ਤਿੰਨ – ਚਾਰ ਦਿਨ ਹੋ ਗਏ ਹਨ ਇੱਕ ਹਿਰਦੇਵੇਦਕ ਘਟਨਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੋਇਆ ਹੈ। ਗੋਰਿਆਂ ਵਾਸਤੇ ਐਡਵੈਂਚਰ ਪਰ ਸਾਡੇ ਵਾਸਤੇ ਅਜੀਬੋ ਗਰੀਬ, ਪਾਣੀ ਦੇ ਹੇਠ ਦੀ ਯਾਤਰਾ (Voyage) ਦੀ ਕਹਾਣੀ ਹੈ ਇਹ।Aunt to death
ਪਾਕਿਸਤਾਨੀ ਮੂਲ ਦਾ ਬ੍ਰਿਟਿਸ਼ ਅਰਬਪਤੀ ਕਾਰੋਬਾਰੀ ਸ਼ਹਿਜ਼ਾਦਾ ਦਾਊਦ ਆਪਣੇ ਉੱਨੀਆਂ ਸਾਲਾਂ ਦੇ ਮੁੱਛ ਫੁੱਟ ਮੁੰਡੇ ਦੀ ਡੁੱਬੇ ਟਾਈਟੈਨਿਕ ਵੇਖਣ ਦਿ ਹਿੰਢ ਪੁਗਾਉਣ ਚੱਲ ਪੈਂਦਾ ਹੈ। ਉਸਦੇ ਮੁੰਡੇ ਸੁਲੇਮਾਨ ਨੇ ਇੰਟਰਨੈੱਟ ਤੋਂ ਇਸ ਯਾਤਰਾ ਦੀ ਤਕਰੀਬਨ ਤਕਰੀਬਨ ਜਾਣਕਾਰੀ ਹਾਸਲ ਕਰ ਲਈ ਹੈ। ਪਾਣੀ ਦੀ ਯਾਤਰਾ ਕਰਵਾਉਣ ਵਾਲੀ ਕੰਪਨੀ ਦਾ ਨਾਮ Ocean gate ਹੈ ਅਤੇ ਇਹ ਪ੍ਰਾਈਵੇਟ ਕੰਪਨੀ ਅਮਰੀਕਾ ਦੇ ਸ਼ਹਿਰ ਐਵੇਰੈੱਟ, ਵਾਸ਼ਿੰਗਟਨ ਵਿਖੇ ਸਥਿਤ ਹੈ। ਸ਼ਹਿਜਾਦਾ ਦਾਊਦ ਕੰਪਨੀ ਦੇ ਸੀ ਈ ਓ ਸਟਾਕਟਨ ਰਸ਼ ਨਾਲ ਰਾਬਤਾ ਕਰਦਾ ਹੈ। ਸੀ ਈ ਓ ਉਸਨੂੰ ਸਾਰੀ ਯਾਤਰਾ ਦਾ ਵੇਰਵਾ ਦਿੰਦਾ ਹੈ ਅਤੇ ਦੱਸਦਾ ਹੈ ਕਿ ਕੁੱਲ ਚਾਰ ਦਿਨ ਲੱਗਣੇ ਹਨ ਅਤੇ ਭੁੰਝੇ ਬਹਿਕੇ ਜਾਣਾ ਪੈਣਾ ਹੈ ਅਤੇ ਢਾਈ ਲੱਖ ਡਾਲਰ (ਭਾਰਤੀ ਦੋ ਕ੍ਰੋੜ ) ਪ੍ਰਤੀ ਬੰਦੇ ਦੀ ਟਿਕਟ ਹੈ। ਅਣਮੰਨੇ ਮਨ ਨਾਲ ਉਹ ਟਿਕਟਾਂ ਲੈ ਲੈਂਦਾ ਹੈ, ਉੱਥੋਂ ਹੀ ਉਸਨੂੰ ਪਤਾ ਲੱਗਦਾ ਹੈ ਕਿ ਉਹਨਾਂ ਨਾਲ ਸਫਰ ਤੇ ਜਾਣ ਵਾਲਿਆਂ ਵਿੱਚ ਬ੍ਰਿਟਿਸ਼ ਕਾਰੋਬਾਰੀ ਹਾਮਿਸ਼ ਹਾਰਡਿੰਗ, ਫਰਾਂਸ ਦਾ ਮਸ਼ਹੂਰ ਗੋਤਾਖੋਰ ਪਾਲ ਹੈਨਰੀ ਅਤੇ ਓਸ਼ਨਗੇਟ ਕੰਪਨੀ ਦਾ CEO ਸਟਾਕਟਨ ਰਸ਼ ਖੁੱਦ ਸ਼ਾਮਿਲ ਹੈ।
ਦਾਊਦ ਆਪਣੇ ਇੱਕਲੌਤੇ ਮੁੰਡੇ ਬਾਰੇ ਸੋਚ ਰਿਹਾ ਹੈ ਕਿ ਸੁਖ ਸਹੂਲਤਾਂ ਵਿੱਚ ਜੰਮਿਆ ਪਲਿਆ ਸੁਲੇਮਾਨ ਚਾਰ ਦਿਨ ਦਾ ਇਹ ਥਕਾ ਦੇਣ ਵਾਲਾ ਸਫ਼ਰ ਕਿਵੇਂ ਕਰੇਗਾ ? ਜਦੋਂ ਉਹ ਪਾਕਿਸਤਾਨ ਵਿੱਚ ਹੁੰਦਾ ਸੀ ਤਾਂ ਨਿੱਕੇ ਹੁੰਦਿਆਂ ਕਈ ਵਾਰ ਉਹ ਟਰਾਲੀ ਵਿੱਚ ਸੁੱਟੀ ਪਰਾਲੀ ਤੇ ਇਵੇਂ ਬਹਿਕੇ ਲਾਹੌਰ ਮੇਲੇ ਵੇਖਣ ਚਲੇ ਜਾਇਆ ਕਰਦਾ ਸੀ।Aunt to death
ਕੁਝ ਚਿਰ ਵਾਸਤੇ ਇਹ ਬਾਈ ਫੁੱਟੀ ਪਣਡੁੱਬੀ ਵੀ ਉਸਨੂੰ ਪਿੰਡ ਆਪਣੇ ਟਰੈਕਟਰ ਪਿੱਛੇ ਪਾਈ ਹੋਈ ਟਰਾਲੀ ਹੀ ਲੱਗੀ। ਫਰਕ ਸਿਰਫ ਇੰਨਾ ਸੀ ਕਿ ਪਰਾਲੀ ਦੀ ਜਗ੍ਹਾ ਹੇਠਾਂ ਗੱਦਾ ਡਾਇਆ ਹੈ। ਟਰੈਕਟਰ ਦੇ ਸਟੇਰਿੰਗ ਦੀ ਜਗ੍ਹਾ ਇਸਨੂੰ ਬੱਚਿਆਂ ਦੀ ਵੀਡੀਓ ਗੇਮ ਖੇਡਣ ਵਾਲਾ ਕੰਟਰੋਲਰ ਹੀ ਖੱਬੇ ਸੱਜੇ ਮੋੜੇਗਾ ਅਤੇ ਅੱਗੇ ਪਿੱਛੇ ਲੈਕੇ ਜਾਵੇਗਾ। ਉੱਥੇ ਟਰਾਲੀ ਡੱਕ ਕੇ ਜੰਗਲ ਪਾਣੀ ਚਲੇ ਜਾਣਾ ਸੀ ਇੱਥੇ ਨੁੱਕਰ ਚ ਲੱਗੀ ਟਾਇਲਟ ਸੀਟ ਤੇ ਬੈਠਕੇ ਸਾਰਨਾ ਪੈਣਾ ਹੈ। ਇੱਕ ਛੋਟਾ ਜਿਹਾ ਪਰਦਾ ਲੱਗਾ ਹੈ ਜੋ ਰਾਹੀਆਂ ਤੋਂ ਅੱਖ ਬਚਾਉਣ ਦੇ ਕੰਮ ਆਵੇਗਾ। ਸਾਰਾ ਸਫਰ ਵੀ ਬੈਠੇ ਬੈਠੇ ਹੀ ਕਰਨਾ ਹੈ ਅਤੇ ਨਾ ਖਲੋਤੇ ਜਾਣਾ ਹੈ ਤੇ ਨਾਹੀ ਲੰਮੇ ਪਿਆ ਜਾਣਾ ਹੈ। ਟਾਈਟੈਨਿਕ ਜਹਾਜ਼ ਦੇ ਹਿੱਸੇ ਵੀ ਸਿਰਫ ਦੂਰਬੀਨ ਵਰਗੇ ਕੈਮਰੇ ਨਾਲ ਹੀ ਵੇਖਣੇ ਹਨ ਜੋ ਪਣਡੁੱਬੀ ਵਿੱਚ ਲੱਗੀ ਹੋਈ ਆਮ ਐਲਸੀਡੀ ਵਰਗੀ ਸਕਰੀਨ ਤੇ ਵੇਖਣੇ ਹਨ। ਇੰਨੇ ਲੰਮੇ, ਅਕੇਵੇਂ ਅਤੇ ਥਕੇਵੇਂ ਵਾਲੇ ਸਫਰ ਦਾ ਹਾਸਿਲ ਸਿਰਫ ਇਹੀ ਹੈ ਕਿ 32 ਇੰਚ ਸਕਰੀਨ ਤੇ ਉਸਨੂੰ ਵੇਖਣਾ ਹੈ।
