Wednesday, January 15, 2025

 ਸੁਖਬੀਰ ਬਾਦਲ ਦੀ ਅਗਵਾਈ ਤੋਂ ਬਿਨਾਂ ਨਹੀਂ ਚੱਲ ਸਕਦਾ ਅਕਾਲੀ ਦਲ

Date:

Badal cannot run without Akali Dal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਗਏ ਇੱਕ ਬਿਆਨ ਵਿਚ ਖੇਤਰੀ ਪਾਰਟੀ ਨੂੰ ਚਲਾਉਣ ਲਈ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਹੋਰ ਲੀਡਰ ਪਾਰਟੀ ਨੂੰ ਚਲਾਉਣ ਦੇ ਸਮਰੱਥ ਦਿਖਾਈ ਨਾ ਦੇਣ ’ਤੇ ਪਾਰਟੀ ਪ੍ਰਧਾਨ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ’ਤੇ ਅਕਾਲੀ ਦਲ ਦੇ ਆਗੂ ਵੀ ਬਾਗੋ-ਬਾਗ ਹਨ। ਇਸ ਬਿਆਨ ਕਾਰਨ ਜਿਹੜੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਦਲੇ ਜਾਣ ਲਈ ਸਰਗਰਮ ਹੋ ਰਹੇ ਸਨ, ਉਨ੍ਹਾਂ ਦੇ ਬਦਲੇ ਸੁਰਾਂ ’ਤੇ ਵੀ ਬ੍ਰੇਕ ਲੱਗ ਗਈ ਹੈ। 

ਹਾਲਾਂਕਿ ਪਿਛਲੇ ਸਮੇਂ ਤੋਂ ਅਕਾਲੀ ਦਲ ਦੇ ਅੰਦਰ ਅਤੇ ਬਾਹਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਚੱਲਦੀਆਂ ਰਹੀਆਂ ਹਨ। ਇਸ ਨੂੰ ਲੈ ਕੇ ਪਾਰਟੀ ਵਿਚ ਕੁਝ ਆਗੂਆਂ ਵੱਲੋਂ ਵੱਡੇ ਪੱਧਰ ’ਤੇ ਬਗਾਵਤ ਵੀ ਕੀਤੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਦੀ ਕੱਟੜ ਵਿਰੋਧੀ ਪਾਰਟੀ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੱਲੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਬਹੁਤ ਜਰੂਰੀ ਕਰਾਰ ਦਿੱਤਾ ਗਿਆ ਹੈ। ਇਸ ਪ੍ਰਤੀ ਅਕਾਲੀ ਨੇਤਾਵਾਂ ਦੇ ਖੁਸ਼ੀ ਭਰੇ ਪ੍ਰਤੀਕਰਮ ਸੁਣਨ ਨੂੰ ਮਿਲ ਰਹੇ ਹਨ। Badal cannot run without Akali Dal

also read :- ਹਰਿਆਣਾ ਦੀ ਸਿਆਸਤ ‘ਚ ਹੋਣ ਜਾ ਰਿਹਾ ਵੱਡਾ ਧਮਾਕਾ , ਥੋੜੇ ਸਮੇਂ ਵਿੱਚ ਬੀਜੇਪੀ ਚ ਸ਼ਾਮਲ ਹੋਵੇਗੀ ਕਾਂਗਰਸ ਦੀ ਇਹ MLA..

