ਬੂਥ ਕੈਪਚਰਿੰਗ ਵਾਲੇ ਬਿਆਨ ’ਤੇ ਬੋਲੇ ਅਮਨ ਅਰੋੜਾ,

Date:

Arora spoke on the booth capturingਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜਲੰਧਰ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਵਲੋਂ ਬੂਥ ਕੈਪਚਰਿੰਗ ਦੇ ਖਦਸ਼ੇ ਨੂੰ ਲੈ ਕੇ ਦਿੱਤੇ ਬਿਆਨ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਚਰਨਜੀਤ ਚੰਨੀ ਨੂੰ ਪਤਾ ਹੈ ਕਿ ਕਾਂਗਰਸ ਜਲੰਧਰ ਵਿਚ ਹਾਰ ਰਹੀ ਹੈ ਅਤੇ ਉਹ ਆਪਣੀ ਕੇਂਦਰੀ ਲੀਡਰਸ਼ਿਪ ਦੀਆਂ ਝਾੜਾਂ ਤੋਂ ਬਚਣ ਲਈ ਹੀ ਗਰਾਊਂਡ ਤਿਆਰ ਕਰ ਰਹੇ ਹਨ। ਚੰਨੀ ਆਖ ਰਹੇ ਹਨ ਕਿ ਆਮ ਆਦਮੀ ਪਾਰਟੀ ਬੂਥ ਕੈਪਚਰਿੰਗ ਕਰ ਸਕਦੀ ਹੈ, ਇਹ ਬੇਤੁਕਾ ਦੋਸ਼ ਹੈ, ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੇ ਆਪਣੀ ਹਾਰ ਮੰਨ ਲਈ ਹੈ। ਹੁਣ ਸਿਰਫ ਲੋਕਾਂ ਵਿਚ ਸਫਾਈ ਦੇਣ ਲਈ ਅਤੇ ਲੀਡਰਸ਼ਿਪ ਤੋਂ ਚਮੜੀ ਬਚਾਉਣ ਲਈ ਬੇਤੁਕੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਅਰੋੜਾ ਨੇ ਕਿਹਾ ਕਿ ਕਦੇ ਚੰਨੀ ਆਖਦੇ ਹਨ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਕਦੇ ਆਖਦੇ ਹਨ ਪਾਰਟੀ ਨਾਲ ਧੱਕਾ ਹੋ ਰਿਹਾ ਹੈ, ਇਸ ਤਰ੍ਹਾਂ ਦੇ ਬਿਆਨ ਉਹ ਲੋਕ ਦਿੰਦੇ ਹਨ ਜਿਹੜੇ ਆਪਣਾ ਆਧਾਰ ਗਵਾ ਚੁੱਕੇ ਹੋਣ।Arora spoke on the booth capturing

also read :- ਦਰਸ਼ਕਾਂ ਨੂੰ ਪਸੰਦ ਆਈ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’

ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਬੂਥ ਕੈਪਚਰਿੰਗ ਵਿਚ ਨਹੀਂ ਸਗੋਂ ਦਿਲ ਕੈਪਚਰਿੰਗ ਕਰਨ ਵਿਚ ਵਿਸ਼ਵਾਸ ਰੱਖਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਿਨ ਰਾਤ ਲੱਗੇ ਹੋਏ ਹਨ, ‘ਆਪ’ ਦੇ ਵਰਕਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ। ਅਸੀਂ ਆਪਣੇ ਕੰਮਾਂ ਦੇ ਆਧਾਰ ’ਤੇ ਲੋਕਾਂ ਦੀ ਕਚਹਿਰੀ ਵਿਚ ਜਾ ਰਹੇ ਹਾਂ। ਪਿਛਲੀਆਂ ਸਰਕਾਰਾਂ ਵਾਂਗ ਫੋਕੀਆਂ ਗੱਲਾਂ ਕਰਕੇ ਨਹੀਂ ਸਗੋਂ ਵਿਕਾਸ ਦੇ ਨਾਂ ’ਤੇ ਵੋਟ ਮੰਗ ਰਹੇ ਹਾਂ। ਅਸੀਂ ਪੁਰਾਣੀਆਂ ਪਾਰਟੀਆਂ ਵਾਂਗ ਝੂਠੇ ਵਾਅਦੇ ਲੈ ਕੇ ਲੋਕਾਂ ਵਿਚ ਨਹੀਂ ਜਾ ਰਹੇ। ਅਰੋੜਾ ਨੇ ਕਿਹਾ ਕਿ ਪੰਜਾਬ ਦੀ ਇਹ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ 30 ਹਜ਼ਾਰ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਲਏ ਨੌਕਰੀਆਂ ਦਿੱਤੀਆਂ ਜਿਸ ਨੇ ਮੁਹੱਲਾ ਕਲੀਨਿਕ ਖੋਲ੍ਹੇ, ਜਿਸ ਨੇ ਸਕੂਲ ਆਫ ਐਮੀਨੈਂਸ ਲਿਆਂਦਾ। ਇਹ 75 ਸਾਲਾ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਵਿਚ ਪੰਜਾਬ ਦੇ 88 ਫੀਸਦੀ ਪਰਿਵਾਰਾਂ ਦਾ ਬਿੱਲ ਜ਼ੀਰੋ ਕਰ ਦਿੱਤਾ ਜਾਵੇ। ਵਿਰੋਧੀ ਪਾਰਟੀਆਂ ਬੂਥ ਕੈਪਚਰਿੰਗ ਦੇ ਬਿਆਨ ਦੇ ਕੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਨਾ ਕਰਨ। ਜਲੰਧਰ ਦੇ ਲੋਕ ਉਸ ਨੂੰ ਹੀ ਵੋਟ ਪਾਉਣ ਜਿਹੜਾ ਉਨ੍ਹਾਂ ਦੀ ਵੋਟ ਦੀ ਕਦਰ ਕਰੇ। Arora spoke on the booth capturing

Share post:

Subscribe

spot_imgspot_img

Popular

More like this
Related