also read :- ਵ੍ਹਾਈਟ ਹਾਊਸ ‘ਚ PM ਮੋਦੀ ਤੇ ਜੋ ਬਿਡੇਨ ਦੀ ਮੁਲਾਕਾਤ, ਦੋਵਾਂ ਨੇ ਇਕ-ਦੂਜੇ ਨੂੰ ਦਿੱਤੇ ਖਾਸ ਤੋਹਫੇ
ਆਮ ਪੰਜਾਬੀਆਂ ਵਰਗੇ ਸੁਭਾਅ ਦਾ ਮਾਲਕ ਬਾਪ ਸੋਚ ਸੋਚ ਪਰੇਸ਼ਾਨ ਹੋ ਰਿਹਾ ਹੈ ਕਿ ਦਸ ਕਰੋੜ ਰੁਪਏ ਖਰਚ ਕੇ ਸਕਰੀਨ ਤੇ ਜਹਾਜ਼ ਦਾ ਮਲਬਾ ਵੇਖਣ ਜਾਣਾ ਹੈ, ਘਰੇ ਵੀ ਟੀਵੀ ਲੱਗੇ ਹਨ, ਇੱਥੇ ਵੇਖ ਲੈਂਦੇ। ਹਾਲਾਂਕਿ ਇੰਨੇ ਪੈਸੇ ਉਹਦੇ ਵਾਸਤੇ ਕੋਈ ਗੱਲ ਨਹੀਂ ਸੀ ਪਰ ਇੰਨੀ ਅਵਾਜ਼ਾਰੀ ਝੱਲਕੇ ਤੇ ਅੰਨੇ ਰੁਪਏ ਖਰਚ ਕੇ ਹਾਸਿਲ ਕੱਖ ਨਹੀਂ ਸੀ ਹੋ ਰਿਹਾ ਪਰ ਬੇਟੇ ਦੀ ਜਿੱਦ ਅੱਗੇ ਬੇਬੱਸ ਸੀ।
ਖੈਰ! ਸਾਰੇ ਬੰਦੋਬਸਤ ਕਰ ਲਏ ਜਾਂਦੇ ਹਨ। ਮੁਸਾਫਰਾਂ ਨੂੰ ਮੁੱਢਲੀ ਟਰੇਨਿੰਗ ਦੇ ਦਿੱਤੀ ਜਾਂਦੀ ਹੈ ਤੇ ਅਖੀਰ
ਇਹ ਸਾਰੇ 16 ਜੂਨ ਨੂੰ ਕਨੇਡਾ ਦੇ ਸੂਬੇ ਨਿਊਫਾਊਂਡਲੈਂਡ ਤੋਂ ਆਪਣੇ ਸਫਰ ਦੀ ਸ਼ੁਰੂਆਤ ਕਰਦੇ ਹਨ। ਪਹਿਲਾਂ ਇਹ ਸਾਰੇ ਇੱਕ ਜ਼ਹਾਜ਼ ਰਾਹੀਂ ਅਟਲਾਂਟਿਕ ਮਹਾਂਸਾਗਰ ਵਿੱਚ ਉਸ ਜਗ੍ਹਾ ਪਹੁੰਚ ਦੇ ਹਨ ਜਿੱਥੇ ਟਾਈਟੈਨਿਕ ਜਹਾਜ਼ ਦਾ ਮਲਬਾ ਮੌਜੂਦ ਹੈ। ਪਣਡੁੱਬੀ ਬਿਲਕੁਲ ਤਿਆਰ ਸੀ, ਉਸ ਵਿੱਚ ਬਕਾਇਦਾ 96 ਘੰਟੇ ਦੀ ਆਕਸੀਜਨ ਮੌਜੂਦ ਸੀ। ਫਿਰ 18 ਜੂਨ ਨੂੰ ਸਵੇਰੇ 9 ਵਜੇ ਇਹ ਸਾਰੇ ਮੁਸਾਫ਼ਿਰ ਪਣਡੁੱਬੀ ਰਾਹੀਂ ਪਾਣੀ ਦੀ ਉਪਰਲੀ ਸਤਹ ਤੋਂ ਹੇਠਲੀ ਸਤਹ ਵੱਲ ਨੂੰ ਚੱਲ ਪਏ। ਜਿੱਥੋਂ ਸ਼ਾਮ ਨੂੰ 6:15 ਤੇ ਪੂਰੇ ਸਵਾ ਨੌਂ ਘੰਟੇ ਬਾਅਦ ਵਾਪਿਸ ਪਰਤ ਆਉਣਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। 