Saturday, December 28, 2024

ਮੁੱਖ ਸਕੱਤਰ ਨੇ ਆਮ ਆਦਮੀ ਕਲੀਨਿਕਾਂ ਦੇ ਕੰਮ ਦੀ ਕੀਤੀ ਸਮੀਖਿਆ

Date:

ਚੰਡੀਗੜ੍ਹ, 3 ਅਗਸਤ

ANURAG VERMA ਸੂਬਾ ਵਾਸੀਆਂ ਨੂੰ ਘਰ ਨੇੜੇ ਬਿਹਤਰ ਤੇ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੁਣ ਤੱਕ ਸੂਬੇ ਵਿੱਚ 583 ਆਮ ਆਦਮੀ ਕਲੀਨਿਕ ਬਣਾਏ ਗਏ ਹਨ ਅਤੇ 75 ਹੋਰ ਨਵੇਂ ਆਮ ਆਦਮੀ ਕਲੀਨਿਕ ਜਲਦ ਸਥਾਪਤ ਕੀਤੇ ਜਾਣਗੇ।

ਇਹ ਗੱਲ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਅੱਜ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਵੀਡਿਓ ਕਾਨਫਰੰਸਿੰਗ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਕਹੀ।

READ ALSO : ਮੀਤ ਹੇਅਰ ਨੇ 23 ਕੋਚਾਂ ਨੂੰ ਨਿਯੁਕਤੀ ਪੱਤਰ ਸੌਂਪੇ

ਉਨ੍ਹਾਂ ਕਿਹਾ ਕਿ ਸਿਹਤ ਸੂਬਾ ਸਰਕਾਰ ਦਾ ਤਰਜੀਹੀ ਵਿਸ਼ਾ ਹੈ ਅਤੇ ਸਰਕਾਰ ਵੱਲੋਂ ‘ਆਮ ਆਦਮੀ ਕਲੀਨਿਕ’ ਦੇ ਰੂਪ ਵਿੱਚ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੀ ਸ਼ੁਰੂਆਤ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਅਗਲੇ 10 ਦਿਨਾਂ ਤੱਕ ਨਵੇਂ ਬਣਾਏ ਜਾ ਰਹੇ 75 ਆਮ ਆਦਮੀ ਕਲੀਨਿਕਾਂ ਦਾ ਕੰਮ ਮੁਕੰਮਲ ਕਰਨ ਨੂੰ ਕਿਹਾ।

ਸ੍ਰੀ ਅਨੁਰਾਗ ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰ ਮਹੀਨੇ ਆਪਣੇ ਜ਼ਿਲੇ ਅੰਦਰ 10 ਫੀਸਦੀ ਆਮ ਆਦਮੀ ਕਲੀਨਿਕਾਂ ਦਾ ਨਿੱਜੀ ਤੌਰ ਉਤੇ ਦੌਰਾ ਕਰਨ ਅਤੇ ਐਸ.ਡੀ.ਐਮਜ਼ ਆਪੋ-ਆਪਣੀਆਂ ਸਬ ਡਵੀਜ਼ਨਾਂ ਅੰਦਰਲੇ ਸਾਰੇ ਕਲੀਨਿਕਾਂ ਦਾ ਦੌਰਾ ਕਰਨ। ਉਹ ਮਰੀਜ਼ਾਂ ਤੋਂ ਜ਼ਮੀਨੀ ਹਕੀਕਤਾਂ, ਦਵਾਈਆਂ ਦੀ ਉਪਲੱਬਧਤਾ ਅਤੇ ਡਾਇਗਨੌਸਟਿਕ ਸੇਵਾਵਾਂ ਦੀ ਫੀਡਬੈਕ ਲੈਣ। ਇਸ ਤੋਂ ਇਲਾਵਾ ਇਲਾਜ ਕਰਵਾ ਚੁੱਕੇ ਮਰੀਜ਼ਾਂ ਤੋਂ ਵੀ ਪਤਾ ਲਗਾਉਣ ਕਿ ਉਹ ਸੇਵਾਵਾਂ ਤੋਂ ਸੰਤੁਸ਼ਟ ਹਨ ਜਾਂ ਨਹੀਂ। ਇਸ ਸਬੰਧੀ ਉਹ ਮੁੱਖ ਸਕਤੱਰ ਅਤੇ ਸਿਹਤ ਵਿਭਾਗ ਨੂੰ ਰਿਪੋਰਟ ਭੇਜਣ। ANURAG VERMA

ਮੁੱਖ ਸਕੱਤਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ 80 ਤਰਾਂ ਦੀਆਂ ਦਵਾਈਆਂ ਅਤੇ 41 ਲੈਬ ਟੈਸਟ ਮੁਫਤ ਕੀਤੇ ਜਾਂਦੇ ਹਨ। ਹਰ ਆਮ ਆਦਮੀ ਕਲੀਨਿਕ ਵਿੱਚ ਇਕ ਮੈਡੀਕਲ ਅਫਸਰ, ਫਰਮਾਸਿਸਟ, ਕਲੀਨਿਕ ਸਹਾਇਕ (ਮਲਟੀਪਰਪਜ਼ ਮਹਿਲਾ ਵਰਕਰ) ਤੇ ਹੈਲਪਰ ਕਮ ਸਵੀਪਰ ਤਾਇਨਾਤ ਹਨ। ANURAG VERMA

Share post:

Subscribe

spot_imgspot_img

Popular

More like this
Related

 ਫ਼ਸਲਾਂ ਲਈ ਬਾਰਿਸ਼ ਘਿਓ ਦੀ ਤਰ੍ਹਾਂ ਲੱਗੀ- ਮੁੱਖ ਖੇਤੀਬਾੜੀ ਅਫ਼ਸਰ

ਮੋਗਾ 28 ਦਸੰਬਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ...

ਸਕੂਲ ਵੈਨ ਉਡੀਕ ਰਹੀਆਂ ਵਿਦਿਆਰਥਣਾ ਕੋਲ ਗੱਡੀ ਰੋਕ ਕੇ ਅਚਨਚੇਤ ਪੁੱਜੇ ਸਪੀਕਰ ਸੰਧਵਾਂ

ਕੋਟਕਪੂਰਾ, 28 ਦਸੰਬਰ (         ) :- ਮਿਲਾਪੜੇ ਸੁਭਾਅ ਦੇ ਮੰਨੇ ਜਾਂਦੇ...

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਪ੍ਰਸੰਸਾਯੋਗ : ਸਪੀਕਰ ਸੰਧਵਾਂ

ਕੋਟਕਪੂਰਾ, 28 ਦਸੰਬਰ (         ) :- ਬੱਚਿਆਂ ਤੇ ਨੌਜਵਾਨਾ ਨੂੰ ਨਸ਼ਿਆਂ...