ਕਿਹਾ ਸਾਢੇ 14 ਕਰੋੜ ਰੁਪਏ ਨਾਲ ਰਾਜਸਥਾਨ ਦੇ ਗੁਰੂਦੁਆਰਾ ਸਾਹਿਬ ਦੇ ਵਿਕਾਸ ਕਾਰਜ ਕੀਤੇ ਸੁਰੂ
ਪੰਜਾਬ ਸਰਕਾਰ ਬੇਤੁਕੇ ਫੈਸਲੇ ਕਰ ਮੁੜ ਵਾਪਿਸ ਲੈ ਕਰ ਰਹੀ ਹਾਸੋਹੀਣਾ ਮਾਹੋਲ ਕਾਇਮ
ਬੰਦੀ ਸਿੰਘਾ ਦੀ ਰਿਹਾਈ ਸੈਨੇਸਟਿਵ ਮਸਲਾ, ਕੈਪਟਨ ਸਾਬ ਬੀਜੇਪੀ ਵਿਚ ਰਹਿ ਕੇ ਕਰਨਗੇ ਹਲ
ਅੰਮ੍ਰਿਤਸਰ:- ਰਾਜਸਥਾਨ ਦੇ ਪ੍ਰਭਾਰੀ ਲਗਣ ਤੋ ਬਾਦ ਅਜ ਸੁਖਜਿੰਦਰ ਸਿੰਘ ਰੰਧਾਵਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲਣ ਪਹੁੰਚੇ ਅਤੇ ਉਦੋ ਦੇ ਗੁਰੂਦੁਆਰਾ ਸਾਹਿਬ ਵਿਕਾਸ ਕਾਰਜਾ ਸੰਬਧੀ 14 ਕਰੋੜ ਰੁਪਏ ਦੀ ਰਾਸ਼ੀ ਖਰਚਣ ਦੀ ਗਲ ਕੀਤੀ।
ਉਹਨਾ ਕਿਹਾ ਕਿ ਪੰਜਾਬ ਸਰਕਾਰ ਪਹਿਲਾ ਬੇਤੁਕੇ ਫੈਸਲੇ ਲੈਂਦੀ ਹੈ ਫਿਰ ਮੁੜ ਤੋ ਉਹਨਾ ਨੂੰ ਵਾਪਿਸ ਲੈ ਹਾਸੋਹੀਣਾ ਮਾਹੋਲ ਪੈਦਾ ਕਰਦੀ ਹੈ ਪਹਿਲਾ ਮਨੀਸ਼ਾ ਗੁਲਾਟੀ ਨੂੰ ਔਹਦੇ ਤੋ ਹਟਾਉਣ ਲਈ ਹਾਈਕੋਰਟ ਜਾਣਾ ਫਿਰ ਕੇਸ ਵਾਪਿਸ ਲੈਣਾ ਪੰਜਾਬ ਸਰਕਾਰ ਲਈ ਗਲਤ ਤਰੀਕੇ ਨਾਲ ਸਰਕਾਰ ਚਲਾਉਣ ਦੀ ਉਦਾਰਣ ਹੈ।ਦੂਜਾ ਰਹੀ ਬੰਦੀ ਦੀ ਰਿਹਾਈ ਦੀ ਗਲ ਤਾਂ ਉਹ ਫੈਸਲਾ ਸਾਡੀ ਸਰਕਾਰ ਵੇਲੇ ਕੈਪਟਨ ਸਾਬ ਨੇ ਕੇਦਰ ਸਰਕਾਰ ਨੂੰ ਚਿੱਠੀ ਲਿਖ ਕੇ ਸ਼ੁਰੂਆਤ ਕੀਤੀ ਸੀ ਅਤੇ ਹੁਣ ਵੀ ਉਹ ਇਸ ਸੰਬਧੀ ਮਸਲਾ ਹਲ ਕਰਵਾਉਣਗੇ।
ਕਾਗਰਸ ਸਰਕਾਰ ਵੈਲੇ ਦੇ ਮੰਤਰੀਆ ਉਪਰ ਭ੍ਰਿਸਟਾਚਾਰ ਦੀ ਕਾਰਵਾਈ ਤੇ ਉਹਨਾ ਕਿਹਾ ਕਿ ਇਹ ਤੇ ਸਰਕਾਰਾ ਬਦਲਣ ਤੋ ਬਾਦ ਰੁਟੀਨ ਮੈਟਰ ਹੈ ਜਿਸ ਨਾਲ ਜਿਸਦੀ ਜਾਂਚ ਚਲ ਰਹੀ ਹੈ ਉਹ ਪ੍ਰਸ਼ਾਸ਼ਨ ਨਾਲ ਸਹਿਯੋਗ ਕਰੇ ਡਰਨ ਦੀ ਕੋਈ ਲੋੜ ਨਹੀ।
ਮੁਖ ਮੰਤਰੀ ਪੰਜਾਬ ਦੀ ਸਿਕਉਰਿਟੀ ਵਿਚ ਤੈਨਾਤ 40 ਪੁਲਿਸ ਮੁਲਾਜਮਾ ਸੰਬਧੀ ਉਹਨਾ ਕਿਹਾ ਕਿ ਸਾਡੀ ਭੈਣ ਜੇਕਰ ਸੁਰਖਿਆ ਘੇਰੇ ਵਿਚ ਰਹਿੰਦੀ ਹੈ ਤਾ ਚੰਗੀ ਗਲ ਹੈ।