ਬਠਿੰਡਾ, 19 ਦਸੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਜਾਰੀ ਹੁਕਮਾਂ ਅਨੁਸਾਰ ਭਾਰਤ ਸਰਕਾਰ ਮਨਿਸਟਰੀ ਆਫ਼ ਡਿਫ਼ੈਸ, ਨਵੀਂ ਦਿੱਲੀ ਵਲੋਂ ਗਜ਼ਟ ਨੋਟੀਫ਼ਿਕੇਸ਼ਨ ਰਾਹੀਂ ਵਰਕਸ ਆਫ਼ ਡਿਫ਼ੈਸ ਐਕਟ 1903 (7 ਆਫ਼ 1903) ਦੀ ਧਾਰਾ 3 ਤਹਿਤ ਗੋਲਾ ਬਾਰੂਦ ਭੰਡਾਰ, ਬਠਿੰਡਾ ਦੇ ਕਰੀਸਟ ਆਫ਼ ਦਾ ਆਊਟਰ ਪਾਰੈਪਟ ਤੋਂ 1200 ਯਾਰਡਜ਼ (1097.28 ਮੀਟਰਜ਼) ਦੇ ਘੇਰੇ ਅੰਦਰ ਰਕਬੇ ਨੂੰ ਇਮਾਰਤਾਂ ਅਤੇ ਹੋਰ ਉਸਾਰੀਆਂ ਤੋਂ ਮੁਕਤ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਗੋਲਾ ਬਾਰੂਦ ਭੰਡਾਰ, ਬਠਿੰਡਾ ਦੇ ਕਰੀਸਟ ਆਫ਼ ਦਾ ਆਊਟਰ ਪਾਰੈਪਟ ਤੋਂ 1200 ਯਾਰਡਜ਼ (1097.28 ਮੀਟਰਜ਼) ਏਰੀਏ ਨੂੰ ਇਮਾਰਤਾਂ ਅਤੇ ਹੋਰ ਉਸਾਰੀਆਂ ਤੋਂ ਮੁਕਤ ਰੱਖਿਆ ਜਾਵੇ।