ਕੁੰਡਲੀ-ਮਾਨੇਸਰ-ਪਲਵਲ ਐੱਕਸਪ੍ਰੈੱਸ-ਵੇਅ ’ਤੇ ਮਾਂਡੌਠੀ ਟੋਲ ਦੇ ਕੋਲ ਕਿਸਾਨਾਂ ਦੇ ਧਰਨੇ ’ਤੇ ਜਨਤਾ ਸੰਸਦ ਦਾ ਆਯੋਜਨ ਹੋਇਆ। ਦਲਾਲ ਖਾਪ ਅਤੇ ਭਾਰਤ ਭੂਮੀ ਬਚਾਓ ਸੰਘਰਸ਼ ਸਮਿਤੀ ਨੇ ਸਾਂਝੇ ਰੂਪ ’ਚ ਖਾਪਾਂ ਅਤੇ ਕਿਸਾਨ ਸੰਗਠਨਾਂ ਨੂੰ ਸੱਦਾ ਦਿੱਤਾ ਸੀ। ਜਨਤਾ ਸੰਸਦ ’ਚ ਖਾਪਾਂ ਅਤੇ ਕਿਸਾਨ ਸੰਗਠਨਾਂ ਨੇ 14 ਜੂਨ ਨੂੰ ਹਰਿਆਣਾ ਬੰਦ ਤੋਂ ਇਲਾਵਾ ਦਿੱਲੀ ਦਾ ਦੁੱਧ ਅਤੇ ਪਾਣੀ ਵੀ ਬੰਦ ਕਰਨ ਦਾ ਐਲਾਨ ਕੀਤਾ।
ਜਨਤਾ ਸੰਸਦ ਦੇ ਪ੍ਰਬੰਧਕ ਅਤੇ ਭਾਰਤ ਭੂਮੀ ਬਚਾਓ ਸੰਘਰਸ਼ ਸਮਿਤੀ ਦੇ ਪ੍ਰਧਾਨ ਰਮੇਸ਼ ਦਲਾਲ ਨੇ ਸੱਦੇ ਲਈ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਆਦਿ ਸੂਬਿਆਂ ਦਾ ਦੌਰਾ ਕੀਤਾ ਸੀ। ਐਤਵਾਰ ਨੂੰ ਇਨ੍ਹਾਂ ਸਾਰੇ ਸੂਬਿਆਂ ਦੇ ਕਿਸਾਨਾਂ ਅਤੇ ਖਾਪ ਚੌਧਰੀਆਂ ਨੇ ਜਨਤਾ ਸੰਸਦ ’ਚ ਹਿੱਸਾ ਲਿਆ। ਜਨਤਾ ਸੰਸਦ ਦੀ ਪ੍ਰਧਾਨਗੀ ਦਲਾਲ ਖਾਪ-84 ਦੇ ਪ੍ਰਧਾਨ ਭੂਪ ਸਿੰਘ ਦਲਾਲ ਤੋਂ ਇਲਾਵਾ ਇਕ ਪ੍ਰਧਾਨਗੀ ਮੰਡਲ ਨੇ ਕੀਤੀ।Announcement of Haryana Bandh on June 14
ਇਸ ’ਚ ਦਿੱਲੀ ਤੋਂ ਪਾਲਮ 360 ਦੇ ਪ੍ਰਧਾਨ ਸੁਰਿੰਦਰ ਸਿੰਘ ਸੋਲੰਕੀ, ਰਾਜਸਥਾਨ ਤੋਂ ਦਲੀਪ ਸਿੰਘ ਛਿਪੀ, ਪੰਜਾਬ ਤੋਂ ਬਲਬੀਰ ਸਿੰਘ ਅਤੇ ਗੁਜਰਾਤ ਤੋਂ ਨਾਰਾਇਣ ਭਾਈ ਚੌਧਰੀ ਪ੍ਰਧਾਨਗੀ ਮੰਡਲ ’ਚ ਸ਼ਾਮਲ ਸਨ। ਸਾਰੇ ਖਾਪ ਚੌਧਰੀਆਂ ਨੇ ਰਮੇਸ਼ ਦਲਾਲ ਦੀ ਅਗਵਾਈ ’ਤੇ ਭਰੋਸਾ ਜਤਾਉਂਦੇ ਹੋਏ 25 ਸੂਤਰੀ ਮੰਗ-ਪੱਤਰ ਸਰਕਾਰ ਦੇ ਸਾਹਮਣੇ ਰੱਖਿਆ ਹੈ, ਜਿਸ ਨੂੰ 3 ਹਿਸਿਆਂ ’ਚ ਵੰਡਿਆ ਜਾ ਸਕਦਾ ਹੈ।Announcement of Haryana Bandh on June 14
also read :- ਪ੍ਰਿੰਸੀਪਲ ਬੁੱਧ ਰਾਮ ਨੂੰ ‘ਆਪ’ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਾਇਆ
ਦੂਜੇ ਪਾਸੇ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਅੱਜ ਤੱਕ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਆਪਣੇ ਹਿੱਸੇ ਦਾ ਐੱਸ. ਵਾਈ. ਐੱਲ. ਤੋਂ ਪਾਣੀ ਨਹੀਂ ਮਿਲਿਆ। ਇਸ ਸੰਦਰਭ ’ਚ ਰਮੇਸ਼ ਦਲਾਲ, ਕਿਸਾਨਾਂ ਅਤੇ ਖਾਪਾਂ ਨੇ ਪੰਜਾਬ ਨੂੰ ਸੁਚੇਤ ਕੀਤਾ ਕਿ ਹਰਿਆਣਾ ਨੂੰ ਉਨ੍ਹਾਂ ਦੇ ਪਾਣੀ ਦਾ ਹੱਕ ਦੇਵੇ। ਜੇਕਰ ਪੰਜਾਬ ਪਾਣੀ ਦਾ ਹੱਕ ਨਹੀਂ ਦਿੰਦਾ ਤਾਂ ਕੇਂਦਰ ਸਰਕਾਰ ਐੱਸ. ਵਾਈ. ਐੱਲ. ਦੇ ਨਿਰਮਾਣ ਦੀ ਵਾਗਡੋਰ ਫੌਜ ਨੂੰ ਸੌਂਪ ਦੇਵੇ। ਜਨਤਾ ਸੰਸਦ ’ਚ ਹਰਿਆਣਾ ਸਰਕਾਰ ਨੂੰ ਗੁਰਨਾਮ ਚੜੂਨੀ ਅਤੇ ਦੂਜੇ ਕਿਸਾਨ ਨੇਤਾਵਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਸੂਰਜਮੁਖੀ ਫਸਲ ਨੂੰ ਐੱਮ. ਐੱਸ. ਪੀ. ਦੀ ਦਰ ’ਤੇ ਖਰੀਦਣ ਦੀ ਮੰਗ ਕੀਤੀ। ਕੇਂਦਰ ਸਰਕਾਰ ਅਤੇ ਦਿੱਲੀ ਪੁਲਸ ਤੋਂ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕੀਤੀ।Announcement of Haryana Bandh on June 14