Sunday, January 19, 2025

IRCTC ਲੈ ਕੇ ਆਇਆ ਹੈ ਦੱਖਣ ਦੇ ਮੰਦਰਾਂ ਦੀ ਯਾਤਰਾ ਦਾ ਸ਼ਾਨਦਾਰ ਪੈਕੇਜ, ਜਾਣੋ ਕਿੰਨਾ ਆਵੇਗਾ ਖ਼ਰਚਾ ਤੇ ਹੋਰ ਜਾਣਕਾਰੀ

Date:

Bharat Gaurav Tourist Train

ਜੇਕਰ ਤੁਸੀਂ ਤਿਰੂਪਤੀ ਤੋਂ ਰਾਮੇਸ਼ਵਰਮ ਤੱਕ ਦੱਖਣੀ ਭਾਰਤ ਦੇ ਮੰਦਰਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ, ਤਾਂ ਭਾਰਤੀ ਰੇਲਵੇ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਦਰਅਸਲ, ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਵੱਲੋਂ ‘ਦੇਖੋ ਆਪਣਾ ਦੇਸ਼’ ਪ੍ਰੋਗਰਾਮ ਤਹਿਤ ਦੱਖਣੀ ਭਾਰਤ ਦੀ ਯਾਤਰਾ ਲਈ ਭਾਰਤ ਗੌਰਵ ਟੂਰਿਸਟ ਟਰੇਨ (Bharat Gaurav Tourist Train) ਸ਼ੁਰੂ ਕੀਤੀ ਜਾ ਰਹੀ ਹੈ। ਇਹ ਅਧਿਆਤਮਿਕ ਰੇਲ ਯਾਤਰਾ 5 ਮਾਰਚ ਨੂੰ ਇੰਦੌਰ ਤੋਂ ਸ਼ੁਰੂ ਹੋਵੇਗੀ ਅਤੇ 15 ਮਾਰਚ ਨੂੰ ਇੰਦੌਰ ਵਾਪਸ ਆਵੇਗੀ।

IRCTC ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਹ ਪੈਕੇਜ 10 ਰਾਤਾਂ ਅਤੇ 11 ਦਿਨਾਂ ਲਈ ਹੋਵੇਗਾ। ਇਸ ਪੈਕੇਜ ਦੇ ਜ਼ਰੀਏ ਸੈਲਾਨੀਆਂ ਨੂੰ ਮੱਲਿਕਾਰਜੁਨ, ਤਿਰੂਪਤੀ, ਰਾਮੇਸ਼ਵਰਮ, ਮਦੁਰਾਈ ਅਤੇ ਕੰਨਿਆਕੁਮਾਰੀ ਜਾਣ ਦਾ ਮੌਕਾ ਮਿਲੇਗਾ। ਯਾਤਰੀ IRCTC ਦੀ ਵੈੱਬਸਾਈਟ irctctourism.com ‘ਤੇ ਜਾ ਕੇ ਇਸ ਟੂਰ ਪੈਕੇਜ ਲਈ ਬੁੱਕ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਤੁਹਾਨੂੰ ਸਿਰਫ ਭੁਗਤਾਨ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਤੁਹਾਨੂੰ ਯਾਤਰਾ ਦੌਰਾਨ ਖਾਣ-ਪੀਣ ਅਤੇ ਰਹਿਣ ਦੀ ਚਿੰਤਾ ਨਹੀਂ ਕਰਨੀ ਪਵੇਗੀ।

ਇਨ੍ਹਾਂ ਮੰਦਰਾਂ ਅਤੇ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ ਦੀਦਾਰੇ
ਮੱਲਿਕਾਰਜੁਨ- ਮੱਲਿਕਾਰਜੁਨ ਜਯੋਤਿਰਲਿੰਗ ਮੰਦਰ
ਤਿਰੂਪਤੀ- ਤਿਰੂਪਤੀ ਬਾਲਾਜੀ ਮੰਦਰ ਅਤੇ ਪਦਮਾਵਤੀ ਮੰਦਰ
ਰਾਮੇਸ਼ਵਰਮ- ਰਾਮਨਾਥਸਵਾਮੀ ਮੰਦਰ
ਮਦੁਰੈ- ਮੀਨਾਕਸ਼ੀ ਮੰਦਿਰ
ਕੰਨਿਆਕੁਮਾਰੀ- ਵਿਵੇਕਾਨੰਦ ਰਾਕ ਮੈਮੋਰੀਅਲ, ਗਾਂਧੀ ਮੰਡਪਮ, ਕੰਨਿਆਕੁਮਾਰੀ ਮੰਦਿਰ

READ ALSO: ਸੜਕ ਸੁਰੱਖਿਆ ਮਹੀਨੇ ਤਹਿਤ ਲਗਾਏ ਜਾਗਰੂਕਤਾ ਸੈਮੀਨਾਰ ਵਿੱਚ ਐਸ.ਡੀ.ਐਮ. ਨੇ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

ਕਿੰਨਾ ਆਵੇਗਾ ਖ਼ਰਚਾ?
ਟੂਰ ਪੈਕੇਜ ਲਈ ਟੈਰਿਫ ਯਾਤਰੀ ਦੁਆਰਾ ਚੁਣੀ ਗਈ ਸ਼੍ਰੇਣੀ ਦੇ ਅਨੁਸਾਰ ਹੋਵੇਗਾ। ਇਸ ਪੈਕੇਜ ਦਾ ਕਿਰਾਇਆ 19,010 ਰੁਪਏ ਪ੍ਰਤੀ ਵਿਅਕਤੀ ਤੋਂ ਸ਼ੁਰੂ ਹੁੰਦਾ ਹੈ। ਜੇਕਰ ਤੁਸੀਂ ਆਰਥਿਕ ਸ਼੍ਰੇਣੀ (ਸਲੀਪਰ) ਦੇ ਤਹਿਤ ਬੁੱਕ ਕਰਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 19,010 ਰੁਪਏ ਖਰਚ ਕਰਨੇ ਪੈਣਗੇ। ਸਟੈਂਡਰਡ ਕੈਟਾਗਰੀ (ਥਰਡ ਏਸੀ) ਦੇ ਤਹਿਤ ਬੁਕਿੰਗ ਲਈ ਤੁਹਾਨੂੰ ਪ੍ਰਤੀ ਵਿਅਕਤੀ 30,800 ਰੁਪਏ ਖਰਚ ਕਰਨੇ ਪੈਣਗੇ। ਉਥੇ ਹੀ, ਕੰਫਰਟ ਸ਼੍ਰੇਣੀ (ਸੈਕੰਡ ਏਸੀ) ਦੇ ਤਹਿਤ ਬੁਕਿੰਗ ਲਈ ਤੁਹਾਨੂੰ ਪ੍ਰਤੀ ਵਿਅਕਤੀ 40,550 ਰੁਪਏ ਖਰਚ ਕਰਨੇ ਪੈਣਗੇ।

Bharat Gaurav Tourist Train

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...