“ਲੁਧਿਆਣਾ (ਸੁਖਦੀਪ ਸਿੰਘ ਗਿੱਲ )ਅਨੰਦ ਉਤਸਵ 2024 ” ਦਾ ਪੂਰੇ ਜੋਸ਼ੋ ਖ਼ਰੋਸ਼ ਨਾਲ ਜੀਐਨਡੀਈਸੀ ਵਿਖੇ ਹੋਇਆ ਆਗਾਜ਼

Anand Utsav 2024

Anand Utsav 2024

ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ,ਗਿੱਲ ਪਾਰਕ, ਲੁਧਿਆਣਾ, ਵਿਖੇ 6 ਮਾਰਚ 2024 ਨੂੰ ਦੋ – ਰੋਜ਼ਾ ਸੱਭਿਆਚਾਰਕ ਮੇਲਾ “ਅਨੰਦ ਉਤਸਵ 2024” ਦੀ ਜੋਸ਼ੋ ਜਨੂੰਨ ਸਹਿਤ ਸ਼ੁਰੁਆਤ ਹੋਈ। ਪ੍ਰੋਗਰਾਮ ਵਿੱਚ ਕਲਚਰਲ ਅਤੇ ਟੈਕਨੀਕਲ ਦੋਨੋ ਤਰ੍ਹਾਂ ਦੇ ਈਵੈਂਟਸ ਕਰਵਾਏ ਗਏ । ਇਹਨਾਂ ਈਵੈਂਟਸ ਵਿਚ ਕਾਲਜ ਦੇ ਅਲੱਗ -2 ਵਿਭਾਗਾਂ ਤੋਂ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਸਮੂਲੀਅਤ ਕੀਤੀ ।

ਫੈਸਟ ਦੇ ਪਹਿਲੇ ਦਿਨ ਜੋ ਅੰਤਰ ਵਿਭਾਗੀ
ਕਾਲਜ ਕਲਚਰਲ ਗਤੀਵਿਧੀਆਂ ਕਰਵਾਈਆਂ ਗਈਆਂ ਉਹ ਸਨ ,ਸੋਲੋ ਡਾਂਸ, ਸਕਿੱਟ, ਗਰੁੱਪ ਡਾਂਸ, ਫੋਕ ਡਾਂਸ, ਮਹਿੰਦੀ,ਰੰਗੋਲੀ,ਕਲੇਅ ਮਾਡਲਿੰਗ, ਫੋਟੋਗਰਾਫੀ, ਪੋਸਟਰ ਮੇਕਿੰਗ ਆਦਿ। ਅਲੱਗ ਅਲੱਗ ਖੇਤਰਾਂ ਤੋਂ ਆਈਆਂ ਉੱਘੀਆਂ ਸ਼ਖਸੀਅਤਾਂ ਨੇ ਇਸ ਮੌਕੇ ਈਵੈਂਟਸ ਦੌਰਾਨ ਵਿਜੇਤਾ ਵਿਦਿਅਰਥੀਆਂ ਦੀ ਬਹੁਤ ਨਿਰਪੱਖਤਾ ਨਾਲ ਚੋਣ ਕੀਤੀ। ਇਸਦੇ ਨਾਲ ਨਾਲ ਟੈਕਨੀਕਲ ਈਵੈਂਟਸ ਵੀ ਕਰਵਾਏ ਗਏ ਜਿਸ ਵਿੱਚ ਬ੍ਰਿਜ ਮਾਡਲਿੰਗ, ਸੋਪ ਕਾਰਵਿੰਗ, ਵੈੱਬ ਵਿਜ਼ਾਰਡ , ਡਿਜੀਟਲ ਪੋਸਟਰ ਕ੍ਰਿਏਸ਼ਨ,ਟੈੱਕ ਕੁਇਜ਼,ਟੈੱਕ ਓਸ਼ਨ ,ਹਿੱਟ ਦਾ ਬੁਲਜ਼ ਆਈ,ਆਦਿ ਸ਼ਾਮਿਲ ਸਨ।

ਇਸ ਮੌਕੇ ਜੀਐਨਡੀਈਸੀ ਦੇ ਕਾਸਮਿਕ ਕਲੱਬ ਵੱਲੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਅੰਤਰਕਾਲਜ ਐਕਮੇ-2024 ਦਾ ਵੀ ਸੰਚਾਲਨ ਕੀਤਾ ਗਿਆ। ਐਕਮੇ-2024 ਵਿੱਚ ਸੰਜੇ ਵਰਮਾ, ਸੇਲਜ਼ ਐਂਡ ਮਾਰਕੇਟਿੰਗ ਹੈੱਡ, ਪ੍ਰਬਲ ਟੀਐਮਟੀ, ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਵਿੱਚ ਸਾਹਿਤਕ ਅਤੇ ਟੈਕਨਿਕਲ ਦੋਨੋ ਤਰਾਂ ਦੇ ਮੁਕਾਬਕੇ ਕਰਵਾਏ ਗਏ ਜਿਨ੍ਹਾਂ ਵਿਚ 15 ਤੋਂ ਵੱਧ ਕਾਲਜ ਅਤੇ 220 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਹਨਾ ਮੁਕਾਬਲਿਆਂ ਵਿਚ ਪੋਇਟਰੀ ਰਿਸੀਟੇਸ਼ਨ, ਗਰੁੱਪ ਡਿਸਕਸ਼ਨ, ਡਿਬੇਟ ਆਦਿ ਸ਼ਾਮਲ ਰਹੇ।

