ਸੰਸਾਰ ਦੇ ਵਿੱਚ ਜੋ ਵੀ ਆਇਆ ਹੈ ਉਸਦਾ ਜਾਣਾ ਤਾਂ ਨਿਸ਼ਚਿਤ ਹੈ ਪਰ ਦੁਨੀਆ ਵਿਚ ਕੁੱਝ ਅਮੋਲਕ ਹਸਤੀਆਂ ਹੁੰਦੀਆਂ ਨੇ ਜੋ ਭਾਵੇ ਸਰੀਰਕ ਤੋਰ ਤੇ ਅਲਵਿਦਾ ਕਹਿ ਜਾਣ ਪਰ ਆਪਣੇ ਪ੍ਰਕਾਸ਼ ਰਾਹੀਂ ਲੋਕਾਂ ਦੇ ਮਨਾ ਅੰਦਰ ਹਮੇਸ਼ਾ ਹੀ ਥਾਂ ਬਣਾ ਕੇ ਰੱਖਦੀਆਂ ਹਨ , ਇਹੋ ਜਿਹੀ ਹੀ ਸ਼ਖ਼ਸੀਅਤ ਦੇ ਮਾਲਕ ਸਨ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਰੁਸ਼ਨਾਉਣ ਵਾਲੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਬਾਬਾ ਬੋਹੜ ਸ ਪ੍ਰਕਾਸ਼ ਸਿੰਘ ਬਾਦਲBadal’s last prayer today
ਬਾਦਲ ਦੇਸ਼ ਦੀ ਰਾਜਨੀਤੀ ਵਿਚ ਹਮੇਸ਼ਾ ਧਰੁਵ ਤਾਰੇ ਦੀ ਤਰਾਂ ਚਮਕਦੇ ਰਹਿਣਗੇ ਉਥੇ ਹੀ ਪੰਥ ਪ੍ਰਸਤ , ਦੂਰ ਅੰਦੇਸ਼ੀ , ਪੰਜਾਬ ਅਤੇ ਕਿਸਾਨੀ ਨਾਲ ਪਿਆਰ ਕਰਨ ਵਾਲੇ , ਦੇਸ਼ ਭਗਤ , ਕਿਸਾਨਾਂ ਅਤੇ ਗਰੀਬਾਂ ਦੇ ਮਸੀਹਾ ਵਜੋਂ ਵੀ ਜਾਣੇ ਜਾਂਦੇ ਰਹਿਣਗੇ
ਬਾਦਲ ਨੇ ਇਕ ਯੁਗ ਤਕ ਰਾਜਨੀਤੀ ਦੇ ਖੇਤਰ ਨੂੰ ਪ੍ਰਕਾਸ਼ਮਾਨ ਕੀਤਾ ਅਤੇ ਓਹਨਾ ਦੇ ਚਲੇ ਜਾਣ ਨਾਲ ਇਕ ਯੁਗ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿਚ ਦਰਜ ਹੋ ਗਿਆ ਹੈ
ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਆਪਣੇ ਨਾਨਕੇ ਪਿੰਡ ਅਬੁਲ ਖੁਰਾਨਾ ਵਿਖੇ 8 ਦਸੰਬਰ 1927 ਨੂੰ ਪਿਤਾ ਰਘੁਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ ਲਾਹੌਰ ਦੇ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਬਾਦਲ ਨੇ 1952 ਵਿਚ ਪਿੰਡ ਬਾਦਲ ਦਾ ਸਰਪੰਚ ਬਣ ਕੇ ਪੰਜਾਬ ਦੀ ਰਾਜਸੀ ਪੀੜ ਵਿਚ ਪੈਰ ਧਰਿਆBadal’s last prayer today
also read :- ਪੰਜਾਬੀ ਗਾਇਕ ਕੰਵਰ ਚਾਹਲ ਦਾ ਦੇਹਾਂਤ, 29 ਸਾਲ ਦੀ ਉਮਰ ‘ਚ ਦੁਨੀਆਂ ਨੂੰ ਕਿਹਾ ਅਲਵਿਦਾ
ਇਸਤੋਂ ਬਾਅਦ ਬਲਾਕ ਸੰਮਤੀ ਲੰਬੀ ਦੇ ਪ੍ਰਧਾਨ ਵੀ ਰਹੇ ਅਤੇ ਪੋੜੀ ਦਰ ਪੋੜੀ ਚੜ੍ਹਦੇ ਹੋਏ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ
1970 ਵਿਚ ਸ ਬਾਦਲ 42 ਸਾਲ ਦੀ ਉਮਰ ਵਿਚ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਭਾਰੀ ਰਾਜਨੀਤੀ ਦੇ ਬਾਬਾ ਬੋਹੜ ਸ ਬਾਦਲ ਨੂੰ 2015 ਵਿਚ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ
ਸਰਦਾਰ ਬਾਦਲ ਦਾ ਰਾਜਸੀ ਕੱਦ ਇਨਾ ਉਚਾ ਸੀ ਕੇ ਪ੍ਰਧਾਨ ਮੰਤਰੀ ਮੋਦੀ ਸਮੇਤ ਦੇਸ਼ ਦੇ ਵੱਡੇ ਵੱਡੇ ਲੀਡਰ ਓਹਨਾ ਦੇ ਪੈਰੀ ਹੱਥ ਲਾਉਂਦੇ ਸਨ ਓਹਨਾ ਦੇ ਇਸ ਦੁਨੀਆਂ ਚੋ ਜਾਣ ਮੌਕੇ ਵੀ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਚੰਡੀਗ੍ਹੜ ਵਿਖੇ ਆਕੇ ਓਹਨਾ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ ! ਸ ਬਾਦਲ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਆਪਣੀ ਵੱਡੀ ਪ੍ਰਾਪਤੀ ਮੰਨਦੇ ਸਨBadal’s last prayer today