ਜ਼ਰੂਰੀ ਕੰਮ ਹੈ ਤਾਂ ਅੱਜ ਹੀ ਨਿਪਟਾ ਲਓ…ਕੱਲ੍ਹ ਤੋਂ ਲਗਾਤਾਰ ਤਿੰਨ ਦਿਨ ਬੰਦ ਰਹਿਣਗੇ ਬੈਂਕ

Banks will be closed for three days

Banks will be closed for three days

ਜੇਕਰ ਤੁਹਾਨੂੰ ਅਗਲੇ ਕੁਝ ਦਿਨਾਂ ‘ਚ ਬੈਂਕਾਂ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ। ਦੇਸ਼ ਦੇ ਕਈ ਰਾਜਾਂ ‘ਚ ਅਗਲੇ ਤਿੰਨ ਦਿਨਾਂ ਤੱਕ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ।

ਸੋਮਵਾਰ ਨੂੰ ਦੇਸ਼ ਭਰ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਕਾਰਨ ਦੇਸ਼ ਦੇ ਕਈ ਸੂਬਿਆਂ ‘ਚ ਬੈਂਕਾਂ ‘ਚ ਛੁੱਟੀ ਰਹੇਗੀ। ਜੇਕਰ ਤੁਸੀਂ ਬੈਂਕਾਂ ਵਿੱਚ ਕੋਈ ਕੰਮ ਪੂਰਾ ਕਰਨਾ ਹੈ ਤਾਂ ਇੱਥੇ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰ ਲਓ।

ਲਗਾਤਾਰ ਤਿੰਨ ਦਿਨ ਬੈਂਕ ਰਹਿਣਗੇ ਬੰਦ

ਚੌਥੇ ਸ਼ਨੀਵਾਰ ਕਾਰਨ 24 ਅਗਸਤ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। 25 ਅਗਸਤ 2024 ਨੂੰ ਐਤਵਾਰ ਹੋਣ ਕਾਰਨ ਪੂਰੇ ਦੇਸ਼ ਵਿੱਚ ਛੁੱਟੀ ਰਹੇਗੀ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਕਾਰਨ ਸੋਮਵਾਰ ਨੂੰ ਦੇਸ਼ ਦੇ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਦੀ ਸੂਚੀ ਮੁਤਾਬਕ ਸੋਮਵਾਰ ਨੂੰ ਅਹਿਮਦਾਬਾਦ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਗੰਗਟੋਕ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਚੀ, ਲਖਨਊ, ਕੋਲਕਾਤਾ, ਪਟਨਾ, ਰਾਏਪੁਰ, ਰਾਂਚੀ, ਸ਼ਿਲਾਂਗ, ਸ਼ਿਮਲਾ ਅਤੇ ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।Banks will be closed for three days

ਇਨ੍ਹਾਂ ਰਾਜਾਂ ਵਿੱਚ ਸੋਮਵਾਰ ਨੂੰ ਬੈਂਕਾਂ ਵਿੱਚ ਹੋਵੇਗਾ ਆਮ ਵਾਂਗ ਕੰਮਕਾਜ 
ਸੋਮਵਾਰ ਨੂੰ ਤ੍ਰਿਪੁਰਾ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਅਸਾਮ, ਮਨੀਪੁਰ, ਅਰੁਣਾਚਲ ਪ੍ਰਦੇਸ਼, ਕੇਰਲ, ਨਾਗਾਲੈਂਡ, ਨਵੀਂ ਦਿੱਲੀ ਅਤੇ ਗੋਆ ਵਿੱਚ ਬੈਂਕ ਖੁੱਲ੍ਹੇ ਰਹਿਣਗੇ।

also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (23 ਅਗਸਤ 2024)

ਅਗਸਤ 2024 ਵਿੱਚ ਇਨ੍ਹਾਂ ਦਿਨਾਂ ਵਿੱਚ ਬੈਂਕ ਬੰਦ ਰਹਿਣਗੇ
24 ਅਗਸਤ, 2024 – ਸ਼ਨੀਵਾਰ ਦੇ ਕਾਰਨ ਬਾਜ਼ਾਰ ਬੰਦ ਰਹੇਗਾ
25 ਅਗਸਤ, 2024 – ਐਤਵਾਰ ਕਾਰਨ ਛੁੱਟੀ ਹੋਵੇਗੀ
26 ਅਗਸਤ, 2024- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕਾਰਨ ਕਈ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।Banks will be closed for three days

[wpadcenter_ad id='4448' align='none']