ਗਰਾਮ ਪੰਚਾਇਤ ਭੰਮੇ ਕਲਾਂ ਦੀ ਜ਼ਿਮਨੀ ਚੋਣ ਲਈ ਬੀ.ਡੀ.ਪੀ.ਓ. ਦਫ਼ਤਰ ਝੁਨੀਰ ਵਿਖੇ 13 ਦਸੰਬਰ ਤੱਕ ਲਏ ਜਾਣਗੇ ਨਾਮਜ਼ਦਗੀ ਪੱਤਰ

ਮਾਨਸਾ, 10 ਦਸੰਬਰ:
ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਰਪੰਚ, ਗਰਾਮ ਪੰਚਾਇਤ, ਭੰਮੇ ਕਲਾਂ ਦੀ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਓ. ਵਾਟਰ ਸਪਲਾਈ ਤੇ ਸੈਨੀਟੇਸ਼ਨ ਸ੍ਰੀ ਰਛਪਾਲ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ 13 ਦਸੰਬਰ 2023 ਤੱਕ ਉਮੀਦਵਾਰਾਂ ਤੋਂ ਨਾਮਜ਼ਦਗੀ ਪੱਤਰ ਲਏ ਜਾਣਗੇ। ਨਾਮਜਦਗੀ ਪੱਤਰਾਂ ਦੀ ਪੜਤਾਲ 14 ਦਸੰਬਰ ਨੂੰ ਹੋਵੇਗੀ। 15 ਦਸੰਬਰ ਨੂੰ ਉਮੀਦਵਾਰਾਂ ਵੱਲੋ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਪੋÇਲੰਗ 24 ਦਸੰਬਰ ਨੂੰ ਸਵੇਰੇ 8.00 ਵਜੇ ਤੋਂ ਬਾਅਦ ਦੁਪਹਿਰ 4.00 ਵਜੇ ਤੱਕ ਹੋਵੇਗੀ। ਨਾਮਜਦਗੀ ਪੱਤਰ ਸੰਬੰਧਤ ਰਿਟਰਨਿੰਗ ਅਫ਼ਸਰ/ਸਹਾਇਕ ਰਿਟਰਨਿੰਗ ਅਫ਼ਸਰ ਵੱਲੋਂ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਝੁਨੀਰ ਵਿਖੇ ਲਏ ਜਾਣਗੇ।

[wpadcenter_ad id='4448' align='none']