Bharatiya Kisan Union Punjab
ਲੁਧਿਆਣਾ (ਸੁਖਦੀਪ ਸਿੰਘ ਗਿੱਲ) – ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਰਜਿ:283 ਦੀ ਮਹੀਨੇਵਾਰ ਮੀਟਿੰਗ ਸ.ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਸ.ਅਵਤਾਰ ਸਿੰਘ ਮੇਹਲੋਂ ਸਰਪਰਸਤ ਤੇ ਯੂਨੀਅਨ ਦੇ ਅਹੁਦੇਦਾਰ, ਅਗਜੈਕਟਿਵ ਮੈਂਬਰ,ਤੇ ਸਾਰੇ ਜਿਲ੍ਹਾ ਪ੍ਰਧਾਨ ਸ਼ਾਮਿਲ ਹੋਏ ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦੇ ਹੋਏ ਹਰਿੰਦਰ ਸਿੰਘ ਲੱਖੋਵਾਲ ਪ੍ਰਧਾਨ ਪੰਜਾਬ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਾਰਚ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਸੀ ਕਿ ਸਰਕਾਰ ਵੱਲੋਂ ਸਾਰੀਆਂ ਫਸਲਾਂ ਉੱਪਰ ਐੱਮ.ਐੱਸ.ਪੀ ਤੇ ਖਰੀਦ ਗਰੰਟੀ ਦੇਣਾ, ਸੁਆਮੀਨਾਥਨ ਕਮੀਸ਼ਨ ਦੀ ਰਿਪੋਰਟ C2+50% ਨਾਲ ਜੋੜ ਕੇ ਫ਼ਸਲ ਦਾ ਭਾਅ ਦੇਣਾ, ਕਿਸਾਨਾਂ ਤੇ ਦਰਜ਼ ਪਰਚਿਆਂ ਨੂੰ ਰੱਦ ਕਰਨਾਂ,ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ, ਲਖੀਮਪੁਰਖੀਰੀ ਦੀ ਘਟਨਾਂ ਦਾ ਇਨਸਾਫ ਦੇਣਾ,ਤੇ ਫਸਲ ਬੀਮਾ ਯੋਜਨਾ ਲਾਗੂ ਕਰਨਾ, ਕਿਸਾਨਾਂ ਨੂੰ ਪੈਂਨਸ਼ਨ ਯੋਜਨਾ ਲਾਗੂ ਕਰਨੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਇਹ ਵਾਅਦੇ ਦਿੱਲੀ ਧਰਨਾ ਚੁੱਕਣ ਮੌਕੇ ਕੀਤੇ ਸਨ ਪਰ ਹੁਣ ਤੱਕ ਕੋਈ ਇੱਕ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਸਗੋਂ ਲਾਰੇ ਲਾ ਕੇ ਸਮਾਂ ਲੰਘਾਇਆ ਜਾ ਰਿਹਾ ਹੈ ਇਸ ਲਈ ਹੁਣ ਐੱਸ ਕੇ ਐੱਮ ਤੇ ਦੇਸ਼ ਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੇਂਦਰ ਸਰਕਾਰ ਖਿਲਾਫ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਵਿੱਚੋਂ ਹਜ਼ਾਰਾਂ ਤੇ ਦੇਸ਼ ਵਿੱਚੋਂ ਲੱਖਾਂ ਕਿਸਾਨ ਬੱਸਾਂ, ਕਾਰਾਂ ਤੇ ਰੇਲਾਂ ਰਾਹੀ ਪਹੁੰਚ ਰਹੇ ਹਨ ਇਸ ਲਈ ਤਿਆਰੀ ਵਜੋਂ ਅੱਜ ਦੀ ਮੀਟਿੰਗ ਵਿੱਚ ਜਿਲ੍ਹੇ ਵਾਰ ਅਹੁਦੇਦਾਰਾਂ ਤੇ ਕਿਸਾਨਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਕਿਸਾਨਾਂ ਤੇ ਆਮ ਲੋਕਾਂ ਵਿੱਚ 14 ਮਾਰਚ ਦਿੱਲੀ ਰੈਲੀ ਲਈ ਪੂਰਾ ਉਤਸ਼ਾਹ ਹੈ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਦਿੱਲੀ ਕੂਚ ਕਰਕੇ ਰੈਲੀ ਵਿੱਚ ਪਹੁੰਚਣ ਤਾ ਜੋ ਮੋਦੀ ਸਰਕਾਰ ਤੋਂ ਆਪਣੇ ਹੱਕ ਲਏ ਜਾ ਸਕਣ ਤੇ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਵੀ ਹੈ ਕਿ ਅਗਰ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਕਿਸਾਨ ਮਜ਼ਬੂਰੀ ਬਸ ਪਹਿਲਾਂ ਦੀ ਤਰ੍ਹਾਂ ਦਿੱਲੀ ਦਾ ਮੁਕੰਮਲ ਘਿਰਾਓ ਅਣਮਿੱਥੇ ਸਮੇਂ ਲਈ ਕਰਨ ਲਈ ਮਜ਼ਬੂਰ ਹੋਣਗੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਰਸ਼ੋਤਮ ਸਿੰਘ, ਬਲਦੇਵ ਸਿੰਘ ਸ਼ਾਹਕੋਟ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿਛਲੇ ਦਿਨੀਂ ਪੰਜਾਬ ਦੇ ਕਈ ਜਿਲਿਆਂ ਅੰਦਰ ਹੋਈ ਬੇਮੌਸਮੀ ਗੜੇਮਾਰੀ ਤੇ ਮੀਂਹ ਕਾਰਨ ਕਣਕ,ਸਰੋਂ, ਸਬਜ਼ੀਆਂ ਤੇ ਅਲੂਆਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਕਈ ਜਗ੍ਹਾ ਤਾਂ ਮਕਾਨ, ਸ਼ੈਡ ਵੀ ਨੁਕਸਾਨੇ ਗਏ ਸਰਕਾਰ ਜਲਦ ਤੋਂ ਜਲਦ ਗਰਦਾਵਰੀ ਕਰਵਾ ਕੇ ਗੜੇਮਾਰੀ ਤੇ ਮੀਂਹ ਨਾਲ ਨੁਕਸਾਨੀਆਂ ਫਸਲਾਂ ਤੇ ਘਰਾਂ ਦਾ ਮੁਆਵਜ਼ਾ ਜ਼ਾਰੀ ਕਰੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ ਕਈ ਇਲਾਕੇ ਤਾਂ ਗੜੇਮਾਰੀ ਨੇ ਪੂਰੀ ਤਰ੍ਹਾਂ ਤਬਾਅ ਕਰ ਦਿੱਤੇ ਹਨ ਸਰਕਾਰ ਮੁਆਵਜ਼ਾ g viਜ਼ਾਰੀ ਕਰਕੇ ਲੋਕਾਂ ਦੀ ਤੁਰੰਤ ਬਾਂਹ ਫੜੇ।
Bharatiya Kisan Union Punjab
