“ਸੰਕਲਪ” ਮੁਹਿੰਮ ਅਧੀਨ ਪੀਸੀ-ਪੀਐਨਡੀਟੀ ਐਕਟ ਸਬੰਧੀ ਜਾਗਰੂਕਤਾ ਕੈਪ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਜੁਲਾਈ:
“ਹਬ ਫਾਰ ਇੰਮਾਵਰਮੈਂਟ ਆਫ ਵੂਮੈਨ” ਦੇ ਤਹਿਤ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਵਲੋਂ ਔਰਤਾਂ ਅਤੇ ਕੇਂਦਰਿਤ ਮੁਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ 100 ਦਿਨਾਂ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਜੋ ਕਿ ਪੂਰੇ ਭਾਰਤ ਵਿਚ 21 ਜੂਨ ਤੋ 4 ਅਕਤੂਬਰ, 2024 ਤਕ ਚਲਾਇਆ ਜਾਵੇਗਾ।
      ਇਸ 100 ਦਿਨਾਂ ਜਾਗਰੂਕਤਾ ਅਭਿਆਨ ਤਹਿਤ ਸ਼੍ਰੀਮਤੀ ਸ਼ੇਨਾ ਅਗਰਵਾਲ, ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਹੇਠ ਦੂਸਰੇ ਹਫਤੇ ਤਹਿਤ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਐਸ.ਏ.ਐਸ ਨਗਰ ਵਲੋਂ ਆਂਗਣਵਾੜੀ ਸੈਂਟਰ  ਸੋਹਾਣਾ-6 ਵਿਖੇ ਪੀਸੀ-ਪੀਐਨਡੀਟੀ ਐਕਟ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ।
     ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਅਨੁਸਾਰ ਇਸ ਦੌਰਾਨ ਮਿਸ਼ਨ ਸ਼ਕਤੀ (ਡੀ.ਐਚ.ਈ.ਡਬਲਯੂ) ਦੇ ਜ਼ਿਲ੍ਹਾ ਕੋਆਰਡੀਨੇਟਰ ਮਿਸ ਰਜਨੀਤ ਕੌਰ ਵਲੋਂ ਪੀਸੀ-ਪੀਐਨਡੀਟੀ ਐਕਟ ਤਹਿਤ ਆਂਗਣਵਾੜੀ ਵਰਕਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਆਂਗਣਵਾੜੀ ਵਰਕਰਾਂ ਨੂੰ ਇਹ ਜਾਣਕਾਰੀ ਜਮੀਨੀ ਪੱਧਰ ‘ਤੇ ਆਮ ਲੋਕਾਂ ਨਾਲ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਗਿਆ, ਤਾਂ ਜੋ ਸਮਾਜ ਵਿਚ ਵੱਧ ਰਹੀ ਭਰੂਣ ਹੱਤਿਆ ਦੀ ਸਮੱਸਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
    ਇਸ ਤੋਂ ਇਲਾਵਾ ਇਸ ਸ਼੍ਰੀਮਤੀ ਹਰਦੀਪਮ ਜ਼ਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਆਂਗਣਵਾੜੀ ਵਰਕਰਾਂ ਨੂੰ ਨਵ-ਜਨਮੇਂ ਬੱਚਿਆਂ ਵਿਚੋਂ ਕਮਜੋਰ ਬੱਚਿਆ ਦੀ ਪਹਿਚਾਣ ਅਤੇ ਇਹਨਾਂ ਕਮਜੋਰ ਬੱਚਿਆ ਦੀ ਦੇਖਭਾਲ ਕਰਨ ਸਬੰਧੀ ਆਂਗਣਵਾੜੀ ਵਰਕਰਾਂ ਦੀ ਟਰੇਨਿੰਗ ਕਰਵਾਈ ਗਈ ਅਤੇ ਪੀਐਮਐਮਵੀਵਾਈ ਸਕੀਮ ਤਹਿਤ ਵੱਧ ਤੋਂ ਵੱਧ ਲਾਭਪਾਤਰੀ ਕਵਰ ਕਰਨ ਲਈ ਕਿਹਾ ਗਿਆ। ਇਸ ਮੌਕੇ  ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਦੀ ਮਦਦ ਕਰਨ ਵਾਸਤੇ ਜ਼ਿਲ੍ਹੇ ਅਧੀਨ ਸਥਾਪਿਤ ਸਖੀ- ਵਨ ਸਟਾਪ ਸੈਂਟਰ ਵਿਚ ਦਿੱਤੀਆ ਜਾ ਰਹੀਆਂ ਮੁਫਤ ਸਹੂਲਤਾਂ ਜਿਵੇਂ ਕਿ ਔਖੇ ਸਮੇਂ ਵਿਚ ਸਹਾਇਤਾ ਅਤੇ ਬਚਾਓ ਸੇਵਾਵਾਂ, ਡਾਕਟਰੀ ਅਤੇ ਪੁਲਿਸ ਸਹਾਇਤਾ, ਕਾਊਸਲਿੰਗ, ਕਾਨੂੰਨੀ ਸਹਾਇਤਾ ਤੇ ਕਾਨੂੰਨੀ ਸਲਾਹ ਦੇਣਾ ਅਤੇ ਰਹਿਣ ਲਈ ਸੁਰੱਖਿਅਤ ਜਗ੍ਹਾਂ ਪ੍ਰਦਾਨ ਕਰਨ ਬਾਰੇ ਆਂਗਣਵਾੜੀ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਕਿਰਨਪ੍ਰੀਤ ਕੌਰ, ਫਾਈਨਾਂਸ ਲੈਟਰੇਸੀ,  ਬਲਾਕ ਖਰੜ 2 ਅਧੀਨ ਆਉਂਦੀਆਂ ਸੁਪਰਵਾਈਜਰਾਂ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਸਮੇਤ ਲਾਭਪਾਤਰੀ ਵੀ ਮੌਜੂਦ ਸਨ।

[wpadcenter_ad id='4448' align='none']