ਹਿਮਾਚਲ ‘ਚ ਭਾਰੀ ਬਰਸਾਤ, ਪੰਜਾਬ ‘ਚ ਬਣ ਸਕਦਾ ਹੜ੍ਹਾਂ ਦਾ ਖ਼ਤਰਾ..

Beas Water Level

Beas Water Level

ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਭਾਰੀ ਬਰਸਾਤ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਕਾਰਨ ਪੰਜਾਬ ‘ਚ ਹੜ੍ਹ ਵਾਲੀ ਸਥਿਤੀ ਬਣ ਸਕਦੀ ਹੈ। ਪਰ ਹਾਲੇ ਤੱਕ ਅਜਿਹਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ।  ਬੀਤੀ ਰਾਤ ਹਿਮਾਚਲ ਵਿੱਚ ਚਾਰ ਥਾਵਾਂ ‘ਤੇ ਬੱਦਲ ਫੱਟਣ ਕਾਰਨ ਕਾਫ਼ੀ ਤਬਾਹੀ ਮਚੀ ਹੈ ਤਾਂ ਬਿਆਸ ਦਰਿਆ ‘ਚ ਵੀ ਪਾਣੀ ਉਫਾਨ ‘ਤੇ ਹੈ। 

ਇੱਕ ਮੀਂਹ ਦਾ ਪਾਣੀ ਤੇ ਦੂਜਾ ਪੰਡੋਹ ਡੈਮ ਤੋਂ ਪਾਣੀ ਛੱਡਣ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਪੰਡੋਹ ਡੈਮ ਤੋਂ ਪ੍ਰਤੀ ਸੈਕਿੰਡ 82 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ। ਇਸ ਤੋਂ ਪਹਿਲਾਂ ਡੈਮ ਤੋਂ 1 ਲੱਖ ਕਿਊਸਿਕ ਪਾਣੀ ਪ੍ਰਤੀ ਸੈਕਿੰਡ ਛੱਡਿਆ ਜਾ ਰਿਹਾ ਸੀ। ਇਸ ਕਾਰਨ ਬਿਆਸ ਦਰਿਆ ਨੇ ਆਪਣਾ ਭਿਆਨਕ ਰੂਪ ਦਿਖਾਇਆ। 

ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਕੁਝ ਸਮੇਂ ਬਾਅਦ ਨਦੀ ਦੇ ਪਾਣੀ ਦਾ ਪੱਧਰ ਘੱਟ ਗਿਆ, ਜਿਸ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬਿਆਸ ਦਰਿਆ ਪੰਜਾਬ ‘ਚੋਂ ਨਿਕਲਦਾ ਹੈ ਤਾਂ ਇਸ ਵਿੱਚ ਪਾਣੀ ਦਾ ਲੇਵਲ ਜੇਕਰ ਵੱਧ ਜਾਂਦਾ ਹੈ ਤਾ ਪੰਜਾਬ ਵਿੱਚ ਇਸ ਦਾ ਪਾਣੀ ਮਾਰ ਕਰ ਸਕਦਾ ਹੈ। 


ਹਿਮਾਚਲ ’ਚ 4 ਥਾਵਾਂ ’ਤੇ ਬੱਦਲ ਫਟ ਗਏ ਹਨ। 50 ਲੋਕ ਲਾਪਤਾ ਹਨ ਜਦਕਿ 2 ਦੀ ਮੌਤ ਹੋ ਚੁੱਕੀ ਹੈ। ਸ਼ਿਮਲਾ ਦੇ ਰਾਮਪੁਰ ’ਚ ਭਾਰੀ ਤਬਾਹੀ ਹੋਈ ਹੈ। ਰਾਹਤ ਕਾਰਜ ਜਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਰਾਮਪੁਰ ਦੇ ਲਈ ਰਵਾਨਾ ਹੋ ਗਏ ਹਨ।

Read Also : ਸੰਧਵਾਂ ਨੇ ਜਪਾਨ ਦੌਰਾ ਕਰਕੇ ਪਰਤੇ ਸੱਤ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ

 ਮੌਕੇ ‘ਤੇ ਪ੍ਰਸ਼ਾਸਨ ਸਮੇਤ ਐਨਡੀਆਰਐਫ, ਸੀਡੀਆਰਐਫ ਅਤੇ ਆਈਟੀਬੀਪੀ ਦੀਆਂ ਟੀਮਾਂ ਮੌਜੂਦ ਹਨ। ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਫੌਜ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ, ਸੂਬਾ ਹੁਣ ਆਰੇਂਜ ਅਲਰਟ ‘ਤੇ ਹੈ, ਕੇਂਦਰ ਸਰਕਾਰ ਅਤੇ ਕਾਂਗਰਸ ਨੇਤਾਵਾਂ ਨਾਲ ਗੱਲਬਾਤ ਹੋਈ ਹੈ।

Beas Water Level

[wpadcenter_ad id='4448' align='none']