Sunday, January 19, 2025

CM ਮਾਨ ਨੇ ਪੰਜਾਬ ਪੁਲਸ ਲਈ ਕਰ ਦਿੱਤੇ ਵੱਡੇ ਐਲਾਨ !

Date:

Announcement for Punjab Police ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਮਿਊਂਸੀਪਲ ਭਵਨ ਵਿਖੇ ਪੰਜਾਬ ਪੁਲਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ (ਆਈ. ਬੀ.) ‘ਚ 144  ਨਵੇਂ ਨਿਯੁਕਤ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਨ੍ਹਾਂ ਨਵੇਂ-ਨਿਯੁਕਤ ਨੌਜਵਾਨ ਮੁੰਡੇ-ਕੁੜੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਕਿ ਪੁਲਸ ‘ਚ ਸਿਵਲ ਭਰਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਪੰਜਾਬ ਪੁਲਸ ਲਈ ਵੀ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦਾ ਅਪਡੇਟ ਰਹਿਣਾ ਅੱਜ ਦੇ ਜ਼ਮਾਨੇ ਦੀ ਮੰਗ ਹੈ ਕਿਉਂਕਿ ਜੇਕਰ ਇਹ ਅਪਡੇਟ ਨਹੀਂ ਹੋਵੇਗੀ ਤਾਂ ਸ਼ਰਾਰਤੀ ਅਨਸਰਾਂ ਨਾਲ ਮੁਕਾਬਲਾ ਕਿਵੇਂ ਕਰੇਗੀ। ਪੰਜਾਬ ਪੁਲਸ ਦੇ ਜੇਕਰ ਜਾਂਚ ਦੇ ਤਰੀਕੇ ਪੁਰਾਣੇ ਰਹੇ ਤਾਂ ਅਸੀਂ ਕਾਫੀ ਪਿੱਛੜ ਜਾਵਾਂਗੇ। ਪੰਜਾਬ ਪੁਲਸ ਦੇਸ਼ ਦੇ ਨੰਬਰ ਵਨ ਪੁਲਸ ਦੇ ਸਥਾਨ ‘ਤੇ ਆਉਂਦੀ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ, ਜੇਕਰ ਪੁਲਸ ਨੂੰ ਪੂਰੀ ਸੂਚਨਾ, ਸਹੀ ਦਿਸ਼ਾ-ਨਿਰਦੇਸ਼ ਅਤੇ ਨਵੀਂ ਤਕਨਾਲੋਜੀ ਮਿਲੇ।Announcement for Punjab Police

also read :- ਮਹਿਲਾ ਕਿਸਾਨ ਨੂੰ ਥੱਪੜ ਮਾਰਨ ਵਾਲਾ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਪੁਲਸ ਨੇ ਬਹੁਤ ਸਾਰੇ ਆਪਰੇਸ਼ਨ ਕਾਮਯਾਬ ਤਰੀਕੇ ਨਾਲ ਕੀਤੇ ਹਨ। ਅਸੀਂ ਇਹੀ ਚਾਹੁੰਦੇ ਹਾਂ ਕਿ ਜੋ ਲੋਕ ਸਮਾਜ ‘ਚ ਕੋਈ ਵਿਗਾੜ ਪਾਉਣਾ ਚਾਹੁੰਦੇ ਹਨ ਜਾਂ ਅਸਥਿਰਤਾ ਫੈਲਾਉਣਾ ਚਾਹੁੰਦੇ ਹਨ, ਸਿਰਫ ਉਨ੍ਹਾਂ ਨੂੰ ਹੀ ਪੁਲਸ ਗ੍ਰਿਫ਼ਤਾਰ ਕਰੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਫਾਰੈਂਸਿਕ ਲੈਬ ‘ਚ ਬਹੁਤ ਸਾਰੀਆਂ ਨਵੀਆਂ ਤਕਨੀਕਾਂ ਆ ਗਈਆਂ ਹਨ, ਜਿਸ ਨਾਲ ਦੋਸ਼ੀਆਂ ਨੂੰ ਫੜ੍ਹਿਆ ਜਾ ਸਕਦਾ ਹੈ। ਜੇਕਰ ਫਾਰੈਂਸਿਕ ਅਫ਼ਸਰ ਅਪਡੇਟਿਡ ਹੋਣਗੇ ਤਾਂ ਇਸ ਨਾਲ ਪੰਜਾਬ ਪੁਲਸ ਨੂੰ ਵੀ ਸਹਿਯੋਗ ਮਿਲ ਸਕੇਗਾ ਅਤੇ ਪੰਜਾਬ ਪੁਲਸ ਦੇ ਕੰਮ ‘ਚ ਹੋਰ ਵੀ ਨਿਖ਼ਾਰ ਆਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਪੁਲਸ ਵੱਲੋਂ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਵੱਡੇ ਆਪਰੇਸ਼ਨ ਕੀਤੇ ਗਏ ਹਨ ਅਤੇ ਇਸ ਦੇ ਪਿੱਛੇ ਇਕ ਵੱਡੀ ਟੀਮ ਸੀ, ਇਸ ਲਈ ਸਭ ਨੂੰ ਟੀਮ ਦੇ ਨਾਲ ਹੀ ਕੰਮ ਕਰਨਾ ਪਵੇਗਾ ਕਿਉਂਕਿ ਹਮੇਸ਼ਾ ਟੀਮ ਹੀ ਜਿੱਤਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਜੇਕਰ ਪੰਜਾਬ ਦਾ ਨੌਜਵਾਨ ਖੁਸ਼ ਹੈ ਤਾਂ ਪੂਰਾ ਦੇਸ਼ ਖੁਸ਼ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸਾਡੀ ਸਰਕਾਰ ਵੱਲੋਂ 29273 ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ। Announcement for Punjab Police

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...