ਭਾਰਤੀ ਮਹਿਲਾ ਹਾਕੀ ਟੀਮ ਆਸਟ੍ਰੇਲੀਆ ਵਿਰੁੱਧ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਨੂੰ ਪਰਖੇਗੀ

 ਭਾਰਤੀ ਮਹਿਲਾ ਹਾਕੀ ਟੀਮ ਵੀਰਵਾਰ ਤੋਂ ਸ਼ੁਰੂ ਹੋ ਰਹੇ 5 ਮੈਚਾਂ ਦੇ ਦੌਰੇ ’ਤੇ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਆਸਟ੍ਰੇਲੀਆ ਖ਼ਿਲਾਫ਼ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰਦਿਆਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ 18, 20 ਅਤੇ 21 ਮਈ ਨੂੰ ਸੀਨੀਅਰ ਆਸਟ੍ਰੇਲੀਆਈ ਟੀਮ ਖਿਲਾਫ ਪਹਿਲੇ 3 ਮੈਚ ਖੇਡੇਗੀ। Asian Games preparations

ਇਸ ਤੋਂ ਬਾਅਦ ਟੀਮ 25 ਅਤੇ 27 ਮਈ ਨੂੰ ਆਸਟ੍ਰੇਲੀਆ ‘ਏ’ ਨਾਲ ਭਿੜੇਗੀ। ਤਜ਼ਰਬੇਕਾਰ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ 8ਵੀਂ ਰੈਂਕਿੰਗ ਵਾਲੀ ਟੀਮ ਇਸ ਦੌਰ ’ਚ ਖੁਦ ਨੂੰ ਪਰਖਣ ਦੀ ਕੋਸ਼ਿਸ਼ ਕਰੇਗੀ। ਟੀਮ ਨੂੰ ਇਸ ਦੌਰੇ ਤੋਂ ਪਤਾ ਲੱਗੇਗਾ ਕਿ ਇਸ ਸਾਲ 23 ਸਤੰਬਰ ਤੋਂ 8 ਅਕਤੂਬਰ ਤੱਕ ਹੋਣ ਵਾਲੀਆਂ ਹਾਂਗਜ਼ੂ ਏਸ਼ੀਆਈ ਖੇਡਾਂ ਲਈ ਕਿਹੜੇ ਖੇਤਰਾਂ ’ਚ ਸੁਧਾਰ ਕਰਨ ਦੀ ਲੋੜ ਹੈ।Asian Games preparations

ALSO READ :- ਸੂਬੇ ਦੀ ਪੁਲਿਸ ਨੂੰ ਵਿਗਿਆਨਕ ਲੀਹਾਂ ’ਤੇ ਅਪਡੇਟ ਕਰਨ ਲਈ ਪੰਜਾਬ ਛੇਤੀ ਹੀ ਬਹੁ-ਕੌਮੀ ਕੰਪਨੀ ਗੂਗਲ ਨਾਲ ਮਿਲ ਕੇ ਕਰੇਗਾ ਕੰਮ

ਏਸ਼ੀਆਈ ਖੇਡਾਂ ਤੋਂ ਟੀਮ ਨੂੰ ਪੈਰਿਸ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦਾ ਮੌਕਾ ਮਿਲੇਗਾ। ਭਾਰਤੀ ਟੀਮ 4 ਦਿਨ ਪਹਿਲਾਂ ਹੀ ਐਡੀਲੇਡ ਪਹੁੰਚ ਗਈ ਸੀ ਤਾਂ ਕਿ ਉਹ ਸਥਾਨਕ ਹਾਲਾਤ ਦੇ ਮੁਤਾਬਕ ਹੋ ਸਕੇ। ਭਾਰਤੀ ਮਹਿਲਾ ਟੀਮ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ’ਚ 3 ਵਾਰ ਦੀ ਸੋਨ ਤਮਗਾ ਜੇਤੂ ਟੀਮ ਨੂੰ 1-0 ਨਾਲ ਹਰਾ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਟੀਮਾਂ 2022 ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ’ਚ ਆਹਮੋ-ਸਾਹਮਣੇ ਹੋਈਆਂ। ਬਰਮਿੰਘਮ ਖੇਡਾਂ ਵਿਚ ਇਹ ਮੈਚ ਪੈਨਲਟੀ ਸ਼ੂਟਆਊਟ ਤੱਕ ਡਰਾਅ ਰਿਹਾ, ਜਿਸ ਨੂੰ ਆਸਟ੍ਰੇਲੀਆ ਨੇ ਜਿੱਤ ਲਿਆ ਸੀ।Asian Games preparations

[wpadcenter_ad id='4448' align='none']