Benefits of Mushroom
ਕੀ ਤੁਹਾਨੂੰ ਪਤਾ ਹੈ ਕਿ ਮਸ਼ਰੂਮ ਦੀ ਸਬਜ਼ੀ ਜਿੰਨੀ ਸਵਾਦ ਬਣਦੀ ਹੈ ਉਨੀ ਹੀ ਸਿਹਤ ਲਈ ਕਾਫੀ ਫ਼ਾਇਦੇਮੰਦ ਹੁੰਦੀ ਹੈ। ਮਸ਼ਰੂਮ ਦੀ ਵਰਤੋਂ ਕਰ ਕੇ ਬਹੁਤ ਸਾਰੇ ਸੁਆਦੀ ਪਕਵਾਨ ਬਣਾਏ ਜਾਂਦੇ ਹਨ। ਇਹ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਜੋ ਸਰਦੀਆਂ ਵਿਚ ਤੁਹਾਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੈ।
ਮਸ਼ਰੂਮ ਵਿਚ ਪੋਟਾਸ਼ੀਅਮ, ਕਾਪਰ, ਆਇਰਨ, ਫਾਈਬਰ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਆਓ ਬਿਨਾਂ ਕਿਸੇ ਦੇਰੀ ਦੇ ਜਾਣਦੇ ਹਾਂ ਕਿ ਸਰਦੀਆਂ ‘ਚ ਮਸ਼ਰੂਮ ਖਾਣਾ ਕਿਉਂ ਜ਼ਰੂਰੀ ਹੈ।
ਜਿਨ੍ਹਾਂ ਲੋਕਾਂ ਨੂੰ ਕੋਲੈਸਟ੍ਰੋਲ ਦੀ ਸਮੱਸਿਆ ਹੈ, ਉਨ੍ਹਾਂ ਲਈ ਮਸ਼ਰੂਮ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਇਸ ਵਿਚ ਅਜਿਹੇ ਮਿਸ਼ਰਨ ਪਾਏ ਜਾਂਦੇ ਹਨ, ਜੋ ਸਰੀਰ ਵਿਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਆਮ ਬਣਾਉਣ ਵਿਚ ਮਦਦ ਕਰਦੇ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਮਸ਼ਰੂਮ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਇਸ ‘ਚ ਐਰਗੋਥਿਓਨਾਈਨ ਪਾਇਆ ਜਾਂਦਾ ਹੈ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਰਿਸਰਚ ਮੁਤਾਬਕ ਰੋਜ਼ਾਨਾ ਡਾਈਟ ‘ਚ ਮਸ਼ਰੂਮ ਖਾਣ ਨਾਲ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।ਮਸ਼ਰੂਮ ਖਾਣ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਤੁਸੀਂ ਸਰਦੀ, ਖੰਘ ਆਦਿ ਵਰਗੀਆਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ, ਇਸ ਲਈ ਸਰਦੀਆਂ ਦੇ ਮੌਸਮ ‘ਚ ਮਸ਼ਰੂਮ ਜ਼ਰੂਰ ਖਾਓ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ,
ਉਹ ਆਪਣੀ ਖੁਰਾਕ ‘ਚ ਮਸ਼ਰੂਮ ਸ਼ਾਮਿਲ ਕਰ ਸਕਦੇ ਹਨ। ਇਸ ‘ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਪੋਟਾਸ਼ੀਅਮ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਨਾਲ ਹਾਈ ਬੀਪੀ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।
alsp read :- ਦੁੱਧ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਹੋ ਸਕਦਾ ਹੈ ਸਿਹਤ ਲਈ ਹਾਨੀਕਾਰਕ , ਪਾਚਨ ਤੰਤਰ ਵਿੱਚ ਹੋ ਸਕਦੀ ਹੈ ਖ਼ਰਾਬੀ
ਮਸ਼ਰੂਮ ਖਾਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਜੋ ਭਾਰ ਘੱਟ ਕਰਨ ‘ਚ ਮਦਦ ਕਰਦਾ ਹੈ। ਜੇ ਤੁਸੀਂ ਸਰਦੀਆਂ ‘ਚ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਾਈਟ ‘ਚ ਮਸ਼ਰੂਮ ਨੂੰ ਸ਼ਾਮਲ ਕਰ ਸਕਦੇ ਹੋ।
ਵਿਟਾਮਿਨ ਏ ਨਾਲ ਭਰਪੂਰ ਮਸ਼ਰੂਮ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ‘ਚ ਬੀਟਾ-ਕੈਰੋਟੀਨ ਪਾਇਆ ਜਾਂਦਾ ਹੈ, ਜੋ ਅੱਖਾਂ ਨੂੰ ਨਜ਼ਰ ਦੀ ਖਰਾਬੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਮਸ਼ਰੂਮ ‘ਚ ਵਿਟਾਮਿਨ ਬੀ2 ਪਾਇਆ ਜਾਂਦਾ ਹੈ, ਇਹ ਚਮੜੀ ਨੂੰ ਸਿਹਤਮੰਦ ਰੱਖਣ ‘ਚ ਮਦਦਗਾਰ ਹੁੰਦਾ ਹੈ।
Benefits of Mushroom