Friday, December 27, 2024

ਸਿੱਧੂ ਮੂਸੇਵਾਲਾ ਨੂੰ ਸਮਰਪਿਤ “ਅਨੰਦ ਉਤਸਵ 2023 ” ਦਾ ਪੂਰੇ ਉਤਸ਼ਾਹ ਨਾਲ ਜੀਐਨਡੀਈਸੀ ਵਿਖੇ ਹੋਇਆ ਆਗਾਜ਼

Date:

ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਵਿਖੇ 16 ਮਾਰਚ 2023 ਨੂੰ ਦੋ – ਰੋਜ਼ਾ ਸੱਭਿਆਚਾਰਕ ਮੇਲਾ “ਅਨੰਦ ਉਤਸਵ 2023” ਜੋ ਕਿ ਕਾਲਜ ਦੇ ਸਾਬਕਾ ਵਿਦਿਆਰਥੀ ਸਵਰਗਵਾਸੀ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਰਿਹਾ ਦੀ ਜੋਸ਼ ਅਤੇ ਜਨੂੰਨ ਸਹਿਤ ਸ਼ੁਰੁਆਤ ਹੋਈ। ਪ੍ਰੋਗਰਾਮ ਵਿੱਚ ਕਲਚਰਲ ਅਤੇ ਟੈਕਨੀਕਲ ਦੋਨੋ ਤਰ੍ਹਾਂ ਦੇ ਈਵੈਂਟਸ ਕਰਵਾਏ ਗਏ । ਇਹਨਾਂ ਈਵੈਂਟਸ ਵਿਚ ਕਾਲਜ ਦੇ ਅਲੱਗ -2 ਵਿਭਾਗਾਂ ਤੋਂ ਅਤੇ ਕੁੱਝ ਕ ਬਾਹਰੋ ਭਾਗ ਲੈ ਰਹੇ ਹੋਰ ਕਾਲਜਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਸਮੂਲੀਅਤ ਕੀਤੀ । Anand Utsav 2023 GNDEC

ਫੈਸਟ ਦੇ ਪਹਿਲੇ ਦਿਨ ਜੋ ਗਤੀਵਿਧੀਆਂ ਕਰਵਾਈਆਂ ਗਈਆਂ ਉਹ ਸਨ , ਵੈਸਟਰਨ ਸੋਲੋ, ਸਕਿੱਟ, ਸੋਲੋ ਲੋਕ ਗੀਤ , ਸੋਲੋ ਲਾਈਵ ਬੈਂਡ ਆਦਿ। ਅਲੱਗ ਅਲੱਗ ਖੇਤਰਾਂ ਤੋਂ ਆਈਆਂ ਉੱਘੀਆਂ ਸ਼ਖਸੀਅਤਾਂ ਨੇ ਇਸ ਮੌਕੇ ਈਵੈਂਟਸ ਦੌਰਾਨ ਵਿਜੇਤਾ ਵਿਦਿਅਰਥੀਆਂ ਦੀ ਬਹੁਤ ਨਿਰਪੱਖਤਾ ਨਾਲ ਚੋਣ ਕੀਤੀ। ਇਸਦੇ ਨਾਲ ਨਾਲ ਟੈਕਨੀਕਲ ਈਵੈਂਟਸ ਵੀ ਕਰਵਾਏ ਗਏ ਜਿਸ ਵਿੱਚ ਬ੍ਰਿਜ ਮਾਡਲਿੰਗ, ਸ਼ਾਰਪ ਸੈਫ, ਇਨਕਵਿਜ਼ਿਟਿਵ ਆਦਿ ਸ਼ਾਮਿਲ ਸਨ। Anand Utsav 2023 GNDEC

