Asian Athletics Championships ‘ਚ ਭਾਰਤ ਨੇ ਕੀਤੀ ਕਮਾਲ ਜਾਣੋਂ ਕਿੰਨੇ ਤਮਗੇ ਜਿੱਤੇ

Asian Athletics Championships ਦੇ ਆਖਰੀ ਦਿਨ ਭਾਰਤੀ ਐਥਲੀਟਾਂ ਨੇ ਥਾਈਲੈਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ 6 ਸੋਨ ਤਗਮਿਆਂ ਸਮੇਤ 27 ਤਗਮੇ ਜਿੱਤ ਕੇ ਚੈਂਪੀਅਨਸ਼ਿਪ ਟੇਬਲ ਤਾਲੀ ਵਿੱਚ ਤੀਜੇ ਸਥਾਨ ‘ਤੇ ਰਿਹਾ। ਜਾਪਾਨ ਪਹਿਲੇ ਨੰਬਰ ‘ਤੇ ਸੀ ਜਦਕਿ ਚੀਨ ਦੂਜੇ ਨੰਬਰ ‘ਤੇ ਸੀ। ਆਖ਼ਰੀ ਦਿਨ 800 ਮੀਟਰ ਦੌੜ ਵਿੱਚ ਭਾਰਤੀ ਅਥਲੀਟਾਂ ਨੇ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ।

ਪੁਰਸ਼ਾਂ ਵਿੱਚ, ਕਿਸ਼ਨ ਕੁਮਾਰ ਨੇ 1.45.88 ਸਕਿੰਟ ਦਾ ਆਪਣਾ ਸੀਜ਼ਨ ਦਾ ਸਰਵੋਤਮ ਸਮਾਂ ਪੂਰਾ ਕੀਤਾ ਅਤੇ ਦੂਜੇ ਸਥਾਨ ‘ਤੇ ਰਿਹਾ। ਇਸ ਤੋਂ ਇਲਾਵਾ ਔਰਤਾਂ ਦੀ 800 ਮੀਟਰ ਦੌੜ ਵਿਚ ਸ੍ਰੀਲੰਕਾ ਦੀ ਥਰੂਸ਼ੀ ਦਿਸਾਨਾਯਕਾ ਨੇ 2.00 66 ਸਕਿੰਡ ਵਿਚ ਪੂਰੀ ਕਰਕੇ ਸੋਨ ਤਗਮਾ ਜਿੱਤਿਆ, ਜਦਕਿ ਭਾਰਤ ਦੀ ਚੰਦਾ ਨੇ 2.00.66 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਅਤੇ ਸ੍ਰੀਲੰਕਾ ਦੀ ਅਬਰਥਾਨਾ ਯਥਕਾਂ ਨੇ 03:25 ਸਕਿੰਟ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਭਾਰਤ ਨੇ ਆਪਣੇ ਹੀ ਰਿਕਾਰਡ ਦੀ ਕੀਤੀ ਬਰਾਬਰੀ

ਦੱਸ ਦੇਈਏ ਕਿ ਭਾਰਤ ਨੇ ਮੈਡਲਾਂ ਦੀ ਸੰਖਿਆ ਦੇ ਮਾਮਲੇ ਵਿੱਚ ਹੁਣ ਤੱਕ ਦੇ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਹੈ। ਭਾਰਤੀ ਅਥਲੀਟਾਂ ਨੇ ਭੁਵਨੇਸ਼ਵਰ 2017 ਵਿੱਚ ਵੀ ਨੌਂ ਸੋਨੇ ਸਮੇਤ 27 ਤਗਮੇ ਜਿੱਤੇ। ਚਾਰ ਸਾਲ ਬਾਅਦ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ। 2021 ਵਿੱਚ ਚੀਨ ਦੇ ਹਾਂਗਜ਼ ਵਿੱਚ ਹੋਣ ਵਾਲੀ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਕੋਵਿਡ-19 ਕਾਰਨ ਰੱਦ ਹੋ ਗਈ ਸੀ ਪਰ ਇਸ ਵਾਰ ਭਾਰਤ ਨੇ ਥਾਈਲੈਂਡ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ।Asian Athletics Championships

ਇਨ੍ਹਾਂ ਨੇ ਜਿੱਤਿਆ ਭਾਰਤ ਲਈ ਸੋਨ ਤਗਮਾ

ਜੋਤੀ ਯਾਰਾਜੀ – ਔਰਤਾਂ ਦੀ 100 ਮੀਟਰ ਰੁਕਾਵਟ ਦੌੜ ਅਬਦੁੱਲਾ ਅਬੂਬੈਕਰ – ਪੁਰਸ਼ਾਂ ਦੀ ਤੀਹਰੀ ਛਾਲ ਪਾਰੁਲ ਚੌਧਰੀ – ਔਰਤਾਂ ਦੀ 3000 ਮੀ ਅਜੈ ਕੁਮਾਰ ਸਰੋਜ – ਪੁਰਸ਼ਾਂ ਦੀ 1500 ਮੀ ਤਜਿੰਦਰਪਾਲ ਸਿੰਘ ਤੂਰ – ਪੁਰਸ਼ਾਂ ਦਾ ਸ਼ਾਟ ਪੁਟ ਮਿਕਸਡ 4x400m ਰੀਲੇਅ ਟੀਮ

ਇਹ ਵੀ ਪੜ੍ਹੋ: ਏਸ਼ੀਆ ਕੱਪ ‘ਚ ਇਸ ਦਿਨ ਹੋ ਸਕਦਾ ਏ ਭਾਰਤ-ਪਾਕਿਸਤਾਨ ਦਾ ਮੈਚ

ਤੀਜੇ ਨੰਬਰ ‘ਤੇ ਭਾਰਤ

ਦੱਸ ਦੇਈਏ ਕਿ ਭਾਰਤ ਨੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 6 ਸੋਨ, 12 ਚਾਂਦੀ ਅਤੇ 9 ਕਾਂਸੀ ਦੇ ਤਗਮੇ ਜਿੱਤੇ ਹਨ। ਜਾਪਾਨ 37 ਤਗਮਿਆਂ ਨਾਲ ਪਹਿਲੇ ਸਥਾਨ ‘ਤੇ ਰਿਹਾ ਜਦਕਿ ਚੀਨ 22 ਤਗਮਿਆਂ ਨਾਲ ਦੂਜੇ ਸਥਾਨ ‘ਤੇ ਰਿਹਾ (ਚੀਨ ਨੇ ਭਾਰਤ ਨਾਲੋਂ ਦੋ ਸੋਨ ਜ਼ਿਆਦਾ ਜਿੱਤੇ ਅਤੇ ਭਾਰਤ 27 ਤਗਮਿਆਂ ਨਾਲ ਤੀਜੇ ਸਥਾਨ ‘ਤੇ ਰਿਹਾ।Asian Athletics Championships

[wpadcenter_ad id='4448' align='none']