– Big announcement of farmers on August 15
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਸ਼ੰਭੂ ਬਾਰਡਰ ’ਤੇ ਹੋਈ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕੀਤੀ। ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਚੱਲਦੇ ਮੋਰਚਿਆਂ ਬਾਰੇ ਚਰਚਾ ਤੋਂ ਬਾਅਦ ਮੋਰਚੇ ਦੀ ਗਿਣਤੀ ਵਧਾਉਣ ਲਈ ਸਾਰੇ ਜ਼ਿਲਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਦੇ ਨਾਲ ਹੀ 15 ਅਗਸਤ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਪੂਰੇ ਭਾਰਤ ’ਚ ਟਰੈਕਟਰ ਮਾਰਚ ਕੀਤਾ ਜਾਵੇਗਾ। ਉਸ ਦੇ ਨਾਲ ਹੀ ਲੋਕਾਂ ਦੀ ਆਜ਼ਾਦੀ ਖੋਹਣ ਵਾਲੇ ਤਿੰਨੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇਹ ਪ੍ਰੋਗਰਾਮ ਹੈੱਡਕੁਆਰਟਰਾਂ ਬਲਾਕਾਂ ਤੇ ਤਹਿਸੀਲ ਪੱਧਰਾ ’ਤੇ ਕੀਤਾ ਜਾਵੇਗਾ।
ਯੂਨੀਅਨ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸ਼ੰਭੂ ਅਤੇ ਖਨੌਰੀ ਮੋਰਚੇ ਤੇ ਕਿਸਾਨੀ ਅੰਦੋਲਨ ਪਿਛਲੇ 179 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ। ਕਿਸਾਨ ਮਜ਼ਦੂਰ ਕੇਂਦਰ ਸਰਕਾਰ ਤੋਂ ਫਸਲਾਂ ’ਤੇ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਬਣਾਉਣ ਦੀ ਮੰਗ ਤੋਂ ਇਲਾਵਾ ਹੋਰ ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ ਸੜਕਾਂ ’ਤੇ ਸ਼ਾਂਤਮਈ ਬੈਠੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪਿਛਲੇ ਦਿਨੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਬੈਰੀਕੇਡ ਖੋਲ੍ਹਣ ਦੀ ਗੱਲ ਕੀਤੀ ਸੀ ਪਰ ਬੈਰੀਕੇਡ ਖੋਲ੍ਹਣ ਦੀ ਬਜਾਏ ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ’ਚ ਝੂਠੇ ਪੁਲੰਦਿਆਂ ਨਾਲ ਝੂਠੀਆਂ ਸਟੇਟਮੈਂਟਾਂ ਦੇ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋ ਰੋਕਿਆ ਗਿਆ।Big announcement of farmers on August 15
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (9 ਅਗਸਤ 2024)
ਇਸ ਮੌਕੇ ਗੁਰਿੰਦਰ ਸਿੰਘ ਭੰਗੂ ਨੇ ਕਿਸਾਨਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ। ਮੀਟਿੰਗ ’ਚ ਦਲਜੀਤ ਸਿੰਘ ਜੀਤਾ ਫਾਟਵਾਂ ਜ਼ਿਲਾ ਪ੍ਰਧਾਨ ਮੋਹਾਲੀ, ਮਲਕੀਤ ਸਿੰਘ ਸੇਖੋਂ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਰੋਪੜ, ਮਲਕੀਤ ਸਿੰਘ ਢਕੋਰਾ ਸਰਪ੍ਰਸਤ ਮੋਹਾਲੀ, ਰਾਜਵਿੰਦਰ ਸਿੰਘ ਗੁੱਡੂ ਸਲੇਮਪੁਰ, ਮੁਖਬਾਲ ਸਿੰਘ ਫਿਰੋਜ਼ਪੁਰ, ਅਜੈਬ ਸਿੰਘ ਤੇਪਲਾ ਪਟਿਆਲਾ, ਅਵਤਾਰ ਸਿੰਘ ਤੇਪਲਾ, ਕਾਕਾ ਸਿੰਘ ਚਾਓ ਮਾਜਰਾ, ਹਰਜੀਤ ਸਿੰਘ ਹਾਜ਼ਰ ਸਨ।Big announcement of farmers on August 15