ਏਐੱਸਆਈ ਪੁੱਜਾ ਡੀਜੀਪੀ ਦੇ ਦਫਤਰ ਵਿੱਚ ਅਸਤੀਫਾ ਦੇਣ ਲਈ ‘ਤੇ  ਆਖਿਆ- ਜੇ ਧੀ ਨੂੰ ਇਨਸਾਫ਼ ਨਾ ਦਿਵਾ ਸਕਿਆ ਤਾਂ ਇਸ ਵਰਦੀ ਦਾ ਕੀ ਕਰਾਂ

ਏਐੱਸਆਈ ਪੁੱਜਾ ਡੀਜੀਪੀ ਦੇ ਦਫਤਰ ਵਿੱਚ ਅਸਤੀਫਾ ਦੇਣ ਲਈ ‘ਤੇ  ਆਖਿਆ- ਜੇ ਧੀ ਨੂੰ ਇਨਸਾਫ਼ ਨਾ ਦਿਵਾ ਸਕਿਆ ਤਾਂ ਇਸ ਵਰਦੀ ਦਾ ਕੀ ਕਰਾਂ

ASI HUSHINDER RANA

 ASI HUSHINDER RANAਧੀ ਦੇ ਸਹੁਰਾ ਪਰਿਵਾਰ ’ਤੇ ਦਾਜ ਲਈ ਤਸ਼ੱਦਦ ਕਰਨ ਸਬੰਧੀ ਸ਼ਿਕਾਇਤ ਵਿਚ ਪੁਲਿਸ ’ਤੇ ਗੋਲਮੋਲ ਕਾਰਵਾਈ ਦਾ ਵਿਭਾਗ ਦੇ ਏਐੱਸਆਈ ਹੁਸ਼ਿੰਦਰ ਰਾਣਾ ਨੇ ਦੋਸ਼ ਲਗਾ ਕੇ ਆਪਣਾ ਅਸਤੀਫਾ ਦੇਣ ਬੁੱਧਵਾਰ ਨੂੰ ਡੀਜੀਪੀ ਦੇ ਦਫਤਰ ਪੁੱਜ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦਾ ਹਿੱਸਾ ਹੋ ਕੇ ਵੀ ਉਹ ਧੀ ਨੂੰ ਇਨਸਾਫ਼ ਨਹੀਂ ਦਿਵਾ ਸਕਿਆ ਤਾਂ ਇਹ ਵਿਰਦੀ ਕਿਸ ਕੰਮ ਦੀ? ਹੁਣ ਤੰਗ ਆ ਕੇ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਸੌਂਪਣ ਜਾ ਰਿਹਾ ਹਾਂ।

ALSO READ :ਵਿਜੀਲੈਂਸ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ

ਸਹੁਰੇ ਨਾ ਫੋਨ ਕਰ ਕੇ ਕਿਹਾ ਕਿ ਉਨ੍ਹਾਂ ਦੇ ਮਹਿਮਾਨਾਂ ਲਈ ਮਹਿੰਗੀ ਤੋਂ ਮਹਿੰਗੀ ਸ਼ਰਾਬ ਹੋਣੀ ਚਾਹੀਦੀ ਹੈ। ਇਸ ’ਤੇ ਕੁੱਲ 9 ਲੱਖ ਰੁਪਏ ਦਾ ਖਰਚ ਆਇਆ ਸੀ। ਮੁਬਾਰਕਪੁਰ ਸਥਿਤ ਪੈਲੇਸ ’ਚ ਸਹੁਰਾ ਪੱਖ ਮੁਤਾਬਕ ਵਿਆਹ ਕੀਤਾ ਗਿਆ। ਉਨ੍ਹਾਂ ਸ਼ਗਨ ਵਜੋਂ 11 ਲੱਖ ਰੁਪਏ ਦਿੱਤੇ। ਇਸ ’ਤੇ ਸਹੁਰਾ ਪਰਿਵਾਰ ਨੇ 50 ਲੱਖ ਰੁਪਏ ਨਕਦ ਤੇ ਬੀਐੱਮਡਬਲਯੂ ਕਾਰ ਦੀ ਮੰਗ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਨੂੰ ਬਰਖਾਸਤ ਕਰ ਦੇਵੇ, ਨੌਕਰੀ ਤੋਂ ਕੱਢ ਦੇਵੇ, ਕੋਈ ਫਰਕ ਨਹੀਂ ਪੈਂਦਾ।

ਏਐੱਸਆਈ ਨੇ ਮਹਿਲਾ ਪੁਲਿਸ ਸਟੇਸ਼ਨ ’ਚ ਰਿਸ਼ਵਤ ਲੈ ਕੇ ਸਹੁਰਾ ਧਿਰ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਗੰਭੀਰ ਦੋਸ਼ ਲਾਇਆ ਹੈ। ਇਸ ਦੌਰਾਨ ਏਐੱਸਆਈ ਦੀ ਧੀ ਵੀ ਮੌਜੂਦ ਸੀ। ASI HUSHINDER RANA

Related Posts

Latest

ਮੋਹਾਲੀ ਦੀ ਧਰਤੀ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਨੇਹਾ: ਆਪਣਾ ਕਾਰੋਬਾਰ ਸ਼ੁਰੂ ਕਰੋ, ਸਰਕਾਰ ਹਰ ਸੰਭਵ ਮਦਦ ਕਰੇਗੀ
ਮਾਨ ਸਰਕਾਰ ਦੇ ਇਮਾਨਦਾਰ ਸ਼ਾਸਨ ਸਦਕਾ ਪੰਜਾਬ ਦੇ ਮਾਲੀਏ ਵਿੱਚ ਰਿਕਾਰਡ ਵਾਧਾ- ਕੇਜਰੀਵਾਲ
ਪੰਜਾਬ ਵੱਲੋਂ ਨਵਾਂ ਮੀਲ ਪੱਥਰ ਕਾਇਮ: ਸ਼ੁਰੂਆਤ ਤੋਂ ਹੁਣ ਤੱਕ ਦੀ ਸਭ ਤੋਂ ਵੱਧ ਜੀ.ਐਸ.ਟੀ. ਪ੍ਰਾਪਤੀ, ਵਿਕਾਸ ਦਰ ਵਿੱਚ ਭਾਰਤ 'ਚ ਸੱਭ ਤੋਂ ਅੱਗੇ: ਹਰਪਾਲ ਸਿੰਘ ਚੀਮਾ
‘ਆਪ’ ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ‘ਚ ਵਾਧੇ ਵਿਰੁਧ ਘੰਟਾ ਘਰ ਵਿਖੇ ਰੋਸ਼ ਪ੍ਰਦਰਸ਼ਨ
ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਡਿਜੀਟਲ ਜਨਗਣਨਾ 2027 ਤਹਿਤ ਆਪਣੀ ਸਵੈ-ਗਣਨਾ ਪੂਰੀ ਕਰਕੇ ਨਾਗਰਿਕਾਂ ਨੂੰ ਵੀ ਇਸ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