ਵਿਧਾਨ ਸਭਾ ਹਲਕਾ ਵਾਈਜ ਨਿਯੁਕਤ ਕੀਤੀਆਂ ਫਲਾਇੰਗ ਸੁਕੈਅਡ ਟੀਮਾਂ- ਜ਼ਿਲ੍ਹਾ ਚੋਣ ਅਫ਼ਸਰ

ਫਰੀਦਕੋਟ :17 ਅਪ੍ਰੈਲ 2024

ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ, ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਚੋਣ ਜ਼ਾਬਤਾ ਅਮਲ ਵਿੱਚ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਫਰੀਦਕੋਟ ਵਿੱਚ ਪੈਂਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ 87-ਫਰੀਦਕੋਟ, 88-ਕੋਟਕਪੂਰਾ ਅਤੇ 89-ਜੈਤੋ ਲਈ ਫਲਾਇੰਗ ਸੁਕੈਅਡ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਹ ਟੀਮਾਂ ਚੋਣ ਜ਼ਾਬਤਾ ਸੁਰੂ ਹੋਣ ਤੋਂ ਲੈ ਕੇ ਚੋਣਾਂ ਵਾਲੇ ਦਿਨ ਤੱਕ ਕੰਮ ਕਰਨਗੀਆਂ। ਇਹ ਟੀਮਾਂ ਚੋਣ ਹਲਕੇ ਵਿੱਚ ਵੱਖ-ਵੱਖ ਥਾਵਾਂ ਤੇ ਹਰ ਵਕਤ ਗਸ਼ਤ ਕਰਨਗੀਆਂ। ਇਹਨਾਂ ਟੀਮਾਂ ਦੇ ਵਾਹਨ ਕੈਮਰਿਆਂ ਨਾਲ ਲੈਸ ਹਨ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਸਬੰਧੀ ਕੋਈ ਵੀ ਨਗਦੀ ਵੰਡਣ ਜਾਂ ਸ਼ਰਾਬ ਵੰਡਣ ਸਬੰਧੀ ਸ਼ਿਕਾਇਤ ਧਿਆਨ ਵਿੱਚ ਆਉਂਦੀ ਹੈ ਤਾਂ ਹੇਠ ਲਿਖੇ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਲਈ ਫਲਾਇੰਗ ਸੁਕਐਂਡ ਟੀਮ ਦੇ ਨੋਡਲ ਅਫਸਰਾਂ ਨਾਲ ਸੰਪਰਕ ਕਰਕੇ ਸੂਚਨਾ ਦਿੱਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ 87-ਫਰੀਦਕੋਟ ਵਿਧਾਨ ਸਭਾ ਚੋਣ ਹਲਕੇ ਲਈ ਸ੍ਰੀ ਰਣਬੀਰ ਸਿੰਘ ਨਾਇਬ ਤਹਿਸੀਲਦਾਰ (ਮੋਬਾਇਲ ਨੰ: 97793-00023) ਤੇ ਸੰਪਰਕ ਕੀਤਾ ਜਾ ਸਕਦਾ ਹੈ, 88-ਕੋਟਕਪੂਰਾ ਵਿਧਾਨ ਸਭਾ ਚੋਣ ਹਲਕੇ ਲਈ ਸ੍ਰੀ ਬਿਮਲ ਛਾਬੜਾ (ਮੋਬਾਇਲ ਨੰ: 94179-23201) ਅਤੇ 89-ਜੈਤੋਂ(ਅ.ਜ.) ਵਿਧਾਨ ਸਭਾ ਚੋਣ ਹਲਕੇ ਲਈ ਸ੍ਰੀ ਪਰਮਿੰਦਰ ਸਿੰਘ ਤੱਗੜ (ਮੋਬਾਇਲ ਨੰ: 95017-66644) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਇਹ ਸ਼ਿਕਾਇਤਾਂ ਜਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 01639-292843 ਅਤੇ ਵਟਸਐਪ ਨੰਬਰ 98763-62544 ਤੇ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ।

[wpadcenter_ad id='4448' align='none']