ਮਾਸੀ ਦੇ ਮੁੰਡਿਆਂ ਦਾ ਇੱਕੋ ਕੁੜੀ ‘ਤੇ ਆਇਆ ਦਿਲ, ਇਕ ਦੇ ਘਰ ਵੱਜੇ ਵਾਜੇ, ਦੂਜੇ ਦੇ ਘਰ ਪਏ ਵੈਣ

ਮਾਸੀ ਦੇ ਮੁੰਡਿਆਂ ਦਾ ਇੱਕੋ ਕੁੜੀ ‘ਤੇ ਆਇਆ ਦਿਲ, ਇਕ ਦੇ ਘਰ ਵੱਜੇ ਵਾਜੇ, ਦੂਜੇ ਦੇ ਘਰ ਪਏ ਵੈਣ

Aunt’s boys fell in love with the same girl ਰਿਸ਼ਤੇਦਾਰੀ ‘ਚ ਇਕ ਹੀ ਕੁੜੀ ਨਾਲ ਪ੍ਰੇਮ ਪ੍ਰਸੰਗ ਚਲਾਉਣ ਵਾਲੇ ਦੋ ਮਾਸੀ ਦੇ ਮੁੰਡਿਆਂ ‘ਚੋਂ ਇਕ ਨੇ ਵਿਆਹ ਕਰਵਾ ਲਿਆ ਅਤੇ ਦੂਜੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਕੁੜੀ ਅਤੇ ਉਸਦੇ ਪਤੀ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ […]

Aunt’s boys fell in love with the same girl

ਰਿਸ਼ਤੇਦਾਰੀ ‘ਚ ਇਕ ਹੀ ਕੁੜੀ ਨਾਲ ਪ੍ਰੇਮ ਪ੍ਰਸੰਗ ਚਲਾਉਣ ਵਾਲੇ ਦੋ ਮਾਸੀ ਦੇ ਮੁੰਡਿਆਂ ‘ਚੋਂ ਇਕ ਨੇ ਵਿਆਹ ਕਰਵਾ ਲਿਆ ਅਤੇ ਦੂਜੇ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਕੁੜੀ ਅਤੇ ਉਸਦੇ ਪਤੀ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਥਾਣਾ ਸਾਹਨੇਵਾਲ ਦੀ ਚੌਂਕੀ ਕੰਗਣਵਾਲ ਦੇ ਇਲਾਕੇ ਦੀ ਹੈ। ਇਸ ਸਬੰਧੀ ਚੌਂਕੀ ਕੰਗਣਵਾਲ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਇਕ ਪਿਤਾ ਸੁਖਦੇਵ ਸਿੰਘ ਪੁੱਤਰ ਅਮਰ ਸਿੰਘ ਵਾਸੀ ਕਿਰਾਏਦਾਰ ਭਗਵਾਨ ਸਿੰਘ ਗਰਚਾ ਦਾ ਘਰ ਢੰਡਾਰੀ ਕਲਾਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਹ ਥ੍ਰੀ-ਵ੍ਹੀਲਰ ਚਲਾਉਂਦਾ ਹੈ ਅਤੇ ਉਸ ਦਾ ਪੁੱਤਰ ਵਿਨੀਤ ਵੀ ਥ੍ਰੀ-ਵ੍ਹੀਲਰ ਚਲਾਉਂਦਾ ਸੀ।

ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਵਿਨੀਤ ਅਤੇ ਵਿਨੀਤ ਦੀ ਮਾਸੀ ਦੇ ਮੁੰਡਾ ਦਾ ਇਕ ਹੀ ਕੁੜੀ ਨਵੀ ਨਾਲ ਪ੍ਰੇਮ ਪ੍ਰਸੰਗ ਸੀ। ਇਸ ‘ਚ ਵਿਨੀਤ ਦੀ ਮਾਸੀ ਦੇ ਮੁੰਡੇ ਵਿਜੈ ਉਰਫ਼ ਹੈਰੀ ਵਾਸੀ ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਦਾ ਉਸ ਕੁੜੀ ਨਾਲ ਵਿਆਹ ਹੋ ਗਿਆ। ਵਿਨੀਤ ਇਸ ਤੋਂ ਪਰੇਸ਼ਾਨ ਰਹਿਣ ਲੱਗ ਪਿਆ। ਇਸ ਦੌਰਾਨ ਹੀ ਵਿਜੈ ਅਤੇ ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਉਰਫ਼ ਸ਼ੰਬੂ ਵਿਨੀਤ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਂਮ ‘ਤੇ ਧਮਕੀਆਂ ਦੇਣ ਲੱਗ ਪਏ।Aunt’s boys fell in love with the same girl

