ਚੋਣ ਨਤੀਜਿਆਂ ਤੋਂ ਪਹਿਲਾਂ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ,ਮਹਿੰਗਾ ਹੋਇਆ Amul ਦਾ ਦੁੱਧ..

Amul milk prices

Amul milk prices

ਪੰਜਾਬ ਦੇ ਸਹਿਕਾਰੀ ਬ੍ਰਾਂਡ ਵੇਰਕਾ ਨੇ ਸੂਬੇ ਭਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਹ ਵਾਧਾ 3 ਜੂਨ 2024 ਤੋਂ ਲਾਗੂ ਹੋਵੇਗਾ। ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਡਾ: ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਇਹ ਵਾਧਾ ਗਰਮੀਆਂ ਦੇ ਸੀਜ਼ਨ ਦੌਰਾਨ ਦੁੱਧ ਦੀ ਖਰੀਦ ਕੀਮਤ ਵਿੱਚ ਵਾਧਾ ਹੋਣ ਕਾਰਨ ਕੀਤਾ ਗਿਆ ਹੈ।

ਡਾ: ਸੁਰਜੀਤ ਸਿੰਘ ਭਦੌੜ ਨੇ ਕਿਹਾ ਕਿ ਸੀਜ਼ਨ ਵਿੱਚ ਤਾਪਮਾਨ ਵਧਣ ਅਤੇ ਅੱਤ ਦੀ ਗਰਮੀ ਕਾਰਨ ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਰਹੀ ਹੈ, ਜਿਸ ਕਾਰਨ ਕੱਚੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਂਦਾ ਹੈ। ਨਤੀਜੇ ਵਜੋਂ, ਦੁੱਧ ਦੀ ਪ੍ਰੋਸੈਸਿੰਗ ਅਤੇ ਉਤਪਾਦਨ ਦੀਆਂ ਵਧਦੀਆਂ ਲਾਗਤਾਂ ਨੂੰ ਸੰਤੁਲਿਤ ਕਰਨ ਲਈ ਦੁੱਧ ਦੀ ਖਰੀਦ ਕੀਮਤ ਵਧਾਈ ਗਈ ਹੈ। ਕੰਪਨੀ ਨੇ ਇਹ ਫੈਸਲਾ ਦੁੱਧ ਉਤਪਾਦਨ ਦੀ ਲਾਗਤ ਵਧਣ ਕਾਰਨ ਲਿਆ ਹੈ।

READ ALSO : ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਰਕਾਰੀ ਪੋਲੀਟੈਕਨਿਕ ਖੂਨੀਮਾਜਰਾ (ਖਰੜ) ਵਿਖੇ ਗਿਣਤੀ ਦੇ ਪ੍ਰਬੰਧਾਂ ਦਾ ਜਾਇਜ਼ਾ

ਵੇਰਕਾ ਲੁਧਿਆਣਾ ਡੇਅਰੀ ਨੇ 03.06.2024 ਸਵੇਰ ਤੋਂ ਵੇਰਕਾ ਦੁੱਧ ਦੇ ਰੇਟਾਂ ਵਿੱਚ ਬਦਲਾਅ ਕੀਤਾ ਹੈ ਅਤੇ ਵੇਰਕਾ ਦੁੱਧ ਦੇ ਨਵੇਂ ਰੇਟ ਤੈਅ ਕੀਤੇ ਗਏ ਹਨ ।ਹੁਣ ਵੇਰਕਾ ਦਾ ਅੱਧਾ ਲੀਟਰ ਦੁੱਧ 34 ਰੁਪਏ ਅਤੇ ਇੱਕ ਲੀਟਰ ਦੁੱਧ 68 ਰੁਪਏ ਵਿੱਚ ਮਿਲੇਗਾ। ਫੁੱਲ ਕਰੀਮ ਦੁੱਧ ਅਤੇ ਟੋਨਡ ਦੁੱਧ ਦੇ ਰੇਟ ਵੀ ਵਧਣਗੇ। ਵੇਰਕਾ ਸ਼ਕਤੀ ਅੱਧਾ ਲੀਟਰ ਦੁੱਧ ਹੁਣ 31 ਰੁਪਏ ਵਿੱਚ ਮਿਲੇਗਾ ਅਤੇ ਸ਼ਕਤੀ ਇੱਕ ਲੀਟਰ ਦੁੱਧ ਹੁਣ 62 ਰੁਪਏ ਵਿੱਚ ਮਿਲੇਗਾ।

ਇਸ ਦੇ ਨਾਲ ਹੀ ਅਮੂਲ ਦੁੱਧ ਦੀਆਂ ਕੀਮਤਾਂ ਵੀ ਵਧਾ ਸਕਦੀ ਹੈ। ਅਮੂਲ ਦੁੱਧ ਦੀ ਕੀਮਤ ਵੀ 2 ਰੁਪਏ ਪ੍ਰਤੀ ਲੀਟਰ ਵਧ ਸਕਦੀ ਹੈ। ਇੱਕ-ਦੋ ਦਿਨਾਂ ਵਿੱਚ ਕੀਮਤਾਂ ਵਧ ਸਕਦੀਆਂ ਹਨ। ਵੇਰਕਾ ਅਤੇ ਅਮੂਲ ਪੰਜਾਬ ਵਿੱਚ ਦੁੱਧ ਦੇ ਵੱਡੇ ਸਪਲਾਇਰ ਹਨ ਅਤੇ ਇਹ ਲਗਭਗ ਪੂਰੇ ਪੰਜਾਬ ਵਿੱਚ ਸਪਲਾਈ ਕੀਤੇ ਜਾਂਦੇ ਹਨ। ਜੇਕਰ ਦੁੱਧ ਦੀਆਂ ਕੀਮਤਾਂ ਵਧੀਆਂ ਤਾਂ ਲੋਕਾਂ ਦੀਆਂ ਜੇਬਾਂ ‘ਤੇ ਬੋਝ ਵਧੇਗਾ।

Amul milk prices

[wpadcenter_ad id='4448' align='none']