ਅਕਾਲੀ ਦਲ ਦੇ ਅਨੇਕਾਂ ਨੇਤਾਵਾਂ ਨੇ ਆਪਣੇ ਦਿੱਤੇ ਪ੍ਰਤੀਕਰਮ ਵਿਚ ਇਸ ਬਿਆਨ ਦੀ ਵਕਾਲਤ ਕਰਦਿਆਂ ਕਿਹਾ ਕਿ ਵਿਰੋਧੀ ਵੀ ਮੰਨਦੇ ਹਨ ਕਿ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਤੋਂ ਬਿਨ੍ਹਾਂ ਕੋਈ ਨਹੀਂ ਚਲਾ ਸਕਦਾ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਵਿਚ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ। ਚੋਣਾਂ ਵਿਚ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਹਨ, ਇਸ ਬਾਰੇ ਮੁਲਾਂਕਣ ਸਾਹਮਣੇ ਆਇਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਨਹੀਂ ਜਾਨ ਪਾਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਪਾਰਟੀ ’ਚ ਰਹਿ ਕੇ ਪਾਰਟੀ ਦੀ ਬਗਾਵਤ ਕਰ ਰਹੇ ਹਨ। ਉਨ੍ਹਾਂ ਖਿਲਾਫ ਪਾਰਟੀ ਸੁਪਰੀਮੋ ਸੁਖਬੀਰ ਬਾਦਲ ਨੂੰ ਸਖ਼ਤ ਫੈਸਲਾ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਚੋਂ ਲਾਂਭੇ ਕਰਨਾ ਸਮੇਂ ਮੁੱਖ ਲੋੜ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਜਥੇਦਾਰ ਗੁਰਧਿਆਨ ਸਿੰਘ ਭਾਨਰੀ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ, ਸਾਬਕਾ ਚੇਅਰਮੈਨ ਮਲਕੀਤ ਸਿੰਘ ਡਕਾਲਾ, ਭੁਪਿੰਦਰ ਸਿੰਘ ਰੋਡਾ ਡਕਾਲਾ, ਮਲਕੀਤ ਸਿੰਘ ਚੀਮਾ ਧਰਮਹੇੜੀ ਅਤੇ ਜਸਬੀਰ ਸਿੰਘ ਰੁਪਾਣਾ ਦੇਵੀਨਗਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਆਪਣੀ ਪ੍ਰਧਾਨਗੀ ਹੇਠ ਕਿਵੇਂ ਚਲਾ ਰਹੇ ਹਨ ਇਹ ਦੇਖਣਯੋਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਵੱਲੋਂ ਇਹ ਕਹਿਣਾ ਕਿ ਸੁਖਬੀਰ ਬਾਦਲ ਦੀ ਅਕਾਲੀ ਦਲ ਨੂੰ ਚਲਾ ਸਕਦੇ ਹਨ। ਇਹ ਬਿਲਕੁੱਲ ਸੱਚ ਹੈ। 

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਬਿਨ੍ਹਾਂ ਅਕਾਲੀ ਦਲ ਮਜ਼ਬੂਤ ਨਹੀਂ ਹੋ ਸਕਦਾ। ਕਿਉਂਕਿ ਪਾਰਟੀ ਸੁਪਰੀਮੋ ਨੇ 2 ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਜੇਕਰ ਚੋਣਾਂ ਵਿਚ ਮੁਲਾਂਕਣ ਕੀਤਾ ਜਾਵੇ ਤਾਂ ਉਸ ਵਿਚ ਸਾਫ ਦਿਸਦਾ ਹੈ ਕਿ ਜਿਸ ਦਿਸ਼ਾ ਵੱਲ ਪਾਰਟੀ ਨੂੰ ਕਦਮ ਪੁੱਟੇ ਹਨ, ਉਸ ਨਾਲ ਪਾਰਟੀ ਆਪਣੀ ਨਵੀਂ ਵਿਚਾਰਧਾਰਾ ਨੂੰ ਲੈ ਕੇ ਪੰਜਾਬ ਨੂੰ ਬਚਾਉਣ ਲਈ ਇੱਕ ਯਾਤਰਾ ਦੇ ਰੂਪ ਵਿਚ ਲੈ ਕੇ ਤੁਰੀ ਹੈ। ਜਿਸ ਨੂੰ ਪੰਜਾਬ ਦੇ ਲੋਕਾਂ ਨੂੰ ਭਰਪੂਰ ਸਹਿਯੋਗ ਦਿੱਤਾ ਹੈ। ਜਿਸ ਨਾਲ ਨੌਜਵਾਨਾਂ, ਬਜ਼ੁਰਗਾਂ ਅਤੇ ਵਪਾਰੀਆਂ ਵਿਚ ਨਵੀਂ ਰੂਹ ਫੂਕੀ ਹੈ। ਇਹੀ ਕਾਰਨ ਹੈ ਕਿ ਅਕਾਲੀ ਦਲ ਦਾ ਪਹਿਲਾਂ ਨਾਲੋਂ ਵੋਟ ਬੈਂਕ ਵੀ ਵਧਿਆ ਹੈ।

ਬਾਦਲ ਪਰਿਵਾਰ ਨਾਲ ਪਿਛਲੇ ਲੰਮੇਂ ਸਮੇਂ ਤੋਂ ਨੇੜਤਾ ਰੱਖਣ ਵਾਲੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਸਪਾਲ ਸਿੰਘ ਬਿੱਟੂ ਚੱਠਾ, ਅਮਿਤ ਸਿੰਘ ਰਾਠੀ, ਮੱਖਣ ਸਿੰਘ ਲਾਲਕਾ ਤੇ ਬਾਬੂ ਕਬੀਰ ਦਾਸ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦਾ ਅਕਾਲੀ ਦਲ ਦੇ ਹੱਕ ਵਿਚ ਬਿਆਨ ਦੇਣਾ ਬਹੁਤ ਸਾਰੇ ਅਰਥ ਰੱਖਦਾ ਹੈ। ਕਾਂਗਰਸ ਦੇ ਕੱਦਾਵਰ ਨੇਤਾ ਅਜਿਹੇ ਬਿਆਨ ਦੇਣ ਤੋਂ ਪਤਾ ਚੱਲਦਾ ਹੈ ਕਿ ਇੱਕ ਵਿਰੋਧੀ ਪਾਰਟੀ ਦੇ ਆਗੂ ਹੋਣ ਦੇ ਬਾਵਜੂਦ ਵੀ ਖੇਤਰੀ ਪਾਰਟੀ ਦੇ ਪ੍ਰਧਾਨ ਪ੍ਰਤੀ ਪਾਜ਼ਟਿਵ ਟਿੱਪਣੀ ਕਰਨੀ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ। 

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਜਿਸ ਪ੍ਰਕਾਰ ਲੋਕ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਹਾਰ ਨੂੰ ਲੈ ਕੇ ਅਨੁਸਾਸ਼ਨਿਕ ਕਮੇਟੀ ਦਾ ਗਠਨ ਕਰਨ ਤੋਂ ਬਾਅਦ ਮੁਲਾਂਕਣ ਕਰ ਰਹੇ ਹਨ ਉਹ ਆਉਣ ਵਾਲੇ ਸਮੇਂ ਲਈ ਪਾਰਟੀ ਲਈ ਚੰਗੀ ਨਤੀਜੇ ਲਿਆਵੇਗਾ। ਜਿਸ ਨਾਲ ਪਾਰਟੀ ਮਜ਼ਬੂਤ ਅਤੇ ਵੱਡੀ ਹੋਵੇਗੀ। ਜਿਹੜੇ ਪਾਰਟੀ ਪ੍ਰਤੀ ਨੈਗੇਟਿਵ ਬਿਆਨਬਾਜ਼ੀ ਕਰ ਰਹੇ ਹਨ ਉਨ੍ਹਾਂ ਨੂੰ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜਿੱਤ ਹਾਰ ਤਾਂ ਸਮੁੱਚੀਆਂ ਪਾਰਟੀਆਂ ਵਿਚ ਚੱਲਦੀ ਰਹਿੰਦੀ ਹੈ, ਸਾਰੀਆਂ ਪਾਰਟੀਆਂ ਦਾ ਧਿਆਨ ਆਪਣੀ-ਆਪਣੀ ਪਾਰਟੀ ਨੂੰ ਪਈ ਵੋਟ ਪ੍ਰਤੀਸ਼ੱਤਤਾ ਨੂੰ ਵ

Share post:

Subscribe

spot_imgspot_img

Popular

More like this
Related

ਜਲੰਧਰ ਦਿਹਾਤੀ ਪੁਲਿਸ ਨੇ ਅੰਤਰ-ਜ਼ਿਲ੍ਹਾ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਜਲੰਧਰ, 15 ਜਨਵਰੀ, 2025: ਸੰਗਠਿਤ ਵਾਹਨ ਚੋਰੀ ਵਿਰੁੱਧ ਇੱਕ ਵੱਡੀ...

ਜਵਾਹਰ ਨਵੋਦਿਆ ਵਿਦਿਆਲਿਆ ਸਲੈਕਸ਼ਨ ਪ੍ਰੀਖਿਆ ਪ੍ਰਬੰਧ ਸਬੰਧੀ ਅਹਿਮ ਮੀਟਿੰਗ 

ਫਿਰੋਜਪੁਰ 15 ਜਨਵਰੀ () ਪੀ.ਐੱਮ. ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ...