Sunday, December 29, 2024

ਕਿਸਾਨਾਂ ਦੇ ਹੱਕ ‘ਚ ਬੱਬੂ ਮਾਨ ਨੇ ਆਪਣਾ ਨਵਾਂ ਗੀਤ ”ਧਰਨੇ ਵਾਲੇ” ਕੀਤਾ ਰਿਲੀਜ਼

Date:

Babbu Maan Song

ਬਹੁਤ ਸਾਰੇ ਪੰਜਾਬੀ ਗਾਇਕ ਇਕ ਵਾਰ ਫਿਰ ਤੋਂ ਕਿਸਾਨਾਂ ਦੇ ਹੱਕ ‘ਚ ਆਉਣ ਲੱਗੇ ਹਨ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦੇ ਗੀਤ ਤੋਂ ਬਾਅਦ ਹੁਣ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ‘ਚ ਗੀਤ ”ਧਰਨੇ ਵਾਲੇ” ਰਿਲੀਜ਼ ਕੀਤਾ ਹੈ। ਹੋਰ ਗਾਇਕਾਂ ਤੋਂ ਇਲਾਵਾ ਪੰਜਾਬੀ ਗਾਇਕ ਸ਼੍ਰੀ ਬਰਾੜ ਤੇ ਹਰਿਆਣਾ ਦੇ ਗਾਇਕ ਵੀ ਕਿਸਾਨਾਂ ਦੇ ਹੱਕ ‘ਚ ਗੀਤ ਗਾ ਚੁੱਕੇ ਹਨ। ਇਸ ਗੀਤ ਦੇ ਬੋਲ ਹਨ…ਸੁਨ ਬੈਲ ਬੌਟਮ ਵਾਲੀ ਕੁੜੀਏ… ਅੱਸੀ ਧਰਨੇ ਵਾਲੇ ਆ….। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਬੱਬੂ ਮਾਨ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਵਿਸ਼ਵ ਵਪਾਰ ਸੰਸਥਾ ਦਾ ਵਿਰੋਧ ਕੀਤਾ ਸੀ।

also read :- ਯੂਟਿਊਬਰ ਸਾਗਰ ਠਾਕੁਰ ‘ਤੇ ਐਲਵਿਸ਼ ਯਾਦਵ ਵਲੋਂ ਕੁੱਟ ਮਾਰ ਕਰਨ ਤੇ ਕਰਵਾਈ ਗਈ FIR ਦਰਜ਼

ਬੱਬੂ ਮਾਨ ਉਨ੍ਹਾਂ ਪੰਜਾਬੀ ਗਾਇਕਾਂ ‘ਚੋਂ ਇੱਕ ਹਨ ਜਿਨ੍ਹਾਂ ਨੇ ਪਿਛਲੇ ਕਿਸਾਨ ਅੰਦੋਲਨ ‘ਚ ਕਿਸਾਨਾਂ ਦਾ ਸਾਥ ਦਿੱਤਾ ਸੀ। ਪਹਿਲੀ ਕਿਸਾਨ ਲਹਿਰ ‘ਚ ਹਰਭਜਨ ਮਾਨ, ਦਲਜੀਤ ਦੁਸਾਂਝ, ਕੰਵਰ ਗਰੇਵਾਲ, ਐਮੀ ਵਿਰਕ, ਰਣਜੀਤ ਬਾਵਾ, ਜੈਜੀ ਬੀ ਤੋਂ ਇਲਾਵਾ ਕਈ ਗਾਇਕਾਂ ਵੱਲੋਂ ਗੀਤ ਗਾਏ ਗਏ ਸਨ। ਉੱਥੇ ਹੀ ਕਿਸਾਨ ਅੰਦੋਲਨ 2 ਬਾਰੇ ਪੰਜਾਬੀ ਇੰਡਸਟਰੀ ਦੇ ਸ਼੍ਰੀ ਬਰਾੜ ਨੇ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਹੱਕ ‘ਚ ਕਿਸਾਨ ਐਂਥਮ 3 ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਰੇਸ਼ਮ ਸਿੰਘ ਵੀ ਕਿਸਾਨਾਂ ਦੇ ਹੱਕ ‘ਚ ਗੀਤ ਗਾ ਚੁੱਕੇ ਹਨ। ਹਰਿਆਣਾ ਦੇ ਗਾਇਕ ਵੀ ਕਿਸਾਨਾਂ ਲਈ ਗੀਤ ਗਾ ਰਹੇ ਹਨ। ਕੁਝ ਦਿਨ ਪਹਿਲਾਂ ਖਰਬ ਨੇ ਕਿਸਾਨਾਂ ਦੇ ਹੱਕ ‘ਚ ਗੀਤ ਗਾਇਆ ਸੀ। ਹਾਲਾਂਕਿ ਇਸ ਵਾਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਲੈ ਕੇ ਪੁਲਿਸ ਤੇ ਪ੍ਰਸ਼ਾਸਨ ਸਖ਼ਤ ਹੈ।

Share post:

Subscribe

spot_imgspot_img

Popular

More like this
Related

ਜਲ ਸਰੋਤ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਚ ਅਹਿਮ ਮੀਲ ਪੱਥਰ ਸਥਾਪਤ

ਚੰਡੀਗੜ੍ਹ, 29 ਦਸੰਬਰ: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸੂਬੇ...