ਪੰਜਾਬ ‘ਚ ਫਿਰ ਬੇਸ਼ਰਮੀ ਦੀਆਂ ਹੱਦਾਂ ਪਾਰ, ਨਾਬਾਲਗ ਕੁੜੀ ਨਾਲ Gangrape, 

Atrocity in Punjab

 Atrocity in Punjab

ਪੰਜਾਬ ਦੇ ਲੁਧਿਆਣਾ ‘ਚ ਫਿਰ ਸ਼ਰਮਸਾਰ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਫੈਕਟਰੀ ਮਾਲਕ ਦੇ ਪੁੱਤ ਨੇ ਘਰ ‘ਚ ਕੰਮ ਕਰ ਰਹੀ ਨਾਬਾਲਗ ਕੁੜੀ ਨਾਲ ਸਾਥੀਆਂ ਸਣੇ ਮਿਲ ਕੇ ਸਮੂਹਿਕ ਜਬਰ-ਜ਼ਿਨਾਹ ਵਰਗੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਪੀੜਤ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਹ ਦੋਸ਼ੀ ਮੁੰਡੇ ਦੇ ਪਿਤਾ ਦੀ ਫੈਕਟਰੀ ‘ਚ ਕੰਮ ਕਰਦਾ ਹੈ ਅਤੇ ਇਸੇ ਕਾਰਨ ਉਸ ਨੇ ਆਪਣੀ ਨਾਬਾਲਗ ਧੀ ਨੂੰ ਉਨ੍ਹਾਂ ਦੇ ਘਰ ਸਾਫ਼-ਸਫ਼ਾਈ ਦੇ ਕੰਮ ‘ਤੇ ਰਖਵਾ ਦਿੱਤਾ। ਕੁੜੀ ਦੋਸ਼ੀ ਮੁੰਡੇ ਦੇ ਘਰ ‘ਚ ਹੀ ਰਹਿੰਦੀ ਸੀ ਅਤੇ ਮਾਤਾ-ਪਿਤਾ 10-15 ਦਿਨਾਂ ਬਾਅਦ ਉਸ ਨੂੰ ਮਿਲ ਆਉਂਦੇ ਸੀ।Atrocity in Punjab

also read ;- ਛਾਪੇਮਾਰੀ ‘ਚ ਮਿਲੇ ₹20,00,00,000, ਗਿਣ-ਗਿਣ ਕੇ ਥੱਕ ਗਏ ਅਧਿਕਾਰੀ

ਇਸ ਵਾਰ ਜਦੋਂ ਮਾਤਾ-ਪਿਤਾ ਆਪਣੀ ਧੀ ਨੂੰ ਮਿਲਣ ਗਏ ਤਾਂ ਉਸ ਨੇ ਦੱਸਿਆ ਕਿ ਫੈਕਟਰੀ ਮਾਲਕ ਦੇ ਪੁੱਤ ਨੇ ਆਪਣੀ ਸਾਥੀਆਂ ਸਣੇ ਮਿਲ ਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਉਸ ਨੂੰ ਡਰਾਇਆ-ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਣਗੇ। ਇਸ ਤੋਂ ਬਾਅਦ ਮਾਤਾ-ਪਿਤਾ ਨੇ ਥਾਣਾ ਪੀ. ਏ. ਯੂ. ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਫਿਲਹਾਲ ਪੁਲਸ ਨੇ ਦੋਸ਼ੀ ਮੁੰਡੇ ਅਤੇ ਉਸ ਦੇ 2 ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।Atrocity in Punjab

[wpadcenter_ad id='4448' align='none']