ਮੋਰਚਾ ਲਾਉਣਾ ਹੈ ਤਾਂ ਅਨੰਦਪੁਰ ਸਾਹਿਬ ਦੇ ਮਤੇ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਵਾਸਤੇ ਲਾਉ, ਬਾਦਲਾਂ ਦੇ ਵਪਾਰਕ ਹਿੱਤਾਂ ਵਾਸਤੇ ਨਹੀਂ : ਭੋਮਾ

ਧਾਮੀ ਸਾਹਿਬ ਬਾਦਲ ਪ੍ਰਵਾਰ ਹੁਣ ਪੰਥ ਨਹੀਂ ਰਿਹਾ ਪਿਛਲੀਆ ਦੋ ਵਿਧਾਨ ਸਭਾ ਚੋਣਾਂ ਵਿੱਚ ਪੰਥ ਬਾਦਲਾਂ ਤੋਂ ਬਾਗੀ ਹੋ ਚੁੱਕਾ ਹੈ ।

Badal family is no longer a cult ਨਵੀਂ ਦਿੱਲੀ- ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਇਕ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੁਲਾਏ ਗਏ ਜਨਰਲ ਇਜ਼ਲਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਬਾਦਲਾ ਦੇ ਵਪਾਰਕ ਹਿੱਤਾਂ ਨੂੰ ਸੁਰੱਖਿਅਤ ਰੱਖਣਾ ਹੀ ਸ਼੍ਰੋਮਣੀ ਕਮੇਟੀ ਦਾ ਅਖੌਤੀ ਪੰਥਕ ਏਜੰਡਾ ਬਣ ਚੁੱਕਿਆ ਹੈ ਪਰ ਖਾਲਸਾ ਪੰਥ ਬਾਦਲਾਂ ਤੇ ਉਹਨਾਂ ਦੀ ਵਪਾਰਕ ਜੁੰਡਲੀ ਦੀਆਂ ਚਾਲਾਂ ਭਲੀਭਾਂਤ ਸਮਝ ਚੁੱਕਾ ਹੈ। ਧਾਮੀ ਸਾਹਿਬ ਬਾਦਲ ਪ੍ਰਵਾਰ ਹੁਣ ਪੰਥ ਨਹੀਂ ਰਿਹਾ ਪਿਛਲੀਆ ਦੋ ਵਿਧਾਨ ਸਭਾ ਚੋਣਾਂ ਵਿੱਚ ਪੰਥ ਬਾਦਲਾਂ ਤੋਂ ਬਾਗੀ ਹੋ ਚੁੱਕਾ ਹੈ । ਉਹਨਾਂ ਕਿਹਾ ਸ੍ਰੋਮਣੀ ਕਮੇਟੀ ਨੇ ਜੇਕਰ ਹਾਲੇ ਵੀ ਆਨੇ ਬਹਾਨੇ ਮਾਰਕੇ ਪੀ ਟੀ ਸੀ ਚੈਨਲ ਸ੍ਰੀ ਹਰਿਮੰਦਰ ਸਾਹਿਬ ਤੋ ਬਾਹਰ ਨਾ ਕੱਢਿਆ ਤਾਂ ਕਿਸਾਨੀ ਅੰਦੋਲਨ ਵਾਂਗ ਖਾਲਸਾ ਪੰਥ ਨੂੰ ਬਾਦਲਾਂ ਦੇ ਦਰਵਾਜ਼ੇ ਅੱਗੇ ਰੋਸ ਵਜੋਂ ਢੋਲਕੀਆਂ ਛੈਣੇ ਲੈ ਕੇ ਬੈਠਣਾ ਪਵੇਗਾ । Badal family is no longer a cult

ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਦਾ ਜਨਰਲ ਇਜ਼ਲਾਸ ਬਾਦਲਾਂ ਦੇ ਪੀ ਟੀ ਸੀ ਚੈਨਲ ਨੂੰ ਬਾਹਰ ਕੱਢਣ ਤੇ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰਨ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ, ਕਿਉਂ ? ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਬੁਲਾਰਿਆ ਦੇ ਮੰਗਣ ਦੇ ਬਾਵਜੂਦ ਵੀ ਪੀ ਟੀ ਸੀ ਚੈਨਲ ਤੇ ਐੱਸਜੀਪੀਸੀ ਵਿਚਕਾਰ ਹੋਏ ਐਗਰੀਮੈਂਟ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਉੰ ਨਹੀਂ ਦਿੱਤਾ ਗਿਆ ? ਸ਼੍ਰੋਮਣੀ ਕਮੇਟੀ ਕਿਉੰ ਨਹੀਂ ਉਸ ਐਗਰੀਮੈਂਟ ਨੂੰ ਜਨਤਕ ਕਰਦੀ ? ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਰਿਲੇਅ ਨੂੰ ਸਾਰੇ ਚੈਨਲਾਂ ਲਈ ਫ੍ਰੀ ਕਰਨਾ ਸ਼੍ਰੋਮਣੀ ਕਮੇਟੀ ਨੂੰ ਹਜ਼ਮ ਕਿਉਂ ਨਹੀਂ ਹੋ ਰਿਹਾ? ਸ਼੍ਰੋਮਣੀ ਕਮੇਟੀ ਸਰਕਾਰ ਨੂੰ ਦਖਲ ਅੰਦਾਜੀ ਦੇ ਬਹਾਨੇ ਕਿਉਂ ਦੇ ਰਹੀ ਹੈ ? ਧਰਮ ਵਿੱਚ ਦਖਲ ਅੰਦਾਜੀ ਉਸ ਸਮੇਂ ਹੋਈ ਜੀ ਜਦੋਂ ਬਾਦਲਾਂ ਨੇ ਪਂੰਜ ਸਿੰਘ ਸਾਹਿਬਾਨਾ ਨੂੰ ਮੁੱਖ ਮੰਤਰੀ ਨਿਵਾਸ ਤੇ ਸੱਦਕੇ ਸਿਰਸੇ ਵਾਲੇ ਸਾਧ ਨੂੰ ਬਿਨਾਂ ਮੰਗਿਆਂ ਮੁਆਫੀ , ਮਾਫ ਕਰਨ ਦੇ ਹੁਕਮ ਚਾੜ੍ਹੇ ਸੀ ਤੇ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ ਇਹਨਾਂ ਲੱਖਾ ਰੁਪਏ ਦੇ ਇਸਤਿਹਾਰ ਗੁਰੂ ਦੀ ਗੋਲਕ ਵਿੱਚੋਂ ਅਖਬਾਰਾਂ ਨੂੰ ਦਿੱਤੇ ਸਨ। ਜੇ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਹੁਕਮ ਨੂੰ ਨਹੀਂ ਮੰਨਦੀ ? ਫਿਰ ਰੱਬ ਹੀ ਰਾਖਾ ਹੈ । ਜੇ ਮੰਨਦੀ ਹੈ ਤਾਂ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਹੁਕਮ ਅਨੁਸਾਰ ਆਪਣਾ ਚੈਨਲ ਸਥਾਪਤ ਕਿਉੰ ਨਹੀਂ ਕੀਤਾ ? ਤੇ ਪੀ ਟੀ ਸੀ ਚੈਨਲ ਬਾਹਰ ਕਿਉਂ ਨਹੀਂ ਕੱਢਿਆ ? ਇਹਨਾਂ ਸਭ ਸੁਆਲਾਂ ਦਾ ਜਵਾਬ ਪ੍ਰਧਾਨ ਧਾਮੀ ਸਾਹਿਬ ਨੂੰ ਪੰਥ ਨੂੰ ਇੱਕ ਦਿਨ ਦੇਣਾ ਪਵੇਗਾ । Badal family is no longer a cult

[wpadcenter_ad id='4448' align='none']