ਵਿਧਾਇਕ ਨਰਿੰਦਰ ਕੌਰ ਭਰਾਜ ਗਏ ਇਕਾਂਤਵਾਸ ‘ਚ, ਜਾਣੋ ਕੀ ਹੈ ਪੂਰਾ ਮਾਮਲਾ

Bharaj went to seclusion

Bharaj went to seclusion

ਪੰਜਾਬ ਵਿਧਾਨ ਸਭਾ ਵਿਚ ਸਭ ਤੋਂ ਛੋਟੀ ਉਮਰ ਦੀ ਹਲਕਾ ਸੰਗਰੂਰ ਤੋਂ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਚਿਕਨਪਾਕਸ ਵਾਇਰਸ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ। ਵਿਧਾਇਕ ਭਰਾਜ ਡਾਕਟਰੀ ਸਲਾਹ ਮਗਰੋਂ ਇਕਾਂਤਵਾਸ ਵਿਚ ਰਹਿ ਕੇ ਆਪਣਾ ਇਲਾਜ ਕਰਵਾਉਣਗੇ। ਇਹ ਜਾਣਕਾਰੀ ਵਿਧਾਇਕ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝੀ ਕੀਤੀ ਹੈ। Bharaj went to seclusion

also read :- ਪੰਜਾਬ ‘ਚ ਬਰਸਾਤੀ ਮੌਸਮ ਦੌਰਾਨ ਸਿਹਤ ਵਿਭਾਗ ਵਲੋਂ ਹਦਾਇਤਾਂ ਜਾਰੀ, ਬੱਚਿਆਂ ਨੂੰ ਸਭ ਤੋਂ ਵੱਧ ਖ਼ਤਰਾ

ਇਸ ਵਿਚ ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੋਂ ਉਹ ਆਪਣੀ ਸਿਹਤ ਵਿਚ ਕਾਫੀ ਗਿਰਾਵਟ ਮਹਿਸੂਸ ਕਰ ਰਹੇ ਸਨ ਅਤੇ ਬੁੱਧਵਾਰ ਸਵੇਰ ਡਾਕਟਰੀ ਇਲਾਜ ਅਤੇ ਸਰੀਰ ‘ਤੇ ਨਿਕਲੇ ਛਾਲਿਆਂ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਚਿਕਨਪਾਕਸ ਵਾਇਰਸ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਤਕਰੀਬਨ ਇਕ ਹਫਤਾ ਇਕਾਂਤਵਾਸ ਰਹਿ ਕੇ ਡਾਕਟਰੀ ਇਲਾਜ ਲੈਣਾ ਪਵੇਗਾ। ਇਸ ਦੌਰਾਨ ਵਿਧਾਇਕ ਭਰਾਜ ਨੇ ਪਾਰਟੀ ਵਾਲੰਟੀਅਰਾਂ ਅਤੇ ਸਾਥੀਆਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਕੰਮਕਾਜ ਸਬੰਧੀ ਉਨ੍ਹਾਂ ਦੇ ਸੰਗਰੂਰ ਵਿਖੇ ਸਥਿਤ ਦਫ਼ਤਰ ਪਹੁੰਚ ਕੇ ਆਪਣਾ ਕੰਮ ਕਰਵਾ ਸਕਦੇ ਹਨ।Bharaj went to seclusion

[wpadcenter_ad id='4448' align='none']