ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਇੰਜੀਨੀਅਰ-ਕਲਰਕ ਰਿਸ਼ਵਤ ਲੈਂਦਾ ਗ੍ਰਿਫਤਾਰ: NOC ਜਾਰੀ ਕਰਨ ਬਦਲੇ ਮੰਗੇ 50 ਹਜ਼ਾਰ ਰੁਪਏ, ਮਾਮਲਾ ਦਰਜ

Amritsar Improvement Trust  Engineer

Amritsar Improvement Trust  Engineer

ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਇੰਜੀਨੀਅਰ ਅਤੇ ਕਲਰਕ ਨੂੰ NOC ਦੇ ਬਦਲੇ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਨੇ 50,000 ਰੁਪਏ ਦੀ ਰਿਸ਼ਵਤ ਲਈ ਸੀ। ਜਿਸ ‘ਤੇ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇੰਦਰਜੀਤ ਸਿੰਘ ਵਾਸੀ ਨਵਾਂ ਕੋਟ, ਅੰਮ੍ਰਿਤਸਰ ਨੇ ਪਟਿਆਲਾ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਸ਼ਿਕਾਇਤ ਕੀਤੀ ਸੀ ਕਿ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਇੰਜੀਨੀਅਰ ਜਗਜੀਤ ਸਿੰਘ ਅਤੇ ਸੇਲਜ਼ ਕਲਰਕ ਸੰਜੀਵ ਕੁਮਾਰ ਐਨਓਸੀ ਜਾਰੀ ਕਰਨ ਬਦਲੇ ਉਸ ਤੋਂ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਹੇ ਹਨ।

ਉਕਤ ਅਧਿਕਾਰੀ ਰੇਲਵੇ ਲਿੰਕ ਰੋਡ ‘ਤੇ ਸਥਿਤ ਇੱਕ ਪਲਾਟ ਦੀ ਮਾਲਕੀ ਸਬੰਧੀ ਐਨਓਸੀ ਨਹੀਂ ਦੇ ਰਿਹਾ ਸੀ ਅਤੇ ਫਿਰ ਉਸ ਨੇ ਰਿਸ਼ਵਤ ਦੀ ਮੰਗ ਕੀਤੀ।

READ ALSO:ਪੰਜਾਬ ਸਰਕਾਰ ਵਲੋਂ ਪੰਜਾਬੀ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਫਿਰੋਜ਼ਪੁਰ ਵਿਖੇ 27 ਫਰਵਰੀ ਨੂੰ

ਵਿਜੀਲੈਂਸ ਨੇ ਵਿਛਾਇਆ ਜਾਲ

ਇਸ ਮਾਮਲੇ ਦੀ ਮੁੱਢਲੀ ਜਾਂਚ ਪਟਿਆਲਾ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵੱਲੋਂ ਜਾਲ ਵਿਛਾਇਆ ਗਿਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਜੇ.ਈ ਜਗਜੀਤ ਸਿੰਘ ਅਤੇ ਕਲਰਕ ਸੰਜੀਵ ਕੁਮਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Amritsar Improvement Trust  Engineer

[wpadcenter_ad id='4448' align='none']