ਸਰਕਾਰ ਨੇ SBI ਦੇ ਕਰੋੜਾਂ ਗਾਹਕਾਂ ਨੂੰ ਕੀਤਾ ਅਲਰਟ , ਇਸ ਮੈਸਿਜ ਤੋਂ ਹੋ ਜਾਓ ਸਾਵਧਾਨ
Bank Fraud Alert ਜੇਕਰ ਤੁਹਾਡਾ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਸਟੇਟ ਬੈਂਕ ਆਫ ਇੰਡੀਆ (SBI) ਵਿੱਚ ਖਾਤਾ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸਰਕਾਰ ਨੇ ਕਰੋੜਾਂ ਖਾਤਾ ਧਾਰਕਾਂ ਲਈ ਅਲਰਟ ਜਾਰੀ ਕੀਤਾ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ (Press Information Bureau (PIB) ਦੀ ਫੈਕਟ ਚੈਕ ਯੂਨਿਟ ਨੇ ਸੋਸ਼ਲ ਮੀਡੀਆ ‘ਤੇ ਘੁੰਮ ਰਹੇ […]
Bank Fraud Alert
ਜੇਕਰ ਤੁਹਾਡਾ ਜਾਂ ਤੁਹਾਡੇ ਪਰਿਵਾਰ ਵਿੱਚ ਕਿਸੇ ਦਾ ਵੀ ਸਟੇਟ ਬੈਂਕ ਆਫ ਇੰਡੀਆ (SBI) ਵਿੱਚ ਖਾਤਾ ਹੈ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸਰਕਾਰ ਨੇ ਕਰੋੜਾਂ ਖਾਤਾ ਧਾਰਕਾਂ ਲਈ ਅਲਰਟ ਜਾਰੀ ਕੀਤਾ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ (Press Information Bureau (PIB) ਦੀ ਫੈਕਟ ਚੈਕ ਯੂਨਿਟ ਨੇ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਇੱਕ ਮੈਜਿਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ, ਜੇਕਰ ਤੁਸੀਂ SBI ਦੇ ਗਾਹਕ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇੱਕ ਛੋਟੀ ਜਿਹੀ ਗ਼ਲਤੀ ਤੁਹਾਡੇ ਤੇ ਭਾਰੀ ਪੈ ਸਕਦੀ ਹੈ। ਸਪੈਮ ਅਤੇ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ PIB ਨੇ ਹੁਣ ਗਾਹਕਾਂ ਲਈ ਅਲਰਟ ਜਾਰੀ ਕੀਤਾ ਹੈ। ਦਰਅਸਲ, ਸਾਈਬਰ ਅਪਰਾਧੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਪਿਛਲੇ ਕੁੱਝ ਸਮੇਂ ‘ਚ ਰਿਵਾਰਡ ਪੁਆਇੰਟ ਸਕੈਮ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ। ਇਸੇ ਨੂੰ ਲੈ ਕੇ ਹੁਣ ਗਾਹਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
Beware ‼️
— PIB Fact Check (@PIBFactCheck) July 31, 2024
Did you also receive a message asking you to download & install an APK file to redeem SBI rewards❓#PIBFactCheck
❌@TheOfficialSBI NEVER sends links or APK files over SMS/WhatsApp
✔️Never download unknown files or click on such links
?https://t.co/AbVtZdQ490 pic.twitter.com/GhheIEkuXp
Read Also : 50000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸ.ਐਚ.ਓ. ਤੇ ਏ.ਐਸ.ਆਈ. ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ
PIB ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸੰਦੇਸ਼ ਦੀ ਪੁਸ਼ਟੀ ਕਰਨਾ ਬਹੁਤ ਜ਼ਰੂਰੀ ਹੈ। ਅਜਿਹਾ ਸਿਰਫ਼ ਅਧਿਕਾਰਤ ਫ਼ੋਨ ਨੰਬਰ ਰਾਹੀਂ ਸੰਪਰਕ ਕਰਕੇ ਕਰੋ। ਤੁਹਾਨੂੰ ਆਪਣੀ ਬੈਂਕ ਦੀ ਗੁਪਤ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਸੁਚੇਤ ਰਹਿੰਦੇ ਹੋ, ਤਾਂ ਤੁਸੀਂ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।
Bank Fraud Alert

