Friday, December 27, 2024

ਗਦਰੀ ਬੀਬੀ ਗੁਲਾਬ ਕੌਰ ਦੀ ਕਹਾਣੀ

Date:

ਗਦਰੀ ਗੁਲਾਬ#ਬੀਬੀ ਗੁਲਾਬ ਕੌਰ

Bibi Gulaab Kaur ਬੀਬੀ ਗੁਲਾਬ ਕੌਰ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ 1890 ਨੂੰ ਪਿੰਡ ਬਖ਼ਸੀਵਾਲਾ, ਸੰਗਰੂਰ ਵਿੱਚ ਹੋਇਆ।ਉਨਾਂ ਪਿੰਡ ਦੇ ਮਹੰਤ ਕੋਲੋਂ ਪੰਜਾਬੀ ਪੜਨੀ ਤੇ ਲਿਖਣੀ ਸਿੱਖੀ।ਛੋਟੀ ਉਮਰ ਵਿੱਚ ਹੀ ਇਨਾਂ ਦਾ ਬਾਲ ਵਿਆਹ ਜਖੇਪਲ ਦੇ ਮਾਨ ਸਿੰਘ ਨਾਲ ਹੋਇਆ।

ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਲਈ ਜ਼ਮੀਨ ਦੀ ਨਿਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ ਤੇ ਮਾਲੀਆ ਜਿਨਸ ਦੀ ਥਾਂ ਨਗਦੀ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ।ਗਰੀਬੀ ਤੇ ਕੁਦਰਤੀ ਆਫਤਾਂ ਸੋਕਾ,ਕਾਲ ਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਵਿੱਚ ਭੱਜਣ ਲੱਗੇ।ਅਮਰੀਕਾ ਤੇ ਕਨੇਡਾ ਵਿੱਚ ਭਾਰਤੀਆਂ ਦੇ ਦਾਖਲੇ ਤੇ ਰੋਕ ਹੋਣ ਕਰਕੇ ਗੁਲਾਬ ਕੌਰ ਆਪਣੇ ਪਤੀ ਨਾਲ ਫਿਲਪਾਈਨ ਦੇਸ਼ ਚਲੀ ਗਈ।ਉਥੇ ਗਦਰੀ ਹਾਫਿਜ਼ ਅਬਦੁਲਾ ਉਥੋਂ ਦੀ ਗਦਰ ਪਾਰਟੀ ਦੇ ਪ੍ਰਧਾਨ ਤੇ ਜੀਵਨ ਸਿੰਘ ਦੌਲਾ ਨਾਲ ਮੇਲ ਹੋਇਆ।Bibi Gulaab Kaur

1914 ਵਿੱਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇਕ ਜਥਾ ਐਸ ਐਸ ਕੋਰੀਆ ਜਹਾਜ ਰਾਂਹੀ ਮੀਨਾਲਾ ਪੁਜਾ।ਉਥੋਂ ਦੇ ਗੁਰਦੁਆਰੇ ਵਿੱਚ ਭਾਰੀ ਇੱਕਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਤੇ ਮਾਨ ਸਿੰਘ ਉਤੇ ਕਾਫੀ ਪ੍ਰਭਾਵ ਪਿਆ।ਮਾਨ ਸਿੰਘ ਵੱਲੋਂ ਵਾਪਸ ਦੇਸ਼ ਜਾਣ ਤੋਂ ਨਾਂਹ ਕਰਨ ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਲਾਹ ਕੇ ਉਸ ਵੱਲ ਵਗਾਹ ਮਾਰੀਆਂ ਤੇ ਕਿਹਾ,”ਤੂੰ ਇਹ ਪਾ ਕੇ ਅੰਦਰ ਬੈਠ ਜਾਈ,ਪਰ ਮੈਂ ਨਹੀ ਰੁਕਣ ਵਾਲੀ।” ਉਹ ਜਹਾਜ਼ ਵਿਚ 179 ਸਵਾਰੀਆਂ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਵਿੱਚ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਂਦੀ ਰਹੀ। ਹਾਂਗਕਾਗ ਵਿਖੇ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੇ ਗਈਆਂ ਤੇ ਉਸਨੇ ਉਥੇ ਅਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ।ਰਾਹ ਵਿੱਚ ਸਿੰਗਾਪੁਰ,ਪੀਨਾਂਗ,ਰੰਗੂਨ ਵਿਖੇ ਭਾਸ਼ਣ ਤੇ ਕਵਿਤਾਵਾਂ ਪੜੀਆਂ।ਉਹ ਗਦਰੀਆਂ ਨਾਲ 28/10/1914 ਨੂੰ ਕਲਕੱਤੇ ਬੰਦਰਗਾਹ ਤੇ ਜੀਵਨ ਸਿੰਘ ਦੌਲਾ ਦੀ ਫਰਜੀ ਪਤਨੀ ਬਣ ਕੇ ਪੁਲੀਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਗੋਵਾਲ ਦੇ ਪਿੰਡ ਪਹੁੰਚ ਗਈ।ਉਸ ਕੋਲ ਇਕ ਘਗਰਾ ਤੇ ਟੋਕਰੀ ਹੁੰਦੀ ਜਿਸ ਵਿੱਚ ਹੇਠਾਂ ਹਥਿਆਰ ਉਪਰ ਕਾਗਜ ਰੱਖ ਕੇ ਗਦਰੀਆਂ ਕੋਲ ਜਾਂਦੀ,ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ‘ਚ ਗਦਰੀਆਂ ਦੇ ਸੁਨੇਹੇ ਪਹੁੰਚਾਉਦੀ।ਲਾਹੌਰ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ਤੇ ਲਿਆ ਜਿਥੇ ਛਾਪਾਖਾਨਾ ਲਾ ਕੇ ਗਦਰੀ ਅਖਬਾਰ ਗਦਰ ਛਾਪਦੇ ਰਹੇ।ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ।ਉਹ ਕਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਦੀ।

