Avoid mean people (Reet Kaur )
ਤੁਸੀਂ ਦੇਖਿਆ ਹੋਵੇਗਾ ਕੇ ਦੁਨੀਆਂ ਚ ਵੱਸਦੇ ਕੁੱਝ ਲੋਕ ਇੰਨੇ ਕੁ ਜ਼ਿਆਦਾ ਸਵਾਰਥੀ ਹੁੰਦੇ ਨੇ ਕੇ ਜੇਕਰ ਓਹਨਾ ਨੇ ਕਿੱਥੇ ਜਾਣਾ ਹੁੰਦਾ ਹੈ ਤੇ ਉਸ ਜਗ੍ਹਾ ਤੇ ਜਲਦੀ ਪਹੁੰਚਣਾ ਹੁੰਦਾ ਹੈ ਤਾਂ ਉਹ ਸਵਾਰਥੀ ਬੰਦਾ ਇਹ ਨਹੀਂ ਵੇਖਦਾ ਕੇ ਉਸਦੇ ਵਹੀਕਲ ਦੇ ਅੱਗੇ ਕੌਣ ਆ ਰਿਹਾ ਕੌਣ ਨਹੀਂ ਬਲਕਿ ਜੇਕਰ ਸੜਕ ਤੇ ਕੋਈ ਕੁੱਤਾ , ਬਿੱਲੀ ਲੰਘ ਰਿਹਾ ਹੋਵੇਗਾ ਤਾਂ ਸਵਾਰਥੀ ਬੰਦਾ ਆਪਣੀ ਗੱਡੀ ਨੂੰ ਹੋਲੀ ਕਰਨ ਦੀ ਬਜਾਏ ਸਗੋਂ ਤੇਜ਼ੀ ਦੇ ਨਾਲ ਭਜਾਉਂਦਾ ਜਾਊਗਾ ਤੇ ਆਪਣੇ ਵਹੀਕਲ ਦੇ ਨਾਲ ਉਸ ਜਾਨਵਰ ਨੂੰ ਕੁਚਲ ਕੇ ਚਲਾ ਜਾਂਦਾ ਹੈ ਕਿਉਕਿ ਅੱਜ ਦਾ ਮਨੁੱਖ ਬਹੁਤ ਸਵਾਰਥੀ ਹੈ ਉਹ ਆਪਣੇ ਸਵਾਰਥ ਲਈ ਕੁੱਝ ਵੀ ਕਰ ਸਕਦਾ ਹੈ
ਪਰ ਹੁਣ ਬਹੁਤ ਸਾਰੇ ਲੋਕ ਸਮਝ ਚੁੱਕੇ ਨੇ ਕੇ ਹੁਣ ਇਨਸਾਨ ਨੂੰ ਇੱਜਤ ਤੇ ਪਿਆਰ ਦੇਣ ਨਾਲੋਂ ਚੰਗਾ ਹੈ ਕਿਸੇ ਕੁੱਤੇ ਜਾ ਬਿੱਲੀ ਨੂੰ ਘਰ ਪਾਲ ਲਿਆ ਜਾਵੇ ਉਸਨੂੰ ਪਿਆਰ ਦਿੱਤਾ ਜਾਵੇ , ਕਿਉਕਿ ਇਨਸਾਨ ਨੂੰ ਦਿੱਤਾ ਹੋਇਆ ਪਿਆਰ ਮੁੜਨਾ ਹੈ ਜਾ ਨਹੀਂ ਇਹ ਕੋਈ ਨਹੀਂ ਜਾਣਦਾ ਤੇ ਕਦੋਂ ਇਨਸਾਨ ਤੁਹਾਡੇ ਕੋਲੋਂ ਨਫਰਤ ਕਰਨ ਲੱਗ ਜਾਵੇਗਾ ਕੋਈ ਨਹੀਂ ਜਾਣਦਾ ਕਿਉਕਿ ਦੁਨੀਆਂ ਬਹੁਤ ਸਵਾਰਥੀ ਹੈ ਜਦੋਂ ਤੱਕ ਤੁਸੀਂ ਕਿਸੇ ਲਈ ਚੰਗਾ ਕੰਮ ਕਰਦੇ ਰਹੋਗੇ ਓਦੋ ਤੱਕ ਤੁਸੀਂ ਬਹੁਤ ਚੰਗੇ ਹੋ ਜਿਸ ਦਿਨ ਤੁਸੀਂ ਜਵਾਬ ਦੇਣਾ ਸ਼ੁਰ ਕਰਤਾ ਉਸ ਦਿਨ ਤੁਹਾਡੇ ਤੋਂ ਮਾੜਾ ਕੋਈ ਹੋਰ ਇਸ ਦੁਨੀਆਂ ਤੇ ਨਹੀਂ ਹੋਵੇਗਾ ਪਰ ਜੇਕਰ ਤੁਸੀਂ ਆਪਣੇ Pet (ਕੁੱਤਾ,ਬਿੱਲੀ ) ਨੂੰ ਥੋੜਾ ਜੇਹਾ ਵੀ ਪਿਆਰ ਦਿਓਗੇ ਤਾਂ ਦੇਖਿਓ ਉਹ ਜਾਨਵਰ ਤੁਹਾਨੂੰ ਬਦਲੇ ਦੇ ਵਿੱਚ ਕਈ ਗੁਣਾ ਜਿਆਦਾ ਪਿਆਰ ਦੇਣਗੇ ਕਿਉਕਿ ਇਨਸਾਨਾਂ ਨਾਲੋਂ ਜਾਨਵਰ ਕਿਤੇ ਜਿਆਦਾ ਵਫ਼ਾਦਾਰ ਨੇ ਤੇ ਸਮਝਦਾਰ ਵੀ
ਇਸ ਲਈ ਆਪਣੀ ਗੱਡੀ , ਮੋਟਰਸਾਈਕਲ ਚਲਾਉਂਦੇ ਸਮੇਂ ਹਮੇਸ਼ਾ ਇਹ ਧਿਆਨ ਰੱਖੋ ਕੇ ਕੋਈ ਵੀ ਜਾਨਵਰ ਤੁਹਾਡੇ ਸਾਧਨ ਦੇ ਹੇਠਾਂ ਆਕੇ ਆਪਣੀ ਜਿੰਦਗੀ ਤੋਂ ਹੱਥ ਨਾ ਧੋ ਬੈਠੇ !Avoid mean people