌਰ ਨੇ ਕਿਹਾ ਕਿ ਸਾਡੇ ਘਰ ਵਿਆਹ ਵਾਲਾ ਮਾਹੌਲ ਬਣਿਆ ਹੋਇਆ। ਉਣਾ ਕਿਹਾ ਜਦੋਂ ਧੀ ਜਵਾਨ ਹੋ ਜਾਂਦੀ ਹੈ ਤੇ ਮਾਪੇ ਕਹਿੰਦੇ ਸੋਚੋ ਧੀ ਜਵਾਨ ਹੋ ਗਈ ਹ ਉਹਦੇ ਵਿਆਹ ਬਾਰੇ ਸੋਚੋ ਪਰ ਮੇਰੇ ਮਾਪੇ ਇਹ ਕਹਿੰਦੇ ਹਨ ਪੜੋ ਤੁਸੀਂ ਵਧੀਆ ਅਹੁਦੇ ਤੇ ਹੋਵੋਗੇ ਤੇ ਵਿਆਹ ਆਪੇ ਹੋ ਜਾਣਗੇ। ਉਣਾ ਨੇ ਕਿਹਾ ਮੇਰੇ ਦਾਦਾ ਜੀ ਇੱਕ ਪਿੰਡ ਤੋਂ ਉੱਠ ਕੇ ਆਏ ਤੇ ਪੜ੍ਹਾਈ ਕੀਤੀ ਮੇਰੇ ਦਾਦਾ ਜੀ ਨੇ ਲਾਅ ਕੀਤੀ ਫਿਰ ਉਸ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋ ਗਏ ਆਮਾਨਤ ਬੀਰ ਕੌਰ ਨੇ ਕਿਹਾ ਕਿ ਜੇ ਉਹ ਪਿੰਡ ਵਿੱਚੋਂ ਉੱਠ ਕੇ ਇਡਾ ਵੱਡਾ ਮੁਕਾਮ ਹਾਸਿਲ ਕਰ ਸਕਦੇ ਆ ਤੇ ਅਸੀਂ ਕਿਉਂ ਨਹੀਂ ਕਰ ਸੱਕਦੇ। Amritsar City News:

ਉਨ੍ਹਾਂ ਨੇ ਕਿਹਾ ਮੇਰਾ ਸਾਰੀਆਂ ਧੀਆਂ ਨੂੰ ਇਹੋ ਹੀ ਸੁਨੇਹਾ ਅੱਜ ਮੇਰਾ ਪਰਿਵਾਰ ਮੇਰੇ ਤੇ ਮਾਨ ਮਹਿਸੂਸ ਕਰ ਰਿਹਾ ਹੈ ਆਪਣੇ ਮਾਪਿਆਂ ਨੂੰ ਖੁਸ਼ ਰੱਖੋ। ਉਸ ਮੁਕਾਮ ਤੇ ਪਹੁੰਚੋ ਤਾਂ ਕਿ ਧੀਆਂ ਨੂੰ ਬੋਝ ਨਹੀਂ ਇੱਕ ਵੱਖਰਾ ਰੁਤਬਾ ਧੀਆਂ ਨੂੰ ਮਿਲੇ ਅਮਾਨਤ ਵੀਰ ਕੌਰ ਨੇ ਕਿਹਾ ਕਿ ਹਰ ਚੰਗੀ ਚੀਜ਼ ਹਾਸਲ ਕਰਨ ਲਈ ਸਮਾਂ ਤੇ ਮਿਹਨਤ ਜਰੂਰ ਲੱਗਦੀ ਹੈ ਅਮਾਨਤਬੀਰ ਕੌਰ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਪਰਿਵਾਰ ਵਿੱਚੋਂ ਪਹਿਲੀ ਕੁੜੀ ਜੱਜ ਬਣੀ ਹੈ ਸਾਰੀ ਰਾਤ ਜਾਗ ਜਾਗ਼ ਕੇ ਪੜਦੀ ਰਹੀ ਅੱਜ ਅਮਾਨਤ ਬੀਰ ਕੋਰ ਦੇ ਨਾਨਕੇ ਦਾਦਕੇ ਪਰਿਵਾਰ ਵਿੱਚ ਬਹੁਤ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਸਾਡੀ ਧੀ ਅੱਜ ਜੱਜ ਬਣੀ ਹੈ ਅਸੀਂ ਕਦੇ ਧੀ ਨੂੰ ਬੋਝ ਨਹੀਂ ਸਮਝਿਆ । ਉਨ੍ਹਾਂ ਨੇ ਕਿਹਾ ਪਹਿਲੀ ਵਾਰ ਵਿੱਚ ਵੀ ਇਸਨੇ ਇਗਜ਼ਾਮ ਨੂੰ ਕਲੀਅਰ ਕੀਤਾ ਸਾਡੀ ਧੀ ਨੂੰ ਉਸ ਦੀ ਮਿਹਨਤ ਦਾ ਪੂਰਾ ਪੂਰਾ ਫਲ ਮਿਲਿਆ ਉਹਨਾਂ ਕਿਹਾ ਕਿ ਕਿਸਮਤ ਦੇ ਨਾਲ ਨਾਲ ਮਿਹਨਤ ਬਹੁਤ ਜਰੂਰੀ ਹੈ ਮਿਹਨਤ ਦੀ ਕਿਸਮਤ ਪਲਟਦੀ ਹੈ Amritsar City News:

[wpadcenter_ad id='4448' align='none']