ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਅੰਮ੍ਰਿਤਸਰ ਨੇ ਕੀਤਾ ਸਥਾਪਿਤ

Date:

ਅੰਮ੍ਰਿਤਸਰ, 1 ਜੂਨ 2024 (       )-ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਵਲੋਂ ਕਾਇਮ ਕੀਤਾ ਗਿਆ ਸੂਬੇ ਭਰ ਵਿੱਚ ਸਭ ਤੋਂ ਵੱਡਾ ਵੈਬ ਕਾਸਟਿੰਗ ਕੰਟਰੋਲ ਰੂਮ ਚੋਣਾਂ ਨੂੰ ਸੁਖਾਵੇਂ ਮਾਹੌਲ ਵਿੱਚ ਸਿਰੇ ਚਾੜ੍ਹਨ ਲਈ ਮੀਲ ਪੱਥਰ ਸਾਬਤ ਹੋਇਆ।  ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਸ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਵਲੰਟੀਅਰਾਂ ਨੇ ਜਿਸ ਵੀ ਬੂਥ ਉੱਤੇ ਕੋਈ ਸਮੱਸਿਆ ਆਈ ਉਸਦੀ ਰਿਪੋਰਟ ਤੁਰੰਤ ਚੋਣ ਅਮਲੇ ਨੂੰ ਦੇ ਕੇ ਇਸ ਦਾ ਫੌਰੀ ਹੱਲ ਕਰਵਾਇਆ। ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ। ਅੱਜ ਵੋਟਾਂ ਦੀ ਸਮਾਪਤੀ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਖੁਦ ਵੈਬ ਕਾਸਟਿੰਗ ਕੰਟਰੋਲ ਰੂਮ ਪਹੁੰਚੇ ਅਤੇ ਇਸ ਕੰਮ ਵਿੱਚ ਲੱਗੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਸਾਬਾਸ਼ ਦਿੰਦੇ ਹੋਏ ਸਨਮਾਨਤ ਕੀਤਾ।

ਦੱਸਣਯੋਗ ਹੈ ਕਿ ਹਰੇਕ ਬੂਥ ਤੋਂ ਕੈਮਰੇ ਲਗਾ ਕੇ ਇਸਦਾ ਸਿੱਧਾ ਪ੍ਰਸਾਰਣ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਕਾਇਮ ਕੀਤੇ ਵੈਬ ਕਾਸਟਿੰਗ ਕੰਟਰੋਲ ਰੂਮ ਵਿੱਚ ਸਕਰੀਨਾਂ ਉੱਤੇ ਵੇਖਿਆ ਗਿਆ। ਇਸ ਕੰਟਰੋਲ ਰੂਮ ਵਿਚ ਅੰਮਿ੍ਰਤਸਰ ਲੋਕ ਸਭਾ ਹਲਕੇ ਦੇ 1684  ਬੂਥਾਂ ਤੋਂ ਸਿੱਧਾ ਪ੍ਰਸਾਰਣ ਆਇਆ, ਜਿਸ ਨੂੰ ਅੱਗੇ 200 ਦੇ ਕਰੀਬ ਕੰਪਿਊਟਰਾਂ ਅਤੇ ਵੱਡੀਆਂ ਸਕਰੀਨਾਂ ਉੱਪਰ ਇਨਾਂ ਵਲੰਟੀਅਰਾਂ ਨੇ ਬਾਜ ਦੀ ਅੱਖ ਨਾਲ ਵੇਖਿਆ। ਜਿੱਥੇ ਵੀ ਕਿਧਰੇ ਕੋਈ ਕੁਤਾਹੀ, ਸ਼ਰਾਰਤ, ਝਗੜਾ, ਢਿੱਲ ਮੱਠ, ਵੋਟਰ ਮਸ਼ੀਨ ਦਾ ਤਕਨੀਕੀ ਨੁਕਸ ਜਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਨਜ਼ਰ ਆਈ, ਉਹ ਇਨਾਂ ਵਿਦਿਆਰਥੀਆਂ ਨੇ ਚੋਣ ਅਮਲੇ ਦੇ ਧਿਆਨ ਵਿਚ ਲਿਆ ਕੇ ਨਾਲੋਂ-ਨਾਲ ਸਬੰਧਤ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਤੇ ਸੈਕਟਰ ਅਫਸਰ ਨੂੰ ਵੀ ਸੂਚਿਤ  ਕਰਦੇ ਰਹੇ। ਜਿਸ ਨਾਲ ਵੋਟਾਂ ਦਾ ਕੰਮ ਨਿਰਵਿਘਨ ਚਲਦਾ ਰਿਹਾ।

          ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਜੋ ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਇੰਨਾ ਵਲੰਟੀਅਰਾਂ ਦੇ ਨਾਲ ਵੇਖਦੇ ਰਹੇ ਨੇ ਵਲੰਟੀਅਰਾਂ ਨੂੰ ਸਾਬਾਸ਼ ਦਿੰਦਿਆਂ ਕਿਹਾ ਕਿ ਤੁਹਾਡੇ ਕੰਮ ਦੀ ਸਿਫਤ ਮੁੱਖ ਚੋਣ ਕਮਿਸ਼ਨ ਪੰਜਾਬ ਨੇ ਵੀ ਕੀਤੀ ਹੈ ਅਤੇ ਸਾਨੂੰ ਤੁਹਾਡੀਆਂ ਸੇਵਾਵਾਂ ਨਾਲ ਲੋਕਤੰਤਰ ਦੀ ਇਸ ਵੱਡੀ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਬੜੀ ਆਸਾਨੀ ਰਹੀ ਹੈ। ਜਿਸ ਲਈ ਮੈਂ ਬਤੌਰ ਜਿਲ੍ਹਾ ਚੋਣ ਅਧਿਕਾਰੀ ਤੁਹਾਡਾ ਧੰਨਵਾਦੀ ਹਾਂ। ਸ੍ਰੀ ਥੋਰੀ ਨੇ ਜਿਲ੍ਹੇ ਵਿੱਚ ਅਮਨ ਅਤੇ ਸਾਂਤੀ ਨਾਲ ਵੋਟਾਂ ਪਾਉਣ ਲਈ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰੇ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਮੌਕੇ ਆਈ ਏ ਐਸ ਅਧਿਕਾਰੀ ਸ੍ਰੀਮਤੀ ਸੋਨਮ, ਜਿਲ੍ਹਾ ਤਕਨੀਕੀ ਕੁਆਰਡੀਨੇਟਰ ਸ੍ਰੀ ਪ੍ਰਿੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 

Share post:

Subscribe

spot_imgspot_img

Popular

More like this
Related

ਪ੍ਰੇਮੀ ਨੇ ਆਪਣੀ ਪ੍ਰੇਮਿਕਾ ‘ਤੇ ਚਾਕੂ ਨਾਲ ਕੀਤੇ ਕਈ ਵਾਰ , CCTV ਵੀਡੀਓ ਆਈ ਸਾਹਮਣੇ

Punjab Ludhiana Income Tax  ਮੰਗਲਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ-25 'ਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 18 ਦਸੰਬਰ 2024

Hukamnama Sri Harmandir Sahib Ji ਧਨਾਸਰੀ ਮਹਲਾ ੫ ॥ ਮੇਰਾ ਲਾਗੋ...

ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ

ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ, 17 ਦਸੰਬਰ:   ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ’ਤੇ...