ਸਿਵਲ ਹਸਪਤਾਲ ਵਿਚ ਬਣੇਗੀ ਏਕੀਕ੍ਰਿਤ ਪਬਲਿਕ ਹੈਲਥ ਲੈਬ- ਸੇਖੋਂ

ਫ਼ਰੀਦਕੋਟ 16 ਦਸੰਬਰ ()

ਸਿਵਲ ਹਸਪਤਾਲ ਫਰੀਦਕੋਟ ਵਿੱਚ ਬਣੇ ਜੱਚਾ ਬੱਚਾ ਵਿਭਾਗ ਦੇ ਗਰਾਉਂਡ ਫਲੋਰ ਨੂੰ ਰੈਨੋਵੇਟ ਕਰਕੇ ਏਕੀਕ੍ਰਿਤ ਪਬਲਿਕ ਹੈਲਥ ਲੈਬ ਬਣਾਈ ਜਾ ਰਹੀ ਹੈ ਜਿਸ ਨਾਲ ਹੇਮੈਟੋਲੇਜੀ, ਕਲੀਨਿਕਲ ਬਾਇਓਕੈਮਿਸਟਰੀ, ਮਾਈਕਰੋਬਾਇਓਲੋਜੀ, ਵਾਇਰੋਲੋਜੀ ਅਤੇ ਪੈਥੋਲੋਜੀ, ਸਾਰੇ ਟੈਸਟ ਇਸ ਲੈਬ ਵਿੱਚ ਕਰਵਾਏ ਜਾ ਸਕਦੇ ਹਨ। ਇਹ ਜਾਣਕਾਰੀ ਵਿਧਾਇਕ ਫ਼ਰੀਦਕੋਟ ਸ ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਲੈਬ ਬਨਣ ਤੋਂ ਪਹਿਲਾਂ ਇਹ ਟੈਸਟ ਪ੍ਰਾਈਵੇਟ ਲੈਬੋਰਟਰੀਆਂ ਵਿੱਚੋਂ ਕਰਵਾਣੇ ਪੈਂਦੇ ਸਨ। ਉਨ੍ਹਾਂ ਦੱਸਿਆਂ ਕਿ ਇਸ ਕੰਮ ਦੀ ਉਸਾਰੀ ਦੀ ਪ੍ਰਵਾਨਗੀ ਰਕਮ 1.38 ਕਰੋੜ ਰੁਪਏ ਜਾਰੀ ਕਰ ਦਿੱਤੀ ਗਈ ਹੈ ਤੇ ਵਿਭਾਗ ਵੱਲੋਂ ਇਸ ਕੰਮ ਦੇ ਟੈਂਡਰ ਕਾਲ ਕਰ ਲਏ ਗਏ ਹਨ।

ਉਨ੍ਹਾਂ ਕਿਹਾ ਕਿ ਜਲਦ ਹੀ ਏਕੀਕ੍ਰਿਤ ਪਬਲਿਕ ਹੈਲਥ ਲੈਬ ਦੀ ਰੈਨੋਵੇਸ਼ਨ/ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਹੀ ਸਾਰੀ ਸਹੂਲੀਅਤ ਮਿਲ ਸਕੇਗੀ।