Artificial Intelligence and Punjabi Language
ਲੁਧਿਆਣਾ (ਸੁਖਦੀਪ ਸਿੰਘ ਗਿੱਲ )ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਗਿੱਲ ਪਾਰਕ, ਲੁਧਿਆਣਾ,ਨੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੁਆਰਾ ਸਪਾਂਸਰ ਅਤੇ ਵਾਨੀ ਸਕੀਮ ਦੇ ਤਹਿਤ “ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪੰਜਾਬੀ ਭਾਸ਼ਾ: ਰੀਸੈਂਟ ਟਰੈਂਡਜ਼ ਅਤੇ ਚੈਲੇਂਜਜ਼” ਵਿਸ਼ੇ ਉੱਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕਰਵਾਇਆ। ਵਰਕਸ਼ਾਪ ਦਾ ਮੁੱਖ ਉਦੇਸ਼ ਭਾਗੀਦਾਰਾਂ ਨੂੰ ਪੰਜਾਬੀ ਭਾਸ਼ਾ ਵਿੱਚ ਏਆਈ ਅਤੇ ਇਸ ਦੀਆਂ ਐਪਲੀਕੇਸ਼ਨਾਂ ਦੀ ਚੰਗੀ ਤਰ੍ਹਾਂ ਸਮਝ ਨਾਲ ਲੈਸ ਕਰਨਾ ਸੀ।
ਡਾ: ਪਰਮਿੰਦਰ ਸਿੰਘ ਅਤੇ ਪ੍ਰੋਫ.ਲਖਬੀਰ ਸਿੰਘ ,ਵਰਕਸ਼ਾਪ ਕੋਆਰਡੀਨੇਟਰ, ਨੇ ਇਸ ਮੌਕੇ ਏਆਈ ਨੂੰ ਬਰੀਕੀ ਨਾਲ ਭਾਗੀਦਾਰਾਂ ਤੱਕ ਪਹੁੰਚਾਉਣ ਦੇ ਉਦੇਸ਼ ਨੂੰ ਉਜਾਗਰ ਕੀਤਾ। ਇਵੈਂਟ ਵਿੱਚ ਏਆਈ ਇਤਿਹਾਸ, ਮਸ਼ੀਨ ਲਰਨਿੰਗ, ਨੈਚੁਰਲ ਲੈਂਗੂਏਜ ਪ੍ਰੋਸੈਸਿੰਗ, ਕੰਪਿਊਟਰ ਵਿਜ਼ਨ, ਨੈਤਿਕ ਵਿਚਾਰਾਂ ਅਤੇ ਪੰਜਾਬੀ ਵਿੱਚ ਏਆਈ ਲਈ ਚੁਣੌਤੀਆਂ ਨੂੰ ਕਵਰ ਕਰਨ ਵਾਲੇ ਲੈਕਚਰ ਅਤੇ ਇੰਟਰਐਕਟਿਵ ਸੈਸ਼ਨਾਂ ਦਾ ਮਿਸ਼ਰਣ ਪੇਸ਼ ਕੀਤਾ ਗਿਆ।
ਇਸ ਮੌਕੇ ਉੱਘੇ ਮਾਹਿਰ ਡਾ: ਗੁਰਪ੍ਰੀਤ ਸਿੰਘ ਲੇਹਲ, ਡਾ: ਮੁਨੀਸ਼ ਜਿੰਦਲ, ਡਾ: ਗੁਰਪ੍ਰੀਤ ਸਿੰਘ ਜੋਸਨ, ਡਾ: ਨੀਰਜ ਜੁਲਕਾ, ਡਾ: ਮੁਨੀਸ਼ ਕੁਮਾਰ, ਡਾ: ਸੀ.ਪੀ. ਕੰਬੋਜ ਨੇ ਵੱਖ-ਵੱਖ ਸੈਸ਼ਨਾਂ ਦਾ ਸੰਚਾਲਨ ਕੀਤਾ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਸੰਸਥਾਵਾਂ ਦੇ ਲਗਭਗ 50 ਪ੍ਰਤੀਭਾਗੀਆਂ ਨੇ ਭਾਗ ਲਿਆ।
Read also : ਸਹੁੰ ਚੁੱਕਣ ਲਈ ਕੱਲ੍ਹ ਜੇਲ੍ਹੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ?
ਡਾ. ਸਹਿਜਪਾਲ ਸਿੰਘ,ਪ੍ਰਿੰਸੀਪਲ,ਜੀਐਨਡੀਈਸੀ, ਨੇ ਕੋਆਰਡੀਨੇਟਰਾਂ ਦੇ ਇਸ ਨਵੇਂ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਆਧੁਨਿਕ ਤਕਨੀਕਾਂ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਦੇ ਨਾਲ-2 ਉਹਨਾਂ ਇਹ ਵੀ ਕਿਹਾ ਕਿ ਇਹ ਪਹਿਲਕਦਮੀ ਏਆਈ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਨ ਅਤੇ ਪਰਿਵਰਤਨਸ਼ੀਲ ਤਕਨਾਲੋਜੀ ਲਈ ਇੰਜੀਨੀਅਰਾਂ ਨੂੰ ਤਿਆਰ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਨਿਭਾਅ ਸਕਦੀ ਹੈ।ਇਸ ਮੌਕੇ ਸ.ਇੰਦਰਪਾਲ ਸਿੰਘ,ਡਾਇਰੈਕਟਰ, ਐਨਐੱਸਈਟੀ,ਡਾ.ਅਮਰਜੀਤ ਸਿੰਘ ਗਰੇਵਾਲ, ਇੰਜ.ਜਸਵੰਤ ਜ਼ਫਰ, ਡਾ: ਜਸਮਨਿੰਦਰ ਸਿੰਘ ਗਰੇਵਾਲ, ਡਾ.ਕਿਰਨ ਜੋਤੀ ਨੇ ਵੀ ਉਚੇਚੇ ਤੌਰ ਉੱਤੇ ਹਾਜ਼ਰੀ ਭਰੀ।
Artificial Intelligence and Punjabi Language