ਮਹਿਲਾ ਸ਼ਸਕਤੀਕਰਨ ਦੇ ਤਹਿਤ ਜਾਗਰੂਕਤਾ ਅਭਿਆਨ ਅਧੀਨ ਸਤੀਏਵਾਲਾ ਵਿੱਚ ਲਗਾਇਆ ਗਿਆ ਜਾਗਰੂਕਤਾ ਕੈਂਪ

ਫਿਰੋਜ਼ਪੁਰ, 11 ਜੁਲਾਈ 2024.            

                     ਮਹਿਲਾ ਸ਼ਸਕਤੀਕਰਨ ਦੇ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵੱਲੋਂ ਔਰਤਾਂ ਅਤੇ ਕੇਂਦਰਿਤ ਮੁੱਦਿਆ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਹ ਅਭਿਆਨ 21 ਜੂਨ ਤੋਂ ਸ਼ੁਰੂ ਹੋ ਕੇ 4 ਅਕਤੂਬਰ 2024 ਤਕ ਚਲਾਇਆ ਜਾਵੇਗਾ।

                       ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਰੀਚਿਕਾ ਨੰਦਾ ਨੇ ਦੱਸਿਆ ਕਿ ਸ਼ਡਿਊਲ ਦੇ ਚੌਥੇ ਹਫਤੇ ਮਿਸ਼ਨ ਸ਼ਕਤੀ (ਡੀ.ਐੱਚ.ਈ.ਡਬਲਯੂ) ਦੇ ਜਿਲ੍ਹਾ ਕੋਆਡੀਨੇਟਰ ਗੁਰਪ੍ਰੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਜਾਗਰੂਕਤਾ ਕੈਂਪ ਆਂਗਨਵਾੜੀ ਸੈਂਟਰ ਸਤੀਏਵਾਲਾ, ਬਲਾਕ ਘੱਲ ਖੁਰਦ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਪਹਿਲਾ ਬੱਚਾ ਪੈਦਾ ਹੋਣ ਤੇ 5 ਹਜ਼ਾਰ ਰੁਪਏ ਅਤੇ ਦੂਸਰਾ ਬੱਚਾ ਬੇਟੀ ਹੋਣ ਤੇ 6 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।

          ਇਸ ਮੌਕੇ  ਸਤਨਾਮ ਸਿੰਘ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫਿਰੋਜ਼ਪੁਰ ਦੇ ਕਰਮਚਾਰੀ ਅਤੇ ਆਗਣਵਾੜੀ ਵਰਕਰਾਂ ਮੌਜੂਦ ਸਨ।

[wpadcenter_ad id='4448' align='none']