11:47 am ਤੇ ਹੀ ਪਣਡੁੱਬੀ ਦਾ ਸੰਪਰਕ ਟੁੱਟ ਗਿਆ। ਮਿੱਥੇ ਹੋਏ ਸਮੇਂ ਤੇ ਜਦੋਂ ਇਹ ਵਾਪਿਸ ਨਾ ਆਏ ਤਾਂ ਸਾਰਿਆਂ ਦੇ ਘਰ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਰਾਂਸ ਅਤੇ ਇੰਗਲੈਂਡ ਦੇ ਚੋਟੀ ਅਮੀਰ ਇਸ ਹਾਦਸੇ ਦਾ ਸ਼ਿਕਾਰ ਸਨ ਸੋ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਫਰਾਂਸ ਦਾ ਸਾਰਾ ਅਮਲਾ ਫੈਲਾ ਇਹਨਾਂ ਨੂੰ ਲੱਭਣ ਵਿੱਚ ਜੁੱਟ ਗਿਆ। ਟੋਹੀ ਜਹਾਜ਼ ਅਸਮਾਨ ਵਿੱਚੋਂ ਟੋਹ ਲਾ ਰਹੇ ਹਨ ਤੇ ਫਰਾਂਸ ਦੇ ਰੋਬੋਟ ਪਾਣੀ ਹੇਠਾਂ ਖੋਜ ਕਰ ਰਹੇ ਹਨ। ਪਰ ਭਾਣਾ ਵਾਪਰ ਚੁੱਕਾ ਸੀ। ਹੱਥਾਂ ਵਿੱਚੋਂ ਰੇਤ ਕਿਰ ਚੁੱਕੀ ਸੀ। ਦਾਊਦ ਦਾ ਹੱਸਦਾ ਵੱਸਦਾ ਪਰਿਵਾਰ ਪਲ੍ਹਾਂ ਵਿੱਚ ਤਬਾਹ ਹੋ ਗਿਆ ਸੀ। ਉਸਦੀ ਘਰ ਵਾਲੀ ਤੇ ਧੀ ਅਰਧ ਪਾਗਲ ਹਾਲਤ ਵਿੱਚ ਅਮਰੀਕੀ ਫੌਜੀਆਂ ਦੇ ਜਹਾਜ਼ ਵਿੱਚ ਇਸ ਆਸ ਵਿੱਚ ਬੈਠੀਆਂ ਹਨ ਕਿ ਮ੍ਰਿਤਕ ਦੇਹਾਂ ਹੀ ਮਿਲ ਜਾਵਣ ਪਰ ਇਹ ਨਾਮੁਮਕਿਨ ਹੈ।Aunt to death
ਕਿਸੇ ਮਾਹਿਰ ਨੇ ਦੱਸਿਆ ਹੈ ਕਿ implosion ਹੋਇਆ ਹੈ। ਸਰੀਰ ਬੋਟੀ ਬੋਟੀ ਹੋ ਗਏ ਹੋਣਗੇ। explosion ਉਹ ਧਮਾਕਾ ਹੁੰਦਾ ਹੈ ਜਿਸ ਵਿੱਚ ਚੀਜ਼ ਅੰਦਰੋਂ ਬਾਹਰ ਵੱਲ ਨੂੰ ਫਟਦੀ ਹੈ ਪਰ implosion ਵਿੱਚ ਬਿਲਕੁਲ ਇਸ ਤੋਂ ਉਲਟ ਹੁੰਦਾ ਹੈ। ਬਾਹਰੋਂ ਦਬਾਅ ਨਾਲ ਚੀਜ਼ ਅੰਦਰ ਨੂੰ ਫਟਦੀ ਹੈ। ਤਬਾਹੀ ਦਾ ਕੀ ਮੰਜ਼ਰ ਰਿਹਾ ਹੋਵੇਗਾ ਇਸਦਾ ਅੰਦਾਜਾ ਤੁਸੀਂ ਆਪ ਹੀ ਲਾ ਲਵੋ।
ਕੁੱਲ ਮਿਲਾਕੇ ਬਹੁਤ ਹੀ ਮਾੜਾ ਹੋਇਆ, ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ !!!!!