Friday, December 27, 2024

ਸਫ਼ਲਤਾ ਦੀਆਂ ਪੌੜੀਆਂ ਚੜ ਰਹੀ ਆਇਸ਼ਾ ਖਾਨ ਦਾ ਨਵਾਂ ਗਾਣਾ ‘ਮੁਸਕਾਨ’ ਹੋਇਆ ਰਿਲੀਜ਼ , ਪ੍ਰਸ਼ੰਸਕਾਂ ਨੂੰ ਆ ਰਿਹਾ ਖੂਬ ਪਸੰਦ

Date:

Ayesha khan

ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਨਾਲ ਲਾਈਮਲਾਈਟ ‘ਚ ਆਈ ਆਇਸ਼ਾ ਖਾਨ ਨੂੰ ਅੱਜ ਵੀ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਮੁਨੱਵਰ ਫਾਰੂਕੀ ਦੀ ਐਕਸ ਗਰਲਫਰੈਂਡ ਕਹਿ ਕੇ ਚਿੜਾਇਆ ਜਾਂਦਾ ਹੈ। ਉਸ ਨੇ ਸ਼ੋਅ ‘ਚ ਦਾਅਵਾ ਕੀਤਾ ਸੀ ਕਿ ਮੁਨੱਵਰ ਉਸ ਨਾਲ ਰਿਲੇਸ਼ਨਸ਼ਿਪ ‘ਚ ਸੀ ਤੇ ਉਸ ਨੇ ਟੂ-ਟਾਈਮਿੰਗ ਕਰਦਿਆਂ ਉਸ ਨਾਲ ਧੋਖਾ ਕੀਤਾ ਸੀ। ਆਇਸ਼ਾ ਨੇ ‘ਬਿੱਗ ਬੌਸ 17’ ‘ਚ ਕਾਫੀ ਲੰਬਾ ਸਫਰ ਤੈਅ ਕੀਤਾ ਹੈ। ਇਸ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹੀ ਹੈ।

also read :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੂਰੀ ਕੈਬਨਿਟ ਸਮੇਤ ਦੇ ਦਿੱਤਾ ਅਸਤੀਫਾ

ਆਇਸ਼ਾ ਖਾਨ ਅਕਸਰ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਰੀਲਾਂ ਬਣਾਉਂਦੀ ਹੈ, ਜੋ ਦੇਖਦਿਆਂ ਹੀ ਦੇਖਦਿਆਂ ਵਾਇਰਲ ਹੋ ਜਾਂਦੀਆਂ ਹੈ। ਕੁਝ ਦਿਨ ਪਹਿਲਾਂ ਅਭਿਸ਼ੇਕ ਕੁਮਾਰ ਨਾਲ ਆਇਸ਼ਾ ਦਾ ਮਿਊਜ਼ਿਕ ਵੀਡੀਓ ‘ਸਾਂਵਰੇ’ ਰਿਲੀਜ਼ ਹੋਇਆ ਸੀ, ਜਿਸ ‘ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਗੀਤ ਤੋਂ ਬਾਅਦ ਆਇਸ਼ਾ ਹੁਣ ਕਿਸੇ ਹੋਰ ਦੀਆਂ ਬਾਹਾਂ ‘ਚ ਰੋਮਾਂਸ ਕਰਦੀ ਦੇਖੀ ਗਈ। ਸੋਸ਼ਲ ਮੀਡੀਆ ਦੀ ਸੈਂਸੇਸ਼ਨ ਆਇਸ਼ਾ ਖਾਨ ਨੂੰ ਟੈਲੀਵਿਜ਼ਨ ਅਦਾਕਾਰ ਮੋਹਕ ਨਾਰੰਗ ਦੀਆਂ ਬਾਹਾਂ ‘ਚ ਬਾਹਾਂ ਪਾਈ ਨਦਜ਼ ਆਈ। ਦਰਅਸਲ ਉਨ੍ਹਾਂ ਦਾ ਮਿਊਜ਼ਿਕ ਵੀਡੀਓ ‘ਮੁਸਕਾਨ’ ਰਿਲੀਜ਼ ਹੋ ਗਿਆ ਹੈ, ਜਿਸ ‘ਚ ਦੋਵੇਂ ਪ੍ਰੇਮੀ ਜੋੜੇ ਦੀ ਭੂਮਿਕਾ ‘ਚ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਜੋੜੀ ਦੀ ਤਾਰੀਫ ਕੀਤੀ ਹੈ। ਨਾਲ ਹੀ ਆਇਸ਼ਾ ਦੀ ਦਿਖ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

Share post:

Subscribe

spot_imgspot_img

Popular

More like this
Related