ASI’s son died!
ਮੁਕੇਰੀਆਂ ਦੇ ਮੁਹੱਲਾ ਰਿਖੀਪੁਰ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ ਪਿਤਾ ਦੇ ਭੋਗ ਉਪਰੰਤ ਬੇਟੇ ਦੀ ਮੌਤ ਹੋ ਗਈ। ਪ੍ਰਾਪਤ ਵੇਰਵਿਆਂ ਅਨੁਸਾਰ ਸਾਬਕਾ ਕੌਂਸਲਰ ਨਿਰਮਲ ਦਾਸ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ 10 ਜੂਨ ਨੂੰ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਹੋਏ ਸਮਾਗਮ ਦੌਰਾਨ ਸਾਬਕਾ ਸੰਸਦ ਮੈਂਬਰ ਸੰਤੋਸ਼ ਚੌਧਰੀ, ਸਾਬਕਾ ਵਿਧਾਇਕ ਇੰਦੂ ਬਾਲਾ, ਸਰਵਜੋਤ ਸਿੰਘ ਸਾਬੀ, ਕੌਂਸਲਰ ਰਣਜੋਧ ਸਿੰਘ, ਠਾਕੁਰ ਤਰਸੇਮ ਮਿਨਹਾਸ, ਕੌਂਸਲਰ ਹਰਮਿੰਦਰ ਕੌਰ ਆਦਿ ਵੱਖ-ਵੱਖ ਬੁਲਾਰਿਆਂ ਨੇ ਪਿਤਾ ਦੀ ਬੀਮਾਰੀ ਦੌਰਾਨ ਤਨ-ਮਨ ਨਾਲ ਸੇਵਾ ਕਰਨ ਵਾਲੇ ਪੁੱਤਰ ਅਸ਼ੋਕ ਕੁਮਾਰ ਨੂੰ ਸ਼ਰਵਣ ਪੁੱਤਰ ਕਹਿ ਕੇ ਸੰਬੋਧਨ ਕੀਤਾ।ASI’s son died!
ਕਿਸੇ ਨੂੰ ਕੀ ਪਤਾ ਕਿ ਸ਼ਰਵਨ ਪੁੱਤਰ ਕਹਾਉਣ ਵਾਲਾ ਪੁੱਤਰ ਵੀ ਕੁਝ ਘੰਟਿਆਂ ਦਾ ਮਹਿਮਾਨ ਹੈ। ਦੇਰ ਸ਼ਾਮ ਤੱਕ ਹੱਥ ਜੋੜ ਕੇ ਮਹਿਮਾਨਾਂ ਦਾ ਸਵਾਗਤ ਕਰਨ ਵਾਲੇ ਨੂੰ ਸਵੇਰ ਦੀਆਂ ਕਿਰਨਾਂ ਵੇਖਣੀਆਂ ਵੀ ਨਸੀਬ ਨਾ ਹੋਈਆਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਸ਼ੋਕ ਕੁਮਾਰ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੌਂ ਰਿਹਾ ਸੀ। ਸਵੇਰੇ ਉੱਠ ਕੇ ਜਦੋਂ ਉਸ ਦੀ ਪਤਨੀ ਨੇ ਚਾਹ ਬਣਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਹ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਚੁੱਕਾ ਸੀ। ਜਿਸ ਕਾਰਨ ਪਰਿਵਾਰ ਸਮੇਤ ਪੂਰੇ ਮੁਹੱਲੇ ਵਿਚ ਸੋਗ ਦੀ ਲਹਿਰ ਫੈਲ ਗਈ।
ALSO READ :- ਡਿਬਰੂਗੜ੍ਹ ਜੇਲ੍ਹ ‘ਚ ਬੰਦ ‘ਪ੍ਰਧਾਨ ਮੰਤਰੀ ਬਾਜੇਕੇ’ ਦੀ ਸਿਹਤ ਵਿਗੜੀ, ਹਸਪਤਾਲ ਦਾਖਲ ਕਰਵਾਇਆ
ਅਸ਼ੋਕ ਕੁਮਾਰ ਮੁਕੇਰੀਆਂ ਪੁਲਸ ਵਿਚ ਸਹਾਇਕ ਸਬ ਇੰਸਪੈਕਟਰ ਵਜੋਂ ਤਾਇਨਾਤ ਸੀ। ਏ. ਐੱਸ. ਆਈ. ਅਸ਼ੋਕ ਕੁਮਾਰ ਦਾ ਬੀਤੇ ਦਿਨ ਪੂਰੇ ਪੁਲਸ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਡੀ. ਐੱਸ. ਪੀ. ਵਿਪਨ ਕੁਮਾਰ, ਥਾਣਾ ਮੁਖੀ ਪ੍ਰਮੋਦ ਕੁਮਾਰ ਸਮੇਤ ਵੱਖ-ਵੱਖ ਪੁਲਸ ਅਧਿਕਾਰੀਆਂ ਨੇ ਫੁੱਲ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਪੁਲਸ ਮੁਲਾਜ਼ਮਾਂ ਨੇ ਆਪਣੇ ਮ੍ਰਿਤਕ ਸਾਥੀ ਨੂੰ ਹਥਿਆਰ ਉਲਟੇ ਕਰਦੇASI’s son died!