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭੁਪਿੰਦਰ ਸਿੰਘ ਮਹੇਸ਼ਰੀ ਤੇ ਗੁਰਪ੍ਰੀਤ ਸਿੰਘ ਸਾਹਾਬਾਣਾ ਨੇ ਦੱਸਿਆਂ ਕਿ 18 ਮਾਰਚ ਨੂੰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲ੍ਹਾ ਮੋਗਾ ਦੇ ਦਫਤਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਅਹੁਦੇਦਾਰ ਸ਼ਾਮਿਲ ਹੋਣਗੇ ਤੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਮੀਨਾਂ ਤੇ ਪਲਾਟਾਂ ਲਈ ਐੱਨ.ਓ.ਸੀ ਦੀ ਸ਼ਰਤ ਖਤਮ ਕਰਦੇ ਹੋਏ ਨੋਟੀਫਕੇਸ਼ਨ ਜਲਦ ਜ਼ਾਰੀ ਕੀਤਾ ਜਾਵੇ ਤੇ ਸਰਕਾਰ ਨਸ਼ੇ ਦੇ ਸੌਦਾਗਰ ਜੋ ਪੰਜਾਬ ਵਿੱਚ ਨਸ਼ਾ ਸਪਲਾਈ ਕਰਦੇ ਹਨ ਇਨ੍ਹਾਂ ਤੇ ਸਰਕਾਰ ਤੁਰੰਤ ਕਾਰਵਾਈ ਕਰਕੇ ਨੱਥ ਪਾਵੇ ਤੇ ਮਾਈਨਿੰਗ ਨੀਤੀ ਤੇ ਮੁੜ ਵਿਚਾਰ ਕਰਕੇ ਇਸ ਨੂੰ ਸਰਲ ਤੇ ਲੋਕਾਂ ਦੀ ਸਹੂਲਤ ਮੁਤਾਬਕ ਦੁਬਾਰਾ ਤਿਆਰ ਕੀਤਾ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਤੇ ਪਾਲਤੂ ਤੇ ਅਵਾਰਾ ਡੰਗਰ ਜੋ ਸੜਕਾਂ ਤੇ ਘੁੰਮ ਕੇ ਫਸਲਾਂ ਤੇ ਦਰਖਤਾਂ ਦਾ ਜੋ ਨੁਕਸਾਨ ਕਰ ਰਹੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ ਅਤੇ ਪਿਛਲੇ ਲੰਬੇ ਸਮੇਂ ਤੋਂ ਸ਼ਾਮਲਾਤ ਜ਼ਮੀਨਾਂ ਤੇ ਜੋ ਕਿਸਾਨ, ਮਜ਼ਦੂਰ ਖੇਤੀ ਕਰਦੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਮਾਲਕੀ ਦੇ ਹੱਕ ਦੇਵੇ।
READ ALSO: ਬਾਲੀਵੁੱਡ ਫ਼ਿਲਮ ਸ਼ੈਤਾਨ ਨੇ ਥੀਏਟਰ ਚ ਪਾਈਆਂ ਧੂਮਾਂ , ਲੋਕ ਹੋਏ ਆਰ ਮਾਧਵਨ ਦੀ ਅਦਾਕਾਰੀ ਦੇ ਦੀਵਾਨੇ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਲਜ਼ਾਰ ਸਿੰਘ ਘੱਲਕਲਾਂ ਤੇ ਸੂਰਤ ਸਿੰਘ ਕਾਦਰਵਾਲਾ ਨੇ ਕਿਹਾ ਕਿ ਕਿਹਾ ਕਿ ਪੰਜਾਬ ਦੀ ਨੌਜਵਾਨੀ ਰੋਜ਼ਗਾਰ ਨਾ ਮਿਲਣ ਕਾਰਨ ਬਾਹਰਲੇ ਦੇਸ਼ਾਂ ਨੂੰ ਜਾ ਰਹੀ ਹੈ ਸਰਕਾਰ ਇਨ੍ਹਾਂ ਨੋਜਵਾਨਾਂ ਨੂੰ ਵੱਧ ਤੋ ਵੱਧ ਰੋਜ਼ਗਾਰ ਦੇ ਮੌਕੇ ਪੰਜਾਬ ਵਿੱਚ ਪੈਦਾ ਕਰ ਕੇ ਦੇਵੇ ਤਾਂ ਕਿ ਪਰਵਾਸ ਨੂੰ ਠੱਲ ਪੈ ਸਕੇ ਤੇ ਪ੍ਰਾਈਵੇਟ ਤੇ ਸਰਕਾਰੀ ਨੌਕਰੀ ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਹੀ ਦਿੱਤੀ ਜਾਵੇ ਤੇ ਬਿਜਲੀ ਦੇ ਸਮਾਰਟ ਮੀਟਰ ਘਰਾ ਤੇ ਮੋਟਰਾਂ ਤੇ ਸਰਕਾਰ ਲਗਾਉਣ ਦੀ ਤਿਆਰੀ ਕਰ ਰਹੀ ਹੈ ਉਹ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦਿੱਤੇ ਜਾਣਗੇ ਭਾਰਤ ਮਾਲਾ ਯੋਜਨਾਂ ਦੁਆਰਾ ਜੋ ਸੜਕਾਂ ਐਕੁਆਰ ਕੀਤੀਆਂ ਹਨ ਉਨ੍ਹਾਂ ਦਾ ਮੁਆਵਜ਼ਾ ਤੁਰੰਤ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾਵੇ ਅੱਜ ਦੀ ਮੀਟਿੰਗ ਵਿੱਚ ਪ੍ਰੀਤਮ ਸਿੰਘ ਭਾਘਾਪੁਰਾਣਾ,ਮਨਵੀਰ ਕੌਰ ਰਾਹੀ, ਸੁਰਮੁੱਖ ਸਿੰਘ ਸੇਲਬਰਾਹ,ਹਰਨੇਕ ਸਿੰਘ,ਸੂਰਾ ਸਿੰਘ, ਦਵਿੰਦਰ ਸਿੰਘ, ਮਹਿੰਦਰਜੀਤ ਸਿੰਘ,ਸੇਵਕ ਸਿੰਘ, ਸੁਭਾਸ਼ ਗੋਦਾਰਾ,ਗੁਮੀਤ ਸਿੰਘ,ਚਰਨ ਸਿੰਘ,ਮੋਹਣ ਸਿੰਘ, ਮੁਖਤਿਆਰ ਸਿੰਘ ਸਾਰੇ ਅਹੁਦੇਦਾਰ ਪੰਜਾਬ ਮਨਜੀਤ ਸਿੰਘ ਢੀਂਡਸਾ, ਪ੍ਰਲਾਦ ਸਿੰਘ, ਗੁਰਨਾਮ ਸਿੰਘ ਸੰਘੜ, ਦਰਸ਼ਨ ਸਿੰਘ ਜਟਾਣਾ,ਭੁਪਿੰਦਰ ਸਿੰਘ ਦੌਲਤਪੁਰ, ਅਮਰੀਕ ਸਿੰਘ ਫਿਰੋਜਪੁਰ,ਸੁਰਜੀਤ ਸਿੰਘ ਫਰੀਦਕੋਟ,ਦਲਜੀਤ ਸਿੰਘ ਚਲਾਕੀ, ਰਣਜੀਤ ਸਿੰਘ ਰੂੜੇਕੇਕਲਾਂ, ਦਾਰਾ ਸਿੰਘ ਮਾਈਸਰਖਾਨਾ ਸਾਰੇ ਜਿਲਾ ਪ੍ਰਧਾਨ ਪਮਨਦੀਪ ਸਿੰਘ ਮੇਹਲੋਂ, ਰਘੂਬੀਰ ਸਿੰਘ ਕੂੰਮ ਕਲਾਂ, ਜਿੰਦੂ ਖੋਖਰ,ਜਸਕਰਨ ਸਿੰਘ,ਦਰਸ਼ਨ ਸਿੰਘ, ਭਗਤ ਸਿੰਘ ਲੰਗਿਆਣਾ, ਕਾਕਾ ਸਿੰਘ,ਕੇਵਲ ਸਿੰਘ,ਅੰਮ੍ਰਿਤ ਬੈਨੀਪਾਲ, ਬੇਅਤ।mkਸੰਤੋਖ ਸਿੰਘ, ਮਹਿੰਦਰ ਸਿੰਘ,ਗੁਰਸੇਵਕ ਸਿੰਘ,ਗਿਆਨ ਸਿੰਘ ਮੰਡ, ਦਰਸ਼ਨ ਸਿੰਘ, ਹਰਬੰਸ ਸਿੰਘ,ਚਰਨਜੀਤ ਸਿੰਘ,ਸੋਹਣ ਸਿੰਘ, ਪਰੇਮ ਸਿੰਘ,ਪਰੇਮਨਾਥ,ਹਰਪਾਲ ਸਿੰਘ,ਜਰਨੈਲ ਸਿੰਘ,ਸਨੀ ਸਿੰਘ,ਬੂਟਾ ਸਿੰਘ, ਲੈਬਰਕਾਮ,ਗੁਰਚਰਨ ਸਿੰਘ,ਬਲਦੇਵ ਸਿੰਘ, ਉਜਾਗਰ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਰਣਧੀਰ ਸਿੰਘ, ਸੁਖਵਿੰਦਰ ਸਿੰਘ,ਗੁਰਸੇਵਕ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।
Bharatiya Kisan Union Punjab