ਮੁੱਖ ਮਹਿਮਾਨ ਵਜੋਂ ਪਹੁੰਚੇ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੇ ਸਤਿਕਾਰਯੋਗ ਮਾਤਾ – ਪਿਤਾ ਸ. ਬਲਕੌਰ ਸਿੰਘ ਸਿੱਧੂ ਜੀ ਅਤੇ ਚਰਨ ਕੌਰ ਜੀ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿੱਦਿਆਰਥੀਆਂ ਨੂੰ ਹਮੇਸ਼ਾਂ ਸੱਚਾਈ ਦਾ ਸਾਥ ਦੇਣ ਅਤੇ ਆਪਣੇ ਸਭਿਆਚਾਰ ਦੀ ਇੱਜ਼ਤ ਕਰਨ ਦਾ ਸੁਨੇਹਾ ਦਿੱਤਾ । ਇਸ ਦੇ ਨਾਲ -2 ਉਹਨਾਂ ਵਲੋਂ ਸ਼ੁਭਦੀਪ ਸਿੰਘ ( ਸਿੱਧੂ ਮੂਸੇਵਾਲਾ) ਦੇ ਕਾਲਜ ਦੌਰਾਨ ਬਿਤਾਏ ਦਿਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਿੱਧੂ ਭਾਵੇਂ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਬੁਲੰਦੀਆਂ ਉਤੇ ਪਹੁੰਚ ਗਿਆ ਸੀ ਪਰ ਕਾਲਜ ਵਰਗੀ ਪਵਿੱਤਰ ਜਗ੍ਹਾ ਨੂੰ ਕਦੀ ਨਹੀਂ ਸੀ ਭੁੱਲਿਆ ਜਿਥੋਂ ਉਸਨੇ ਵਿੱਦਿਆ ਵਰਗੀ ਪਵਿੱਤਰ ਚੀਜ਼ ਹਾਸਲ ਕੀਤੀ ਸੀ। Anand Utsav 2023 GNDEC

ਸ.ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਕੈਬਿਨੇਟ ਮੰਤਰੀ ਪੰਜਾਬ, ਸ. ਗੁਰਚਰਨ ਸਿੰਘ ਗਰੇਵਾਲ, ਜਨਰਲ ਸੈਕਟਰੀ, ਐਸਜੀਪੀਸੀ, ਬਤੌਰ ਟਰੱਸਟੀ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਤੇ ਸ. ਇੰਦਰਪਾਲ ਸਿੰਘ, ਡਾਇਰੇਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਸਨਮਾਨਿਤ ਕੀਤਾ। ਸ਼ੁਭਦੀਪ ਵੱਲੋਂ ਬੀ ਟੈੱਕ ਦੌਰਾਨ ਤਿਆਰ ਕੀਤਾ ਇੱਕ ਪ੍ਰੋਜੈਕਟ ਵੀ ਸਿੱਧੂ ਦੇ ਮਾਤਾ ਪਿਤਾ ਨੂੰ ਉਸਦੀ ਯਾਦ ਦੇ ਤੌਰ ਉੱਤੇ ਭੇਂਟ ਕੀਤਾ ਗਿਆ। ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਡੀਈਸੀ,ਨੇ ਇਸ ਮੌਕੇ ਦੱਸਿਆ ਕੇ ਸਿੱਧੂ ਇੱਕ ਬਹੁਤ ਹੀ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਸੀ ਜਿਸਨੇ ਹਮੇਸ਼ਾਂ ਸਿੱਖਿਆ ਦੇ ਖੇਤਰ ਵਿੱਚ ਚੰਗੇ ਨੰਬਰ ਪ੍ਰਾਪਤ ਕੀਤੇ। ਓਹਨਾਂ ਇਹ ਵੀ ਦੱਸਿਆ ਕਿ ਸ਼ੁਭਦੀਪ ਪੜਾਈ ਦੇ ਨਾਲ ਨਾਲ ਕਲਚਰਲ ਅਤੇ ਖੇਡਾਂ ਵਿੱਚ ਵੀ ਖੁੱਲ੍ਹ ਕੇ ਭਾਗ ਲੈਂਦਾ ਸੀ।

ਡਾ. ਕੇ. ਐਸ. ਮਾਨ, ਡਾ. ਅਰਵਿੰਦ ਢੀਂਗਰਾ, ਪ੍ਰੋਫ. ਜਸਵੰਤ ਸਿੰਘ ਟੌਰ, ਅਤੇ ਸਮੂਹ ਕਲਚਰਲ ਕਮੇਟੀ ਨਾਲ ਜੁੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਸਮਾਗਮ ਦਾ ਸੰਚਾਲਨ ਕੀਤਾ।

Also Read : ਮੋਹਾਲੀ ‘ਚ H3N2 ਵਾਇਰਸ ਨਾਲ 7 ਪੀੜਤ

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...