Basic mindfulness meditation ਧਾਰਮਿਕ ਵਿਸ਼ਵਾਸ ਹੈ ਕਿ ਇਨਸਾਨ ਚਾਹੇ ਜਿੰਨੀ ਵੀ ਕੋਸ਼ਿਸ਼ ਕਰ ਲਵੇ, ਪਰ ਉਸ ਦੀ ਇਕੱਲੀ ਕੋਸ਼ਿਸ਼ ਦਾ ਕੋਈ ਫਲ ਨਹੀਂ ਮਿਲਦਾ ਜੇਕਰ ਉਸ ਦੀ ਕਿਸਮਤ ਬਲਵਾਨ ਨਾ ਹੋਵੇ। ਜੇਕਰ ਕਿਸਮਤ ਸਾਥ ਦਿੰਦੀ ਹੋਵੇ ਤਾਂ ਵਿਗੜੇ ਕੰਮ ਵੀ ਬਣਨ ਲਗਦੇ ਹਨ। ਪਰ ਜੇਕਰ ਇਨਸਾਨ ਦੀ ਕਿਸਮਤ ਹੀ ਖੋਟੀ ਹੋ ਜਾਵੇ ਤਾਂ ਜੀਵਨ ਵਿਚ ਸਭ ਗ਼ਲਤ ਵਾਪਰਨ ਲੱਗਦਾ ਹੈ। ਇਸ ਲਈ ਦੇਵੀ ਦੇਵਤਿਆਂ ਦੀ ਕਿਰਪਾ ਪ੍ਰਾਪਤੀ ਨਾਲ ਹੀ ਕਿਸਮਤ ਨੂੰ ਚੰਗੀ ਬਣਾਇਆ ਜਾ ਸਕਦਾ ਹੈ। ਸੋ ਅੱਜ ਅਸੀਂ ਤੁਹਾਨੂੰ ਦੇਵਤਿਆਂ ਨੂੰ ਪ੍ਰਸੰਨ ਕਰਕੇ ਕਿਸਮਤ ਚਮਕਾਉਣ ਲਈ ਦੋ ਉਪਾਅ ਦੱਸਣ ਜਾ ਰਹੇ ਹਾਂ। ਇਹ ਉਪਾਅ ਬ੍ਰਹਮਾ ਮਹੂਰਤ ਵਿਚ ਕਰਨੇ ਹਨ। ਜੋਤਿਸ਼ ਸ਼ਾਸਤਰ ਵਿਚ ਬ੍ਰਹਮਾ ਮਹੂਰਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਲਈ ਬ੍ਰਹਮਾ ਮਹੂਰਤ ਵਿਚ ਉੱਠ ਕੇ ਨਿੱਤ ਦੇ ਕਾਰਜ ਕਰਨਾ ਤੇ ਧਾਰਮਿਕ ਉਪਾਅ ਕਰਨਾ ਸ਼ੁੱਭ ਹੈ। ਸੋ ਆਓ ਪਹਿਲਾਂ ਤੁਹਾਨੂੰ ਦੱਸੀਏ ਕਿ ਬ੍ਰਹਮਾ ਮਹੂਰਤ ਕਦ ਹੁੰਦਾ ਹੈ –
ਬ੍ਰਹਮਾ ਮਹੂਰਤ
ਬ੍ਰਹਮਾ ਇਸ ਸ੍ਰਿਸ਼ਟੀ ਦੇ ਰਚੇਤਾ ਹਨ ਤੇ ਇਨਸਾਨਾਂ ਸਮੇਤ ਸਾਰੇ ਜੀਵਾਂ ਨੂੰ ਜੀਵਨ ਬਖ਼ਸ਼ਦੇ ਹਨ। ਹਰ ਨਵਾਂ ਦਿਨ ਇਨਸਾਨਾਂ ਲਈ ਨਵਾਂ ਜੀਵਨ ਹੁੰਦਾ ਹੈ। ਬ੍ਰਹਮਾ ਮਹੂਰਤ ਵੀ ਸਵੇਰ ਸਾਰ ਦੇ ਸਮੇਂ ਹੁੰਦਾ ਹੈ। ਧਾਰਮਿਕ ਮਾਨਤਾਵਾਂ ਮੁਤਾਬਿਕ ਸਵੇਰੇ 4 ਵਜੇ ਤੋਂ ਲੈ ਕੇ 5.30 ਵਜੇ ਤੱਕ ਬ੍ਰਹਮਾ ਮਹੂਰਤ ਹੁੰਦਾ ਹੈ। ਪੰਜਾਬੀਆਂ ਦੇ ਸੰਬੰਧ ਵਿਚ ਕਹੀਏ ਤਾਂ ਅੰਮ੍ਰਿਤ ਵੇਲਾ ਹੀ ਬ੍ਰਹਮਾ ਮਹੂਰਤ ਹੈ। ਜੋ ਇਨਸਾਨ ਇਸ ਬ੍ਰਹਮਾ ਮਹੂਰਤ ਵਿਚ ਉੱਠ ਕੇ ਆਪਣਾ ਦਿਨ ਸ਼ੁਰੂ ਕਰਦੇ ਹਨ, ਉਨ੍ਹਾਂ ਉੱਤੇ ਭਗਵਾਨ ਦੀ ਕਿਰਪਾ ਹੁੰਦੀ ਹੈ। ਇਸੇ ਵਿਚ ਹੀ ਕਿਸਮਤ ਚਮਕਾਉਣ ਵਾਲੇ ਦੋ ਉਪਾਅ ਕਰਨੇ ਹਨBasic mindfulness meditation
ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੂੰ ਵੱਕਾਰੀ ‘‘ ਫਿਕੀ ਨੈਸ਼ਨਲ ਰੋਡ…
ਪਹਿਲਾ ਉਪਾਅ
ਆਪਣੇ ਜੀਵਨ ਵਿਚ ਸੁੱਖ ਸਮਰਿੱਧੀ ਹਰ ਇਨਸਾਨ ਚਾਹੁੰਦਾ ਹੈ। ਇਸ ਲਈ ਯਤਨ ਕਰਨਾ ਜ਼ਰੂਰੀ ਹੈ। ਬ੍ਰਹਮਾ ਮਹੂਰਤ ਦਾ ਇਹ ਪਹਿਲਾਂ ਉਪਾਅ ਤੁਹਾਡੇ ਯਤਨਾਂ ਨੂੰ ਫਲ ਪਾਉਣ ਵਿਚ ਸਹਾਇਤਾ ਕਰਦਾ ਹੈ। ਇਸ ਉਪਾਅ ਮੁਤਾਬਿਕ ਬ੍ਰਹਮਾ ਮਹੂਰਤ ਵਿਚ ਉੱਠ ਕੇ ਹਰ ਰੋਜ਼ ਬ੍ਰਹਮਾ ਮੰਤਰ ਦਾ ਜਾਪ ਕਰੋ। ਇਸ ਮੰਤਰ ਦੇ ਜਾਪ ਨਾਲ ਦੇਵੀ ਦੇਵਤੇ ਪ੍ਰਸੰਨ ਹੁੰਦੇ ਹਨ। ਇਹ ਮੰਤਰ ਇਸ ਪ੍ਰਕਾਰ ਹੈ –
“ਓਮ ਬ੍ਰਹਮਾ ਮੁਰਾਰੀ ਪੁਰਾਨਤਕਾਰੀ, ਬਾਨੂ ਸ਼ਸ਼ੀ ਭੂਮੀਸਤੂਤੋ ਬੁਧਸ਼ਚੈ ਗੁਰਸ਼ਚੈ, ਸ਼ੁਕ੍ਰ, ਸ਼ਨੀਯੇ, ਰਾਹੁ, ਕੇਤੂ ਕੁਰਵੰਤ ਮਰਮੇ ਸੁਪ੍ਰਭਾਤਮ ਓਮਮ”
ਦੂਜਾ ਉਪਾਅ
ਇਨਸਾਨ ਦੇ ਹੱਥਾਂ ਵਿਚ ਹੀ ਉਸ ਦੇ ਕਰਮ ਛੁਪੇ ਹੁੰਦੇ ਹਨ। ਧਾਰਮਿਕ ਗ੍ਰੰਥਾਂ ਅਨੁਸਾਰ ਸਾਡੇ ਹੱਥਾਂ ਵਿਚ ਗ੍ਰਹਿਆਂ ਤੇ ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਲਈ ਬ੍ਰਹਮਾ ਮਹੂਰਤ ਵਿਚ ਉੱਠ ਕੇ ਇਨਸਾਨ ਆਦਿ ਕਰਕੇ ਸ਼ਾਂਤ ਮੁਦਰਾ ਵਿਚ ਬੈਠ ਜਾਓ। ਆਪਣੇ ਦੋਨਾਂ ਹੱਥਾਂ ਦੀਆਂ ਤਲੀਆਂ ਵੱਲ ਵੇਖਦੇ ਹੋਏ, ਇਸ ਮੰਤਰ ਦਾ ਜਾਪ ਕਰੋ –
“ਓਮ ਕਰਾਗ੍ਰੇ ਵਸਤੇ ਲਕਸ਼ਮੀ ਕਰਮਾਧਿਆਏ ਸਰਸਵਤੀ ਕਰਮੁਲਯ ਤੂ ਗੋਵਿੰਦਾ ਪ੍ਰਭਾਤੇ ਕਰ ਦਰਸ਼ਨਮ”Basic mindfulness meditation