ਇਹ ਵੀ ਪੜ੍ਹੋ: ਕਿਰਾਏ ਦਾ ਮਕਾਨ

ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਹ ਰੂਪੋਸ਼ ਹੋ ਗਈ।ਗਦਰ ਫੇਲ ਹੋਣ ਤੇ ਸਜਣ ਸਿੰਘ ਨਾਰੰਗਵਾਲ ਨਾਲ ਪਤਨੀ ਬਣ ਕੇ ਜਲੰਧਰ ਗਈ।ਕਰਤਾਰ ਸਿੰਘ ਸਰਾਭੇ ਦੀ ਗਿਰਫਤਾਰੀ ਦੀ ਖਬਰ ਉਹ ਭੇਸ ਬਦਲ ਕੇ ਅੰਗਰੇਜ਼ ਪਿਠੂ ਸੁਖਦੇਵ ਸਿੰਘ ਸੋਢੀ ਦੇ ਘਰ ਇਕ ਚਿਠੀ ਉਸਨੇ ਉਸਦੀ ਲੜਕੀ ‘ਬੀਰੀ’ ਰਘਬੀਰ ਕੌਰ ਤਕ ਪਹੁੰਚਾਈ,ਜਿਸਨੇ ਗੰਡਾ ਸਿੰਘ ਰਸਾਲਦਾਰ ਨੂੰ ਮਾਰਿਆ ਕਿਉਕਿ ਉਸਨੇ ਸਰਾਭੇ ਤੇ ਸਾਥੀਆਂ ਨੂੰ ਫੜਾਇਆ ਸੀ।ਗਦਾਰ ਬੇਲਾ ਸਿੰਘ ਜਿਆਣ ਨੇ ਗੁਲਾਬ ਕੌਰ ਨੂੰ ਮੁਖਬਰੀ ਕਰਕੇ ਫੜਾ ਦਿਤਾ।ਪਾਰਟੀ ਦੇ ਭੇਤ,ਟਿਕਾਣੇ ਤੇ ਗਦਰੀਆਂ ਦੇ ਨਾਂ ਪੁੱਛਣ ਲਈ ਭਾਰੀ ਤਸੀਹੇ ਦਿਤੇ ਪਰ ਉਸਨੇ ਮੂੰਹ ਨਹੀਂ ਖੋਲਿਆ।ਕੁੱਟ ਨਾਲ ਛਾਤੀ ਤੇ ਫੋੜਾ ਹੋ ਗਿਆ ਜੋ ਕੈਂਸਰ ਦਾ ਕਾਰਣ ਬਣਿਆ।ਬੱਬਰ ਵੀ ਉਸ ਕੋਲ ਅਸ਼ੀਰਵਾਦ ਤੇ ਸਲਾਹ ਲੈਣ ਲਈ ਆਉਂਦੇ ਰਹੇ।1931 ਵਿੱਚ ਸਰਕਾਰੀ ਸਬੂਤ ਨਾ ਹੋਣ ਤੇ ਰਿਹਾ ਕਰ ਦਿਤਾ ਗਿਆ।ਗਦਰੀ ਅਮਰ ਸਿੰਘ ਦੇ ਪੋਤੇ ਮੁਤਾਬਿਕ ਉਸ ਦੀ ਮੌਤ ਕੈਂਸਰ ਨਾਲ 28 ਜੁਲਾਈ 1925 ਨੂੰ ਕੋਟ ਨੌਧ ਸਿੰਘ ਵਿਖੇ ਹੋਈ ਜਦ ਕਿ ਕੁਝ ਲੇਖਕਾਂ ਨੇ ਸਾਲ 1931 ਤੇ 1941ਦੱਸਿਆ।ਬੀਬੀ ਗੁਲਾਬ ਕੌਰ ਦੇ ਫੁਲਾਂ ਦੀ ਰਸਮ ਗਦਰੀ ਅਮਰ ਸਿੰਘ ਨੇ ਪੂਰੀ ਕੀਤੀ।Bibi Gulaab Kaur

#ਮੁੱਖਵਿੰਦਰ ਸਿੰਘ ਚੋਹਲਾ#

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...