BCCI Central Contract
ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਤੇ ਇਸ਼ਾਨ ਕਿਸ਼ਨ ਨੂੰ ਰਣਜੀ ਟਰਾਫੀ ’ਚ ਨਾ ਖੇਡਣਾ ਮਹਿੰਗਾ ਪੈ ਸਕਦਾ ਹੈ। ਇਕ ਰਿਪੋਰਟ ਮੁਤਾਬਕ ਰਣਜੀ ’ਚ ਨਾ ਖੇਡਣ ’ਤੇ ਬੀਸੀਸੀਆਈ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਪਣੇ ਕੇਂਦਰੀ ਕਰਾਰ ਤੋਂ ਬਾਹਰ ਕਰ ਸਕਦਾ ਹੈ। ਮੁੰਬਈ ਦੇ ਸ਼੍ਰੇਅਸ ਅਈਅਰ ਕੋਲ ਗ੍ਰੇਡ-ਬੀ ਦਾ ਕਰਾਰ ਹੈ ਜਦਕਿ ਇਸ਼ਾਨ ਕੋਲ ਗ੍ਰੇਡ-ਸੀ ਕਰਾਰ ਹੈ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕੇਂਦਰੀ ਕਰਾਰ ਤੇ ਭਾਰਤ ‘ਏ’ ਦੇ ਖਿਡਾਰੀਆਂ ਨੂੰ ਘਰੇਲੂ ਕ੍ਰਿਕਟ ’ਚ ਹਿੱਸਾ ਨਾ ਲੈਣ ’ਤੇ ਚਿਤਾਵਨੀ ਦਿੱਤੀ ਸੀ। ਸ਼ਾਹ ਨੇ ਕਿਹਾ ਸੀ ਕਿ ਸਾਰਿਆਂ ਲਈ ਰਣਜੀ ਟਰਾਫੀ ’ਚ ਖੇਡਣਾ ਜ਼ਰੂਰੀ ਹੈ। ਰਿਪੋਰਟ ਮੁਤਾਬਕ ਅਜੀਤ ਅਗਰਕਰ ਦੀ ਅਗਵਾਈ ’ਚ ਚੋਣਕਾਰਾਂ ਨੇ 2023-24 ਸੈਸ਼ਨ ਲਈ ਕੇਂਦਰੀ ਕਰਾਰ ਵਾਲੇ ਖਿਡਾਰੀਆਂ ਦੀ ਸੂਚੀ ਤਿਆਰ ਕਰ ਲਈ ਹੈ ਤੇ ਇਸ ਦਾ ਜਲਦ ਹੀ ਐਲਾਨ ਕੀਤਾ ਜਾਵੇਗਾ। ਘਰੇਲੂ ਕ੍ਰਿਕਟ ਨਾ ਖੇਡਣ ’ਤੇ ਇਸ਼ਾਨ ਤੇ ਸ਼੍ਰੇਅਸ ਨੂੰ ਇਸ ਸੂਚੀ ’ਚੋਂ ਬਾਹਰ ਕੀਤੇ ਜਾਣ ਦੀ ਉਮੀਦ ਹੈ।
ਇਸ਼ਾਨ ਕਿਸ਼ਨ ਭਾਰਤ ਲਈ ਆਖ਼ਰੀ ਵਾਰ ਨਵੰਬਰ ’ਚ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ’ਚ ਖੇਡੇ ਸਨ। ਪਿਛਲੇ ਸਾਲ ਉਹ ਨਿੱਜੀ ਕਾਰਨਾਂ ਨਾਲ ਦੱਖਣੀ ਅਫਰੀਕਾ ਦੌਰੇ ਤੋਂ ਹਟ ਗਏ ਸਨ ਤੇ ਤਦ ਤੋਂ ਉਹ ਟੀਮ ’ਚੋਂ ਬਾਹਰ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਘਰੇਲੂ ਟੀਮ ਝਾਰਖੰਡ ਵੱਲੋਂ ਰਣਜੀ ਟਰਾਫੀ ਨਹੀਂ ਖੇਡੀ ਤੇ ਕਥਿਤ ਤੌਰ ’ਤੇ ਮੁੰਬਈ ਦੇ ਕਪਤਾਨ ਹਾਰਦਿਕ ਪਾਂਡਿਆ ਨਾਲ ਬੜੌਦਾ ’ਚ ਟ੍ਰੇਨਿੰਗ ਕੀਤੀ ਸੀ। ਉਥੇ ਸ਼੍ਰੇਅਸ ਨੂੰ ਵੀ ਇੰਗਲੈਂਡ ਖ਼ਿਲਾਫ਼ ਬਾਕੀ ਤਿੰਨ ਮੈਚਾਂ ਲਈ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਸੀ।
READ ALSO:ਰੈਜ਼ੀਡੈਂਸੀ ਅਪਾਰਟਮੈਂਟ ‘ਚ ਲੱਗੀ ਭਿਆਨਕ ਅੱਗ; ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ; 17 ਲੋਕ ਜ਼ਖਮੀ
ਪਿਛਲੇ ਦਿਨੀਂ ਸ਼੍ਰੇਅਸ ਨੇ ਪਿੱਠ ’ਚ ਦਰਦ ਦਾ ਹਵਾਲਾ ਦਿੰਦੇ ਹੋਏ ਰਣਜੀ ਟਰਾਫੀ ਕੁਆਰਟਰ ਫਾਈਨਲ ’ਚ ਮੁੰਬਈ ਵੱਲੋਂ ਖੇਡਣ ਤੋਂ ਮਨਾ ਕਰ ਦਿੱਤਾ ਪਰ ਐੱਨਸੀਏ ਨੇ ਕਿਹਾ ਕਿ ਸ਼੍ਰੇਅਸ ਦੇ ਕਿਸੇ ਤਰ੍ਹਾਂ ਦੀ ਸੱਟ ਨਹੀਂ ਲੱਗੀ ਹੈ ਤੇ ਉਹ ਪੂਰੀ ਤਰ੍ਹਾਂ ਫਿੱਟ ਹਨ।
BCCI Central Contract