ਆਨੰਦ ਉਤਸਵ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਸ.ਸੁਖਵਿੰਦਰ ਸਿੰਘ ਸੁੱਖੀ, ਮਸ਼ਹੂਰ ਪੰਜਾਬੀ ਲੋਕ ਗਾਇਕ,ਅਤੇ ਗੈਸਟ ਆਫ ਆਨਰ ਸ.ਗੁਰਦੀਪ ਸਿੰਘ ਸਿੱਧੂ, ਬੈਕਟਰ ਇੰਡਸਟਰੀ,ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿੱਦਿਆਰਥੀਆਂ ਨੂੰ ਹਮੇਸ਼ਾਂ ਸੱਚਾਈ ਦਾ ਸਾਥ ਦੇਣ ਅਤੇ ਆਪਣੇ ਸਭਿਆਚਾਰ ਦੀ ਇੱਜ਼ਤ ਕਰਨ ਦਾ ਸੁਨੇਹਾ ਦਿੱਤਾ।

ਸ.ਗੁਰਚਰਨ ਸਿੰਘ ਗਰੇਵਾਲ, ਸੀਨੀਅਰ ਟਰੱਸਟੀ,ਐਨਐੱਸਈਟੀ,ਨੇ ਇਸ ਮੌਕੇ ਆਪਣੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਭਾਵੇਂ ਵਿੱਦਿਆ ਦਾ ਖੇਤਰ ਹੋਵੇ, ਯਾਂ ਖੇਡਾਂ ਤੇ ਭਾਵੇਂ ਕਲਚਰਲ ਗਤੀਵਿਧੀਆਂ ਦਾ ,ਜੀਐਨਈ ਦੇ ਵਿਦਿਆਰਥੀਆਂ ਨੇ ਹਮੇਸ਼ਾਂ ਸਫਲਤਾ ਦੇ ਝੰਡੇ ਗੱਡੇ ਹਨ।ਡਾ. ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਡੀਈਸੀ,ਨੇ ਇਸ ਮੌਕੇ ਆਪਣੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਵਧਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦੇ ਹਨ। ਇਸਦੇ ਨਾਲ ਨਾਲ ਉਹਨਾਂ ਸਭ ਨੂੰ ਪੰਜਾਬੀ ਮਾਤ ਭਾਸ਼ਾ ਨਾਲ ਜੁੜਨ ਦਾ ਵੀ ਸੁਨੇਹਾ ਦਿੱਤਾ।ਸ.ਇੰਦਰਪਾਲ ਸਿੰਘ, ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਵੀ ਉੱਚੇਚੇ ਤੌਰ ਉੱਤੇ ਪ੍ਰੋਗਰਾਮ ਵਿਚ ਹਾਜ਼ਰੀ ਭਰੀ ਅਤੇ ਵਿਦਿਆਰਥੀਆਂ ਦਾ ਅਲੱਗ ਅਲੱਗ ਮੁਕਾਬਲਿਆਂ ਵਿੱਚ ਉੱਚ ਕੋਟਿ ਦਾ ਪ੍ਰਦਰਸ਼ਨ ਦੇਖ ਕਲਚਰਲ ਕਮੇਟੀ ਨੂੰ ਵਧਾਈ ਵੀ ਦਿੱਤੀ।

READ ALSO: ਕਿਸਾਨਾਂ ਅੰਦੋਲਨ ਨੂੰ ਲੈਕੇ ਹਾਈਕੋਰਟ ਸਖ਼ਤ ‘ ਕਿਹਾ ‘ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਚੇਨਈ ਭੇਜਿਆ ਜਾਣਾ ਚਾਹੀਦਾ ਹੈ…

ਡਾ. ਕੇ. ਐਸ. ਮਾਨ, ਡਾ.ਹਰਪ੍ਰੀਤ ਕੌਰ ਗਰੇਵਾਲ,ਡਾ.ਅਰਵਿੰਦ ਢੀਂਗਰਾ,ਪ੍ਰੋਫ. ਜਸਵੰਤ ਸਿੰਘ ਟੌਰ, ਡਾ.ਪਰਮਪਾਲ ਸਿੰਘ,ਪ੍ਰੋਗਰਾਮ ਕੋਆਰਡੀਨੇਟਰ ਅਤੇ ਸਮੂਹ ਕਲਚਰਲ ਕਮੇਟੀ ਨਾਲ ਜੁੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਸਮਾਗਮ ਦਾ ਸਫਲਤਾਪੂਰਵਕ ਸੰਚਾਲਨ ਕੀਤਾ।

Anand Utsav 2024

ਇੰਟਰ ਕਾਲਜ ACME 2024 ਦੇ ਨਤੀਜੇ :-
ਪੋਇਟਰੀ ਰਿਸੀਟੇਸ਼ਨ

  1. ਕਿਰਨਦੀਪ ਕੌਰ (GHG ਖਾਲਸਾ ਕਾਲਜ ਆਫ ਐਜੂਕੇਸ਼ਨ, ਗੁਰੂਸਰ ਸੁਧਾਰ)
  2. ਏਕਮਜੋਤ ਕੌਰ (ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਗਿੱਲ ਰੋਡ)
  3. ਮਨਜੋਤ ਕੌਰ (ਸਰਕਾਰੀ ਕਾਲਜ ਫਾਰ ਗਰਲਜ਼ (ਜੀ.ਸੀ.ਜੀ.), ਭਾਰਤ ਨਗਰ ਚੌਂਕ)

ਗਰੁੱਪ ਡਿਸਕਸ਼ਨ

  1. ਪ੍ਰਭਲੀਨ ਸਿੰਘ (ਬੀ. ਸੀ. ਐਮ. ਕਾਲਜ ਆਫ਼ ਐਜੂਕੇਸ਼ਨ, ਸੈਕਟਰ-32)
  2. ਅੰਸ਼ਿਕਾ ਝਾਂਗੂ (ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਰੋਡ)
  3. ਵੰਸ਼ਿਕਾ ਸ਼ਰਮਾ (ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ, ਗਿੱਲ ਰੋਡ)

ਰਚਨਾਤਮਕ ਲੇਖ ਲਿਖਣਾ

  1. ਆਕ੍ਰਿਤੀ (ਬੀ. ਸੀ. ਐਮ. ਕਾਲਜ ਆਫ਼ ਐਜੂਕੇਸ਼ਨ, ਸੈਕਟਰ-32)
  2. ਨਯਾਮਤ ਮਾਨਰਾ (ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ, ਗਿੱਲ ਰੋਡ)
  3. ਰੂਪਮਪ੍ਰੀਤ (ਗੌਰਮਿੰਟ ਕਾਲਜ ਫਾਰ ਗਰਲਜ਼ (GCG), ਭਾਰਤ ਨਗਰ ਚੌਂਕ)

ਡਿਬੇਟ

  1. ਪ੍ਰਭਮੀਤ ਕੌਰ ਅਤੇ ਹਰਸ਼ਦੀਪ ਕੌਰ (ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ)
  2. ਬਲਕਰਨ ਸਿੰਘ ਅਤੇ ਰਾਘਵ ਸਿੰਘ (ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਲ ਲਾਈਨਜ਼)
  3. ਚਾਂਦਨੀ ਅਤੇ ਅਜ਼ੀਮ ਪ੍ਰਤਾਪ ਸਿੰਘ (ਐੱਸ. ਸੀ. ਡੀ. ਸਰਕਾਰੀ ਕਾਲਜ, ਸਿਵਲ ਲਾਈਨਜ਼)

ਕ੍ਰਾਸਵਰਡ ਆਈ.ਟੀ

  1. ਅਖਿਲ (ਆਰੀਆ ਕਾਲਜ ਲੜਕੇ, ਸਿਵਲ ਲਾਈਨਜ਼)
  2. ਨਮਨ ਅਰੋੜਾ (ਆਰੀਆ ਕਾਲਜ ਲੜਕੇ, ਸਿਵਲ ਲਾਈਨਜ਼)
  3. ਰਿਤਿਕਾ (S.R.S. ਸਰਕਾਰੀ ਪੋਲੀਟੈਕਨਿਕ ਕਾਲਜ, ਰਿਸ਼ੀ ਨਗਰ)

ਡਿਜੀਟਲ ਲੋਗੋ ਡਿਜ਼ਾਈਨਿੰਗ

  1. ਮੋਨੀਸ਼ ਜਿੰਦਲ ਅਤੇ ਰੋਹਨ ਕਪੂਰ (ਆਰੀਆ ਕਾਲਜ ਲੜਕੇ, ਸਿਵਲ ਲਾਈਨਜ਼)
  2. ਗਗਨਪ੍ਰੀਤ ਸਿੰਘ ਅਤੇ ਜਸਮੀਤ ਸਿੰਘ ਤੂਰ (ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ, ਗਿੱਲ ਰੋਡ)
  3. ਸਨਾ ਅਤੇ ਇਸ਼ਮੀਤ ਕੌਰ (ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ)

ਆਨੰਦ ਉਤਸਵ ਅੰਤਰ ਵਿਭਾਗੀ ਨਤੀਜੇ

ਸੋਲੋ ਡਾਂਸ

  1. ਰਿਦਾ (CSE)
  2. ਰਿਦਮ (CSE)
  3. ਵਿਵੇਕ ਕੁਮਾਰ (ME)

ਗਰੁੱਪ ਡਾਂਸ

  1. ਬੀਸੀਏ
  2. ⁠ਆਈਟੀ
  3. ⁠ਬੀਬੀਏ

Anand Utsav 2024

[wpadcenter_ad id='4448' align='none']