also read :- ਗੁਰੂ ਘਰਾਂ ‘ਤੇ ਬਸੰਤੀ ਨਿਸ਼ਾਨ ਸਾਹਿਬ ਝੁਲਾਉਣ ਦੇ ਹੁਕਮ, ਕੇਸਰੀ ਭਗਵੇਂ ਰੰਗ ਦਾ ਭੁਲੇਖਾ ਪਾਉਂਦੈ: SGPC

ਬੀਤੀ 22 ਜੁਲਾਈ ਨੂੰ ਵਿਜੇ ਅਤੇ ਉਸ ਦੀ ਪਤਨੀ ਨਵੀ ਨੇ ਸ਼ੇਰਪੁਰ ਚੌਂਕ ‘ਚ ਉਸ ਨੂੰ ਘੇਰ ਕੇ ਕੁੱਟਮਾਰ ਵੀ ਕੀਤੀ। ਇਸ ਦੀ ਦਰਖ਼ਾਸਤ ਸ਼ੇਰਪੁਰ ਚੌਂਕੀ ‘ਚ ਦਿੱਤੀ ਗਈ, ਜਿਸ ‘ਤੇ ਉੱਥੇ ਫੈਸਲਾ ਹੋ ਗਿਆ।  ਇਸ ਤੋਂ ਬਾਅਦ ਵੀ ਵਿਜੇ, ਉਸਦੀ ਪਤਨੀ ਨਵੀ ਅਤੇ ਸ਼ੰਬੂ ਉਸ ਨੂੰ ਲਗਾਤਾਰ ਧਮਕਾਉਂਦੇ ਰਹੇ। ਇਸ ਤੋਂ ਤੰਗ ਆ ਕੇ ਵਿਨੀਤ ਨੇ ਬੀਤੇ ਦਿਨ ਜਦੋਂ ਉਹ ਘਰ ‘ਚ ਇਕੱਲਾ ਸੀ, ਫ਼ਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਾਮਲੇ ‘ਚ ਥਾਣਾ ਸਾਹਨੇਵਾਲ ਪੁਲਸ ਨੇ ਸੁਖਦੇਵ ਸਿੰਘ ਦੀ ਸ਼ਿਕਾਇਤ ‘ਤੇ ਵਿਜੇ ਕੁਮਾਰ ਉਰਫ਼ ਹੈਰੀ, ਉਸ ਦੀ ਪਤਨੀ ਨਵੀ ਅਤੇ ਸ਼ਿਵਮ ਕੁਮਾਰ ਸ਼ੰਬੂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।Aunt’s boys fell in love with the same girl

Related Posts

Latest

ਸਿਆਸਤਦਾਨਾਂ ਨੇ ਆਪਣੇ ਆਗੂਆਂ ਦੇ ਨਾਮ ’ਤੇ ਸ਼ਾਨਦਾਰ ਯਾਦਗਾਰਾਂ ਬਣਾਈਆਂ, ਪਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਖੋਂ ਪਰੋਖੇ ਕੀਤਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਡਿਪਟੀ ਕਮਿਸ਼ਨਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਕੀਤੇ ਭੇਂਟ
ਗੈਂਗਸਟਰਾਂ ‘ਤੇ ਵਾਰ ਦਾ 62ਵਾਂ ਦਿਨ: ਪੰਜਾਬ ਪੁਲਿਸ ਵੱਲੋਂ 447 ਥਾਵਾਂ ‘ਤੇ ਛਾਪੇਮਾਰੀ; 186 ਗ੍ਰਿਫ਼ਤਾਰ
ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨੇ ਨਹੀਂ ਮੰਨੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