ਆਤਿਫ ਅਸਲਮ ਦੀ 7 ਸਾਲ ਬਾਅਦ ਬਾਲੀਵੁੱਡ ਵਿੱਚ ਵਾਪਸੀ, ਇਸ ਫਿਲਮ ‘ਚ ਗਾਉਣਗੇ ਗੀਤ

Atif Aslam

Atif Aslam

ਆਤਿਫ਼ ਅਸਲਮ ਦੇ ਫੈਨਸ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਸਿੰਗਰ 7 ਸਾਲ ਬਾਅਦ ਹਿੰਦੀ ਫਿਲਮ ਇੰਡਸਟਰੀ ਦੇ ਵਿਚ ਕੰਮ ਕਰਨਗੇ। ਦੱਸ ਦਈਏ ਕੇ ਪਾਕਿਸਤਾਨੀ ਕਲਾਕਾਰਾਂ ਦਾ ਭਾਰਤ ਵਿਚ ਕੰਮ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਤੇ ਬਾਅਦ ਵਿਚ ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਭਾਰਤ ਵਿਚ ਕੰਮ ਕਰਨ ਵਾਲੀ ਇਸ ਪਾਬੰਦੀ ਨੂੰ ਖਾਰਿਜ ਕਰ ਦਿੱਤਾ ਸੀ। ਜਿਸ ਤੋਂ ਬਾਅਦ ਬਾਲੀਵੁੱਡ ਨੇ ਜਿਹੜੇ ਦਰਵਾਜ਼ੇ ਪਾਕਿਸਤਾਨੀ ਕਲਾਕਾਰਾਂ ਲਈ ਬੰਦ ਕੀਤੇ ਸੀ ਉਹ ਹੁਣ ਖੋਲ ਦਿੱਤੇ ਹਨ। ਲੰਮੇਂ ਸਮੇਂ ਤੋਂ ਬਾਅਦ ਹੁਣ ਆਤਿਫ਼ ਅਸਲਮ ਵਾਪਸੀ ਕਰ ਰਹ ਹਨ।

ਡਾਇਰੈਕਟਰ ਅਮਿਤ ਕਸਾਰੀਆਂ ਦੀ ਫਿਲਮ “ਲਵ ਸਟੋਰੀ ਓਫ 90’S ” ਦੇ ਵਿਚ ਆਤਿਫ਼ ਅਸਲਮ ਆਪਣੀ ਆਵਾਜ਼ ਨਾਲ ਇਕ ਵਾਰ ਫਿਰ ਫੈਨਜ਼ ਦਾ ਦਿਲ ਜਿੱਤਣਗੇ। ਇਹ ਖ਼ਬਰ ਸੁਣਕੇ ਆਤਿਫ਼ ਅਸਲਮ ਦੇ ਫੈਨਸ ਬੇਹੱਦ ਖੁਸ਼ ਹਨ। ਫੈਨਜ਼ ਉਨ੍ਹਾਂ ਦੀ ਰੂਹਾਨੀਯਤ ਆਵਾਜ਼ ਸੁਨਣ ਲਈ ਇੰਤਜ਼ਾਰ ਕਰ ਰਹੇ ਹਨ।

READ ALSO: IRCTC ਲੈ ਕੇ ਆਇਆ ਹੈ ਦੱਖਣ ਦੇ ਮੰਦਰਾਂ ਦੀ ਯਾਤਰਾ ਦਾ ਸ਼ਾਨਦਾਰ ਪੈਕੇਜ, ਜਾਣੋ ਕਿੰਨਾ ਆਵੇਗਾ ਖ਼ਰਚਾ ਤੇ ਹੋਰ ਜਾਣਕਾਰੀ

ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਕਈ ਸਾਲਾਂ ਤੋਂ ਬਾਲੀਵੁੱਡ ਵਿੱਚ ਕਈ ਗੀਤ ਗਏ ਹਨ। ਸਾਲ 2005 ‘ਚ ਆਈ ਫਿਲਮ ‘ਕਲਯੁਗ’ ਦੇ ਗੀਤ ‘ਆਦਤ’ ‘ਚ ਸਿੰਗਰ ਦੀ ਆਵਾਜ ਪਹਿਲੀ ਵਾਰ ਲੋਕਾਂ ਨੂੰ ਸੁਣਨ ਨੂੰ ਮਿਲੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਆਵਾਜ਼ ਨੂੰ ਕਾਫੀ ਕੀਤਾ ਗਿਆ। ਸਲਮਾਨ ਖਾਨ ਦਾ ਗਾਇਆ ਗੀਤ ‘ਦਿਲ ਦੀਆਂ ਗੱਲਾਂ’ ਅੱਜ ਵੀ ਲੋਕਾਂ ਦਾ ਪਸੰਦੀਦਾ ਹੈ।

Atif Aslam

Related Posts

Latest

ਮੁੱਖ ਮੰਤਰੀ ਕੈਂਪ ਦਫ਼ਤਰ 'ਤੇ ਸੀਬੀਆਈ ਦਾ ਛਾਪਾ ਇਸ ਗੱਲ ਦਾ ਸੰਕੇਤ ਹੈ ਕਿ ਚੋਣਾਂ ਸਮੇਂ ਸਿਰ ਹੋਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਮਾਨ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਪੂਰੇ ਘਟਨਾਕ੍ਰਮ ਦੀ ਜਾੰਚ ਲਈ 3 ਮੈਂਬਰੀ ਐਸਆਈਟੀ ਦਾ ਕੀਤਾ ਗਠਨ: ਬਲਤੇਜ ਪੰਨੂ
ਮਾਨ ਸਰਕਾਰ ਵੱਲੋਂ ਦੁਕਾਨਦਾਰਾਂ ਨੂੰ ਦੀਵਾਲੀ ਦਾ ਤੋਹਫ਼ਾ: ਹਰਜੋਤ ਬੈਂਸ ਨੇ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਲਈ 'ਮੇਰੀ ਦੁਕਾਨ, ਮੇਰੇ ਨਾਮ' ਸਕੀਮ ਦੀ ਕੀਤੀ ਸ਼ੁਰੂਆਤ
ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
40,000 ਰੁਪਏ ਰਿਸ਼ਵਤ ਲੈਂਦੇ ਉੱਤਰੀ ਰੇਲਵੇ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