Thursday, December 26, 2024

ਸ਼ਿਮਲਾਪੁਰੀ ਇਲਾਕੇ ਵਿੱਚ ਤੇਜਧਾਰ ਹਥਿਆਰਾਂ ਨਾਲ ਹਮਲਾ; 3 ਵਿਅਕਤੀਆਂ ਨੂੰ ਜਖਮੀ

Date:

ਲੁਧਿਆਣਾ (ਨੀਰਜ ਕੁਮਾਰ )

Assault with sharp weapons ਸ਼ਿਮਲਾਪੁਰੀ ਇਲਾਕੇ ਵਿੱਚ ਚਿਮਨੀ ਰੋਡ ਸਥਿਤ ਚਪਾਟੀ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ 3 ਵਿਅਕਤੀਆਂ ਨੂੰ ਜਖਮੀ ਕਰ ਅਤੇ ਓਹਨਾ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਅਰੋਪ ਤਹਿਤ ਵਾਂਟੇਡ ਮੁੱਖ ਆਰੋਪੀ ਡਾਬਾ ਕਲੋਨੀ ਦੇ ਰਹਿਣ ਵਾਲੇ ਆਸ਼ੂ ਕੁਮਾਰ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ ਫਾਇਰਿੰਗ ਕਰਨ ਵੇਲੇ ਵਰਤੇ ਗਏ ਮੋਟਰਸਾਈਕਲ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ |

ਪੁਲਿਸ ਨੇ ਆਰੋਪੀ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੇ ਲਈਆਂ ਹੈ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਆਰੋਪੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਚੋਪਾਟੀ ਤੇ ਆਰਡਰ ਕਰਨ ਨੂੰ ਲੈਕੇ ਹੋਈ ਬਹਿਸ ਤੋ ਬਾਅਦ 3 ਨੌਜਵਾਨਾਂ ਤਨਿਸ਼ਪ੍ਰੀਤ,ਜਸਕੀਰਤ ਅਤੇ ਲਵਪ੍ਰੀਤ ਸਣੇ ਇੱਕ ਰਾਹਗੀਰ ਨੂੰ ਵੀ ਜਖਮੀਂ ਕਰ ਦਿੱਤਾ ਸੀ ਬਾਅਦ ਵਿੱਚ ਆਰੋਪੀ ਨੇ ਆਪਣੇ ਸਾਥੀਆ ਨਾਲ ਮਿਲਕੇ ਜਸਕੀਰਤ ਦੇ ਘਰ ਬਾਹਰ ਜਾਕੇ 4 ਰਾਊਂਡ ਫਾਇਰ ਵੀ ਕੀਤੇ ਸੀ |

READ ALSO : ਭਾਰਤ ਨੇ 41 ਕੈਨੇਡੀਅਨ ਡਿਪਲੋਮੈਟਾਂ ਨੂੰ 10 ਅਕਤੂਬਰ ਤੱਕ ਦੇਸ਼ ਛੱਡਣ ਨੂੰ ਕਿਹਾ

ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਤਨਿਸ਼ਪਰੀਤ ਦੇ ਬਿਆਨਾਂ ਤੇ ਦਰਜ਼ਨ ਦੇ ਕਰੀਬ ਵਿਅਕਤੀਆਂ ਤੇ ਮੁਕਦਮਾ ਦਰਜ ਕਰ ਦਿੱਤਾ ਸੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੀਪਕ,ਰਜਤ ਉਰਫ ਕੱਦੂ,ਵਿਕਾਸ ਉਰਫ ਗੋਨੂੰ ,ਅਮਨਦੀਪ ਉਰਫ ਮਨੀ ,ਵਿਸ਼ਾਲ ਉਰਫ ਗੋਲੀ,ਸਾਹਿਲ ਤਿਵਾੜੀ ,ਸ਼ਿਵਮ ਉਰਫ ਸ਼ਿਵੁ ਨੂੰ 5 ਦਿਨਾ ਬਾਅਦ ਗ੍ਰਿਫਤਾਰ ਕਰ ਲਿਆ ਸੀ ਜਦੋਂਕਿ ਆਸ਼ੂ ਆਪਣੇ 3 ਸਾਥੀਆ ਸੁਮੀਤ ਉਰਫ ਬੱਕਰੀ ,ਕਰਨ,ਨਵਦੀਪ ਸਿੰਘ ਉਰਫ ਨਵੀਂ ਦੇ ਨਾਲ ਫਰਾਰ ਹੋ ਗਿਆ ਸੀ ਆਰੋਪੀ ਦੇ ਸਾਥੀਆ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਅਤੇ ਆਰੋਪੀ ਪੁਲਿਸ ਨੂੰ ਚਕਮਾ ਦੇ ਕੇ ਲੂਕ ਰਿਹਾ ਸੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਆਰੋਪੀ ਨੂੰ ਵੀ ਗਿਰਫ਼ਤਾਰ ਕਰ ਲਿਆ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਤੋ ਸੁਰਵਾਤੀ ਪੁੱਛ ਗਿੱਛ ਦੌਰਾਨ ਪਤਾ ਲੱਗਾ ਹੈ ਕਿ ਆਰੋਪੀ ਦੇ ਖਿਲਾਫ ਪਹਿਲਾ ਵੀ ਜਾਨ ਲੈਣ ਦੀ ਨੀਅਤ ਨਾਲ ਹਮਲਾ ਅਤੇ ਮਾਰ ਕੁੱਟ ਕਰਨ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ |Assault with sharp weapons

ਇਸ ਤੋ ਇਲਾਵਾ ਆਰੋਪੀ ਦੇ ਖ਼ਿਲਾਫ਼ ਥਾਣਾ ਦੁੱਗਰੀ ਵਿੱਚ ਡਕੈਤੀ ਕਰਨ ਅਤੇ ਜਾਨ ਤੋਂ ਮਾਰਨ ਦੀਆ ਧਮਕੀਆਂ ਦੇਣ ਦੇ ਆਰੋਪਾਂ ਤਹਿਤ ਮਾਮਲਾ ਦਰਜ ਹੈ ਜਿਸ ਵਿਚ ਆਰੋਪੀ ਗ੍ਰਿਫ਼ਤਾਰ ਹੋ ਚੁੱਕਿਆ ਹੈ ਅਤੇ ਜਮਾਨਤ ਤੇ ਬਾਹਰ ਆਇਆ ਹੈ ਪੁਲਿਸ ਵੱਲੋਂ ਹੋਰ ਮਾਮਲਿਆਂ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ |Assault with sharp weapons

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...