ਬਠਿੰਡਾ, 10 ਜੂਨ : ਸ਼੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਦੀਪਕ ਪਾਰੀਕ ਐੱਸ.ਐੱਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਮਨਜੀਤ ਸਿੰਘ ਉਪ-ਕਪਤਾਨ ਪੁਲਿਸ ਬਠਿੰਡਾ (ਦਿਹਾਤੀ) ਦੀ ਅਗਵਾਈ ਵਿੱਚ ਚੋਰਾਂ ਦੇ ਗਿਰੋਹ ਕੋਲੋਂ 02 ਇੰਨਵਰਟਰ ਬੈਟਰੇ, 01 ਇੰਨਵਰਟਰ, 01 ਪੁਰਾਣੀ ਫਰਿਜ, 02 ਛੱਤ ਵਾਲੇ ਪੱਖੇ, 02 ਕਾਰ ਦੇ ਰਿੰਮ ਬਰਾਮਦ ਕੀਤੇ ਹਨ।
ਇੰਚਾਰਜ ਚੌਂਕੀ ਇੰਡਸਟਰੀਅਲ ਏਰੀਆ ਬਠਿੰਡਾ ਨੇ ਗੁਰਦੁਆਰਾ ਸਾਹਿਬ ਜੰਡਾਲੀ ਸਰ ਕੋਟਸ਼ਮੀਰ ਵਿਖੇ ਚੋਰੀ ਹੋਏ ਬੈਟਰੇ ਅਤੇ ਇੰਨਵਰਟਰ ਸਬੰਧੀ ਮੁਕੱਦਮਾ ਨੰਬਰ 62 ਮਿਤੀ 08-06-2024 ਅ/ਧ 380,149 ਆਈ.ਪੀ.ਸੀ. ਥਾਣਾ ਸਦਰ ਬਠਿੰਡਾ ਬਰਖਿਲਾਫ ਸ਼ਾਂਤੀ, ਸਰਬਤੀ, ਊਸ਼ਾ ਆਦਿ 9 ਔਰਤਾਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਦੌਰਾਨੇ ਤਫਤੀਸ਼ ਸੂਹ ਮਿਲੀ ਕਿ ਔਰਤਾਂ ਦਾ ਇੱਕ ਗਿਰੋਹ ਜੋ ਕਿ ਖੇਤਾ ਸਿੰਘ ਬਸਤੀ ਕੱਚੀ ਕਲੋਨੀ ਆਦਿ ਏਰੀਆ ਬਠਿੰਡਾ ਤੋਂ ਆ ਕੇ ਦਿਨ ਸਮੇਂ ਕੋਟਸ਼ਮੀਰ ਅਤੇ ਆਸ ਪਾਸ ਦੇ ਏਰੀਆ ਵਿੱਚ ਚੋਰੀਆਂ ਕਰਦਾ ਹੈ ਅਤੇ ਚੋਰੀ ਕੀਤਾ ਹੋਇਆ ਸਮਾਨ ਸੁੰਨ-ਸਾਨ ਅਤੇ ਬੇ-ਅਬਾਦ ਥਾਂਵਾਂ ਪਰ ਲੁਕਾ-ਛੁਪਾ ਕੇ ਰੱਖ ਦਿੰਦਾ ਹੈ।
ਇਹ ਗਿਰੋਹ ਰਾਤ ਸਮੇਂ ਵਹੀਕਲਾਂ ਪਰ ਆਪਣੇ ਮਰਦ ਸਾਥੀਆਂ ਨਾਲ਼ ਆ ਕੇ ਉਹ ਛੁਪਾ ਕੇ ਰੱਖਿਆ ਹੋਇਆ ਸਮਾਨ ਚੁੱਕ ਕੇ ਲੈ ਜਾਂਦਾ ਹੈ ਅਤੇ ਅੱਗੇ ਵੇਚ ਕੇ ਖੁਰਦ ਬੁਰਦ ਕਰ ਦਿੰਦਾ ਹੈ। ਜਿਸ ਤੇ ਇਸ ਭਰੋਸੇ ਯੋਗ ਸੂਚਨਾ ਦੇ ਅਧਾਰ ਤੇ ਬੀਤੀ ਰਾਤ ਮਿਤੀ 09-06-2024 ਨੂੰ ਇੰਚਾਰਜ ਚੌਂਕੀ ਇੰਡਸਟਰੀਅਲ ਏਰੀਆ ਬਠਿੰਡਾ ਨੇ ਸਮੇਤ ਪੁਲਿਸ ਪਾਰਟੀ ਤਲਵੰਡੀ ਰੋਡ ਹੈਡਾਂ ਪਰ ਨਾਕਾ ਬੰਦੀ ਕਰਕੇ ਇੱਕ ਆਟੋ ਰਿਕਸ਼ਾ ਵਿੱਚ ਸਵਾਰ ਰੌਸ਼ਨੀ ਪਤਨੀ ਕਰਨੈਲ ਵਾਸੀ ਕੱਚੀ ਕਲੋਨੀ ਗਲੀ ਨੰ: 1 ਬਠਿੰਡਾ,ਸ਼ਰਬਤੀ ਪਤਨੀ ਓਮੀ ਵਾਸੀ ਗਲੀ ਨੰ:01 ਖੇਤਾ ਸਿੰਘ ਬਸਤੀ ਬਠਿੰਡਾ, ਹੇਮਾ ਪਤਨੀ ਬੰਟੀ ਵਾਸੀ ਕੱਚੀ ਕਲੋਨੀ ਗਲੀ ਨੰ: 01 ਬਠਿੰਡਾ,ਊੁਸ਼ਾ ਪਤਨੀ ਸ਼ੇਰੂ ਵਾਸੀ ਕੱਚੀ ਕਲੋਨੀ ਗੁਰੂ ਨਾਨਕ ਬਸਤੀ ਗਲੀ ਨੰ: 01 ਬਠਿੰਡਾ, ਗੀਤਾ ਪਤਨੀ ਰੌਕੀ ਵਾਸੀ ਕੱਚੀ ਕਲੋਨੀ ਗੁਰੂ ਨਾਨਕ ਬਸਤੀ ਗਲੀ ਨੰ: 01 ਬਠਿੰਡਾ, ਸ਼ਾਂਤੀ ਪਤਨੀ ਮੁਲਖਾ ਵਾਸੀ ਗਲੀ ਨੰ: 02 ਖੇਤਾ ਸਿੰਘ ਬਸਤੀ ਬਠਿੰਡਾ, ਸਪਨੀ ਪਤਨੀ ਮਨੋਜ ਵਾਸੀ ਖੇਤਾ ਸਿੰਘ ਬਸਤੀ ਗਲੀ ਨੰ: 02 ਬਠਿੰਡਾ,ਕੁਮਾਰੀ ਪਤਨੀ ਰਾਜਾ ਵਾਸੀ ਕੱਚੀ ਕਲੋਨੀ ਗਲੀ ਨੰ: 01 ਬਠਿੰਡਾ, ਸ਼ਮੀ ਪਤਨੀ ਗਰੀਬ ਵਾਸੀ ਗਲੀ ਨੰ: 02 ਖੇਤਾ ਸਿੰਘ ਬਸਤੀ ਬਠਿੰਡਾ ਨੂੰ ਸਮੇਤ ਆਟੋ ਰਿਕਸਾ ਚਾਲਕ ਰਾਹੁਲ ਪੁੱਤਰ ਬਿੰਟੂ ਵਾਸੀ ਗਲੀ ਨੰਬਰ 03 ਗੁਰੂ ਨਾਨਕ ਨਗਰ ਬਠਿੰਡਾ ਨੂੰ ਆਟੋ ਰਿਕਸ਼ਾ ਸਮੇਤ ਕਾਬੂ ਕਰਕੇ ਬਾਅਦ ਪੁੱਛ-ਗਿੱਛ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਦੌਰਾਨੇ ਤਫਤੀਸ਼ ਇੰਕਸ਼ਾਫ ਕਰਕੇ ਲੁਕਾ ਛੁਪਾ ਕੇ ਰੱਖਿਆ ਹੋਇਆ ਚੋਰੀ ਕੀਤਾ ਹੋਇਆ ਸਮਾਨ 02 ਇੰਨਵਰਟਰ ਬੈਟਰੇ,01 ਇੰਨਵਰਟਰ, 01 ਪੁਰਾਣੀ ਫਰਿਜ, 02 ਛੱਤ ਵਾਲੇ ਪੱਖੇ, 02 ਕਾਰ ਦੇ ਰਿੰਮ ਬਰਾਮਦ ਕਰਵਾਏ ਹਨ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਤਫਤੀਸ਼ ਜਾਰੀ ਹੈ ਇਨ੍ਹਾਂ ਪਾਸੋਂ ਹੋਰ ਵੀ ਚੋਰੀ ਕੀਤੇ ਹੋਏ ਸਮਾਨ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ।