ਮੋਹਾਲੀ ਦੀ ਅਦਾਲਤ ਨੇ ਭਾਨਾ ਸਿੱਧੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ

Bhana Sidhu News

Bhana Sidhu News

ਇੰਟਰਨੈਟ ਮੀਡੀਆ ਦੇ ਚਰਚਿਤ ਤੇ ਵਿਵਾਦਤ ਬਲਾਗਰ ਬਲਾਗਰ ਭਾਨਾ ਸਿੱਧੂ ਨੂੰ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜਿੱਥੇ ਅਦਾਲਤ ਵੱਲੋਂ ਭਾਨਾ ਸਿੱਧੂ ਨੂੰ ਨਿਆਇਕ ਹਿਰਾਸਤ ਭੇਜਣ ਦੇ ਹੁਕਮ ਸੁਣਾਏ ਗਏ। ਬਲੋਗਰ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਤੇ ਮੋਹਾਲੀ ਉਤੇ ਥਾਣਾ ਫੇਸ ਇੱਕ ਵਿੱਚ ਮੁਕੱਦਮਾ ਨੰਬਰ 9/24 u/s 294,387,506 ਉਤੇ ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਗੌਰਤਲਬ ਹੈ ਕਿ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਉਤੇ ਮੋਹਾਲੀ ਦੇ ਥਾਣਾ ਫੇਸ ਇੱਕ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਕੇਸ ਦੇ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਪੇਸ਼ੀ ਹੋਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਮਾਲਕ ਨੂੰ ਹਫ਼ਤਾ ਵਸੂਲੀ ਅਤੇ ਸੈਟਿੰਗ ਕਰਨ ਲਈ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਵੱਲੋਂ ਦਬਾਅ ਬਣਾਇਆ ਜਾ ਰਿਹਾ ਸੀ।

READ ALSO:ਜ਼ਿਲ੍ਹਾ ਸਮਾਜ ਭਲਾਈ ਦਫ਼ਤਰ ਵਿਖੇ ਮੁਫ਼ਤ ਦਿਵਿਯਾਂਗਜਨ ਉਪਕਰਣ ਵੰਡ ਸਮਾਰੋਹ ਆਯੋਜਿਤ

Bhana Sidhu News

[wpadcenter_ad id='4448' align='none']